ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਆਏ ਦਿਨ ਹੀ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਰੌਚਕ ਵੀ ਲਗਦੀਆਂ ਹਨ ਅਤੇ ਲੋਕਾਂ ਨੂੰ ਹੈਰਾਨ ਵੀ ਕਰ ਦਿੰਦੀਆਂ ਹਨ। ਦੇਸ਼ ਅੰਦਰ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਜੋ ਵੱਖ ਵੱਖ ਸ਼ੌਕ ਰੱਖਦੇ ਹਨ ਅਤੇ ਉਨ੍ਹਾਂ ਦੇ ਸ਼ੌਕ ਦੁਨੀਆਂ ਤੋਂ ਵੱਖਰੇ ਹੁੰਦੇ ਹਨ ਜੋ ਦੁਨੀਆਂ ਲਈ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਬਹੁਤ ਸਾਰੇ ਲੋਕਾਂ ਉਪਰ ਕੁਦਰਤ ਵੱਲੋਂ ਅਜਿਹੀ ਬਖਸ਼ਿਸ਼ ਕੀਤੀ ਗਈ ਹੈ ਉਹ ਪੱਥਰ ਨੂੰ ਵੀ ਸੋਨਾ ਬਣਾ ਸਕਦੇ ਹਨ। ਉਨ੍ਹਾਂ ਦੀ ਕਲਾ ਹੀ ਉਹਨਾਂ ਲਈ ਵਰਦਾਨ ਬਣ ਜਾਂਦੀ ਹੈ। ਜਿਸ ਸਦਕਾ ਉਹ ਪ੍ਰਸਿੱਧੀ ਹਾਸਲ ਕਰ ਲੈਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਸੀ। ਹੁਣ ਪੰਜਾਬ ਦੇ ਇਸ ਬੰਦੇ ਵੱਲੋਂ ਛੇ ਹੈਲੀਕਾਪਟਰ ਖਰੀਦੇ ਗਏ ਹਨ, ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।
ਮਾਨਸਾ ਦੇ ਇਕ ਵਿਅਕਤੀ ਐਮ ਐਮ ਇੰਟਰਪ੍ਰਾਈਜਜ਼ ਦੇ ਮਾਲਕ ਮਿਠੂ ਰਾਮ ਅਰੋੜਾ ਅਤੇ ਉਨ੍ਹਾਂ ਦੇ ਪੁੱਤਰ ਡਿੰਪਲ ਅਰੋੜਾ ਨੇ ਦੱਸਿਆ ਕਿ ਅਕਸਰ ਹੀ ਉਹਨਾਂ ਵੱਲੋਂ ਪੁਰਾਣੀਆਂ ਗੱਡੀਆਂ ਅਤੇ ਹੋਰ ਵੱਡੀ ਮਸ਼ੀਨਰੀ ਨੂੰ ਖਰੀਦਿਆ ਜਾਂਦਾ ਹੈ। ਜਿਨ੍ਹਾਂ ਵੱਲੋਂ 1988 ਦੂਸਰੇ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਹੁਣ ਤੱਕ ਕਾਫ਼ੀ ਨਾਮ ਕਮਾ ਚੁਕੇ ਹਨ। ਹੁਣ ਇਸ ਕੰਪਨੀ ਵੱਲੋਂ ਭਾਰਤੀ ਹਵਾਈ ਫੌਜ ਦੇ ਨਿਲਾਮ ਕੀਤੇ ਗਏ 6 ਹੈਲੀਕਾਪਟਰਾਂ ਦੀ ਖ੍ਰੀਦ ਕਰਕੇ ਸਭ ਪਾਸੇ ਚਰਚਾ ਵਿੱਚ ਬਣੇ ਹੋਏ ਹਨ।
ਇਹ ਜ਼ਹਾਜ਼ ਖਰੀਦਣ ਲਈ ਇੰਡੀਆ ਦੇ ਪੂਰੇ ਕਾਰੋਬਾਰੀ ਅਤੇ ਖ਼ਰੀਦਦਾਰ ਵੱਲੋਂ ਭਰੇ ਗਏ ਸਨ। ਕਰੋਨਾ ਦੇ ਕਾਰਨ ਬੋਲੀਕਾਰਾਂ ਵੱਲੋਂ ਆਨਲਾਈਨ ਪ੍ਰਕਿਰਿਆ ਵਿੱਚ ਹਿੱਸਾ ਲਿਆ ਗਿਆ ਸੀ। ਇਸ ਕੰਪਨੀ ਵੱਲੋਂ ਸਭ ਤੋਂ ਅੱਗੇ ਵਧ ਕੇ 6 ਲੱਖ ਦੀ ਬੋਲੀ ਲਾ ਕੇ ਇਨ੍ਹਾਂ ਨੂੰ ਖਰੀਦਿਆ ਗਿਆ ਹੈ। ਜਿਸ ਕਾਰਨ ਮਾਨਸਾ ਜ਼ਿਲ੍ਹੇ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਇਨ੍ਹਾਂ 6 ਹੈਲੀਕਾਪਟਰਾਂ ਨੂੰ ਜਿੱਥੇ ਵੱਡੇ ਟਰਾਲੀਆਂ ਉੱਪਰ ਸ਼ਨੀਵਾਰ ਨੂੰ ਯੂਪੀ ਦੇ ਹਵਾਈ ਅੱਡੇ ਤੋ ਮਾਨਸਾ ਲਿਆਂਦਾ ਗਿਆ।
ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਰਸਤੇ ਵਿਚ ਇਨ੍ਹਾਂ ਨੂੰ ਰੋਕ ਕੇ ਫੋਟੋਆਂ ਤੱਕ ਕਰਵਾਈਆਂ ਗਈਆਂ। ਉਥੇ ਹੀ ਇਸ ਨੂੰ ਖਰੀਦਣ ਵਾਲੇ ਮਾਲਕਾਂ ਬਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਇਸ ਨੂੰ ਅੱਗੇ ਵੇਚਣ ਸਬੰਧੀ ਵਿਉਂਤ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਕੰਪਨੀ ਦੇ ਮੁਨਾਫੇ ਲਈ ਇਨਾਂ ਹਵਾਈ ਜਹਾਜ਼ਾਂ ਦੇ ਪੁਰਜੇ ਅਲੱਗ ਅਲੱਗ ਕਰਕੇ ਵੇਚੇ ਜਾਣਗੇ। ਜ਼ਿਲ੍ਹੇ ਵਿੱਚ ਇਹ ਜਹਾਜ਼ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਜਿਨ੍ਹਾਂ ਨੂੰ ਵੇਖਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …