ਆਈ ਤਾਜਾ ਵੱਡੀ ਖਬਰ
ਲੋਕ ਇੱਕ ਥਾਂ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਆਵਾਜਾਈ ਦੇ ਵੱਖ ਵੱਖ ਮਾਰਗਾਂ ਰਾਹੀਂ ਸਫ਼ਰ ਤੈਅ ਕਰਦੇ ਹਨ। ਇਸ ਦੌਰਾਨ ਕਈ ਤਰ੍ਹਾਂ ਦੇ ਯਾਦਗਾਰੀ ਪਲ ਸਾਡੀ ਜ਼ਿੰਦਗੀ ਵਿਚ ਸ਼ਾਮਿਲ ਹੋ ਜਾਂਦੇ ਹਨ ਜੋ ਸਾਡੀ ਆਉਣ ਵਾਲੀ ਪੂਰੀ ਜ਼ਿੰਦਗੀ ਦੌਰਾਨ ਸਾਨੂੰ ਕਦੇ ਵੀ ਨਹੀਂ ਭੁੱਲਦੇ। ਇਹਨਾਂ ਵਿੱਚੋਂ ਕੁੱਝ ਪਰ ਸਾਡੇ ਲਈ ਹਾਸੇ ਖੇੜਿਆਂ ਦਾ ਕਾਰਨ ਬਣਦੇ ਹਨ ਪਰ ਕੁਝ ਹਾਦਸੇ ਸਾਡੇ ਲਈ ਦੁਖਦਾਈ ਸਿੱਧ ਹੁੰਦੇ ਹਨ।
ਇਨ੍ਹਾਂ ਦੁਖਦਾਈ ਘਟਨਾਵਾਂ ਵਿੱਚੋਂ ਕੁਝ ਘਟਨਾਵਾਂ ਲਾ-ਪ-ਰ-ਵਾ-ਹੀ ਦੇ ਕਰਕੇ ਵਾਪਰਦੀਆਂ ਹਨ ਜਦਕਿ ਕੁਝ ਵਰਤਾਰੇ ਅਚਨਚੇਤ ਹੀ ਵਾਪਰ ਜਾਂਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਸੜਕ ਹਾਦਸਾ ਅੰਬਾਲਾ ਚੰਡੀਗੜ੍ਹ ਹਾਈਵੇ ਦੇ ਉੱਪਰ ਡੇਰਾ ਬੱਸੀ ਨਜ਼ਦੀਕ ਵਾਪਰਿਆ ਜਿਸ ਦੌਰਾਨ 2 ਨੌਜਵਾਨ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਇਕ ਸਕੋਡਾ ਕੰਪਨੀ ਦੀ ਫੇਬੀਅਾ ਕਾਰ ਜਿਸ ਦਾ ਨੰਬਰ ਸੀਐਚ01 ਏਐੱਚ 0510 ਸੀ, ਉਹ ਚੰਡੀਗੜ੍ਹ ਤੋਂ ਅੰਬਾਲਾ ਰੋਡ ਵੱਲ ਨੂੰ ਜਾ ਰਹੀ ਸੀ। ਇਸ ਕਾਰ ਨੂੰ ਅੰਬਾਲਾ ਦਾ ਰਹਿਣ ਵਾਲਾ ਸੰਦੀਪ ਕੁਮਾਰ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਅੰਬਾਲਾ ਦਾ ਹੀ ਰਹਿਣ ਵਾਲਾ ਉਸ ਦਾ ਦੋਸਤ ਦਵਿੰਦਰ ਬੈਠਾ ਹੋਇਆ ਸੀ।
ਜਦੋਂ ਇਹ ਦੋਵੇਂ ਕਾਰ ਸਵਾਰ ਨੌਜਵਾਨ ਡੇਰਾ ਬੱਸੀ ਦੇ ਨਜ਼ਦੀਕ ਭੂਸ਼ਨ ਫੈਕਟਰੀ ਦੇ ਲਾਗੇ ਪੁੱਜੇ ਤਾਂ ਅਚਾਨਕ ਹੀ ਕਾਰ ਡਿਵਾਈਡਰ ਨਾਲ ਟ-ਕ-ਰਾ-ਅ ਕੇ ਪਲਟੀਆਂ ਖਾਣ ਤੋਂ ਬਾਅਦ ਪੁੱਠੀ ਹੋ ਗਈ ਅਤੇ ਕਾਰ ਦਾ ਮੂੰਹ ਵੀ ਘੁੰਮ ਕੇ ਅੰਬਾਲਾ ਤੋਂ ਚੰਡੀਗੜ੍ਹ ਵੱਲ ਨੂੰ ਹੋ ਗਿਆ। ਦੱਸ ਦੇਈਏ ਕਿ ਇਹ ਹਾਦਸਾ ਸ਼ਾਮ ਪੌਣੇ ਪੰਜ ਵਜੇ ਦੇ ਕਰੀਬ ਵਾਪਰਿਆ ਜਿਸ ਤੋਂ ਬਾਅਦ ਰਾਹਗੀਰਾਂ ਨੇ ਆਣ ਕੇ ਦੋਨੋਂ ਨੌਜਵਾਨਾਂ ਨੂੰ ਗੱਡੀ ਤੋਂ ਸੁਰੱਖਿਅਤ ਬਾਹਰ ਕੱਢਿਆ।
ਇਸ ਘਟਨਾ ਸਬੰਧੀ ਡਰਾਈਵਰ ਸੰਦੀਪ ਦਾ ਕਹਿਣਾ ਸੀ ਕਿ ਚਲਦੇ ਸਮੇਂ ਅਚਾਨਕ ਹੀ ਗੱਡੀ ਦਾ ਅਗਲਾ ਟਾਇਰ ਫੱ-ਟ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਗੱਡੀ ਡਿਵਾਈਡਰ ਨਾਲ ਟ-ਕ-ਰਾ-ਅ ਕੇ ਉੱਪਰ ਚੜ੍ਹ ਗਈ ਅਤੇ ਪਲਟੀਆਂ ਖਾਂਦੀ ਹੋਈ ਉਲਟੀ ਹੋ ਕੇ ਡਿਵਾਈਡਰ ਦੇ ਵਿਚਕਾਰ ਹੀ ਰੁਕ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਵੀ ਮੌਕੇ ਉਪਰ ਪਹੁੰਚ ਗਈ ਪਰ ਕਾਰ ਚਾਲਕ ਨੇ ਕੋਈ ਵੀ ਕਾਰਵਾਈ ਨਾ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ। ਬਾਅਦ ਵਿੱਚ ਇੱਕ ਕਰੇਨ ਦੀ ਮਦਦ ਦੇ ਨਾਲ ਹਾ-ਦ-ਸਾ-ਗ੍ਰ-ਸ-ਤ ਹੋਈ ਕਾਰ ਨੂੰ ਹਾਈਵੇ ਤੋਂ ਹਟਾ ਲਿਆ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …