ਆਈ ਤਾਜ਼ਾ ਵੱਡੀ ਖਬਰ
ਭਾਰਤ ਦੇਸ਼ ਤਿਉਹਾਰਾਂ ਦਾ ਦੇਸ਼ ਹੈ । ਇੱਥੇ ਵੱਖ ਵੱਖ ਧਰਮਾਂ ਦੇ ਹਿਸਾਬ ਨਾਲ ਤਿਉਹਾਰ ਮਨਾਏ ਜਾਂਦੇ ਹਨ ਅਤੇ ਵੱਖ ਵੱਖ ਤਰ੍ਹਾਂ ਦੇ ਮੇਲੇ ਲੱਗਦੇ ਹਨ । ਜਿੱਥੇ ਭਾਰਤ ਦੇ ਵਿੱਚ ਅਲੱਗ ਅਲੱਗ ਤਿਉਹਾਰਾਂ ਦੇ ਨਾਲ ਦੀਵਾਲੀ ਅਤੇ ਦੁਸਹਿਰਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਗੱਲ ਕੀਤੀ ਜਾਵੇ ਜੇਕਰ ਦੁਸ਼ਹਿਰੇ ਦੀ ਤਾਂ ਦੁਸਹਿਰੇ ਤੋਂ ਕਿਤੇ ਹੀ ਪਹਿਲਾਂ ਰਾਮ ਲੀਲਾ ਸ਼ੁਰੂ ਹੋ ਜਾਂਦੀ ਹੈ । ਵੱਖ ਵੱਖ ਥਾਵਾਂ ਤੇ ਰਾਮਲੀਲਾ ਕੀਤੀ ਜਾਂਦੀ ਹੈ । ਜਿਨ੍ਹਾਂ ਨੂੰ ਲੋਕ ਬਹੁਤ ਹੀ ਉਤਸੁਕਤਾ ਤੇ ਬੇਸਬਰੀ ਦੇ ਨਾਲ ਵੇਖਣ ਲਈ ਪਹੁੰਚਦੇ ਹਨ । ਪਰ ਬੀਤੇ ਕੁਝ ਦਿਨਾਂ ਤੋਂ ਰਾਮਲੀਲਾ ਦੇ ਨਾਲ ਸਬੰਧਤ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿਸ ਦਾ ਸਖ਼ਤ ਵਿਰੋਧ ਵੀ ਹੋ ਰਿਹਾ ਹੈ । ਦਰਅਸਲ ਰਾਮ ਪੰਜਾਬ ਚ ਰਾਮਲੀਲਾ ਦਾ ਮੰਚਨ ਕਰਨ ਦੇ ਨਾਂ ਤੇ ਮਖੌਲ ਕੀਤਾ ਜਾ ਰਿਹਾ ਹੈ ।
ਰੋਪੜ ਦੇ ਵਿਚ ਰਾਵਣ ਸਟੇਜ ਉਤੇ ਬੰਦੂਕ ਦੀ ਨਾਲ ਨੱਚਦਾ ਹੋਇਆ ਇੱਕ ਵੀਡਿਓ ਦੇ ਵਿੱਚ ਦਿਖਾਈ ਦੇ ਰਿਹਾ ਹੈ । ਜੋ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੰਨਾ ਹੀ ਨਹੀਂ ਸਗੋਂ ਪਟਿਆਲਾ ਵਿੱਚ ਇੱਕ ਕਲਾਕਾਰ ਨੇ ਸ਼ਰਾਬ ਦੀ ਬੋਤਲ ਲੈ ਕੇ ਸਟੇਜ ਤੇ ਨੱਚਣਾ ਸ਼ੁਰੂ ਕਰ ਦਿੱਤਾ । ਜਦੋਂ ਇਹ ਦੋਵੇਂ ਵੀਡਿਓ ਸੋਸ਼ਲ ਮੀਡੀਆ ਤੇ ਉਪਰ ਤੇਜ਼ੀ ਨਾਲ ਵਾਇਰਲ ਹੋਈਆਂ ਤਾਂ ਇਸ ਦਾ ਲਗਾਤਾਰ ਵਿਰੋਧ ਹੋਣਾ ਸ਼ੁਰੂ ਹੋ ਗਿਆ । ਪਟਿਆਲਾ ਵਾਲੀ ਵੀਡੀਓ ਤੋਂ ਬਾਅਦ ਹਿੰਦੂ ਤਖ਼ਤ ਨੇ ਕਲਾਕਾਰ ਤੇ ਰਾਮਲੀਲਾ ਦੇ ਆਯੋਜਕਾਂ ਨੂੰ ਜੂਠੇ ਭਾਂਡੇ ਮਾਂਜਣ ਦੀ ਸਜ਼ਾ ਸੁਣਾਈ ।
ਉੱਥੇ ਹੀ ਰੋਪੜ ਵਾਲੀ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਵੀਡੀਓ ਬਾਰੇ ਅਜੇ ਤਕ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਵੀਡੀਓ ਕਦੋਂ ਦੀ ਹੈ । ਪਰ ਇਨ੍ਹਾਂ ਵੀਡੀਓਜ਼ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ। ਏਸੀ ਠੇਸ ਪਹੁੰਚਣ ਦੇ ਮੱਦੇਨਜ਼ਰ ਹਿੰਦੂ ਸੰਗਠਨ ਅਜਿਹੇ ਮਾਮਲਿਆਂ ਦਾ ਸਖ਼ਤ ਵਿਰੋਧ ਕਰਦੇ ਨਜ਼ਰ ਆ ਰਹੇ ਹਨ । ਉੱਥੇ ਹੀ ਪਟਿਆਲਾ ਤੋਂ ਸਾਹਮਣੇ ਆਈ ਇਸ ਰਾਮਲੀਲਾ ਦੀ ਵੀਡੀਓ ਬਾਰੇ ਪਤਾ ਲੱਗਿਆ ਹੈ ਕਿ ਸ਼੍ਰੀ ਸਨਾਤਮ ਧਰਮ ਕਲੱਬ ਜ਼ੀਰਕਪੁਰ ਪ੍ਰਭਾਵ ਖੇਤਰ ਵਿੱਚ ਰਾਮਲੀਲਾ ਦਾ ਮੰਚਨ ਕਰਵਾ ਰਿਹਾ ਹੈ ।
ਪੰਜ ਅਕਤੂਬਰ ਨੂੰ ਇੱਕ ਕਲਾਕਾਰ ਸ਼ਰਾਬ ਦੀ ਬੋਤਲ ਲੈ ਕੇ ਸਟੇਜ ਤੇ ਚੜ੍ਹਿਆ ਇਸ ਤੋਂ ਬਾਅਦ ਉਸ ਨੇ “ਸਭ ਤੋ ਮਿਲਾ ਕੇ ਪੀਤੇ ਹੈ” ਗੀਤ ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ । ਜਦੋਂ ਕਲਾਕਾਰ ਦੇ ਵੱਲੋਂ ਇਸ ਗਾਣੇ ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਸ ਰਾਮਲੀਲਾ ਨੂੰ ਵੇਖ ਰਹੇ ਦਰਸ਼ਕਾਂ ਦੇ ਵਿਚ ਕਾਫੀ ਘੁਸਰ ਮੁਸਰ ਸ਼ੁਰੂ ਹੋ ਗਈ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫਿਰ ਹਿੰਦੂ ਤਖਤ ਦੇ ਧਾਰਮਿਕ ਪੁਜਾਰੀ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨੇ ਆਯੋਜਕ ਅਤੇ ਦੋਸ਼ੀ ਕਲਾਕਾਰ ਨੂੰ ਬੁਲਾਇਆ ਜੋ ਰਾਮਲੀਲਾ ਦਾ ਮੰਚਨ ਕਰ ਰਹੇ ਸਨ। ਹੁਣ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਠੇਸ ਪਹੁੰਚਣ ਦੇ ਚੱਲਦੇ ਲਗਾਤਾਰ ਅਜਿਹੇ ਕਲਾਕਾਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …