Breaking News

ਪੰਜਾਬ ਚ ਇਥੇ ਇਥੇ 10 ਦਸੰਬਰ ਤੋਂ 30 ਦਸੰਬਰ ਤਕ ਲਈ ਹੋਇਆ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਜਦੋਂ ਕਈ ਨੌਜਵਾਨ ਆਪਣੀ ਪੜ੍ਹਾਈ ਨੂੰ ਪੂਰੀ ਕਰਦਾ ਹੈ ਤਾਂ ਉਸ ਦਾ ਇੱਕੋ ਇਕ ਸੁਪਨਾ ਹੁੰਦਾ ਹੈ ਕਿ ਇਕ ਵਧੀਆ ਨੌਕਰੀ ਹਾਸਿਲ ਕਰਕੇ ਆਪਣੀ ਅਗਾਂਹ ਦੀ ਆਉਣ ਵਾਲੀ ਜ਼ਿੰਦਗੀ ਨੂੰ ਥੋੜਾ ਸੁਖਾਲਾ ਬਣਾ ਸਕੇ। ਪਰ ਅਜੋਕੇ ਸਮੇਂ ਵਿਚ ਨੌਕਰੀ ਪ੍ਰਾਪਤ ਕਰਨ ਵਾਸਤੇ ਨੌਕਰੀ ਸਬੰਧੀ ਜਾਣਕਾਰੀ ਦਾ ਪਤਾ ਹੋਣਾ ਚਾਹੀਦਾ ਹੈ। ਵਧੀਆ ਜੌਬ ਪ੍ਰਾਪਤ ਕਰਨ ਦੇ ਲਈ ਇਸ ਦੀ ਇੱਕ ਕਾਫ਼ੀ ਇੱਕ ਇਨਸਾਨ ਕਾਫੀ ਮਿਹਨਤ ਕਰਦਾ ਹੈ।

ਪਰ ਹੁਣ ਇਸ ਕੰਮ ਨੂੰ ਅਸਾਨ ਕਰਨ ਵਾਸਤੇ ਪੰਜਾਬ ਵਿਚ ਘਰ ਘਰ ਰੁਜ਼ਗਾਰ ਯੋਜਨਾ ਤਹਿਤ 10 ਦਸੰਬਰ ਤੋਂ 30 ਦਸੰਬਰ ਤਕ ਸਵੈ ਰੁਜ਼ਗਾਰ ਅਤੇ ਕਰਜ਼ਾ ਮੇਲਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਮੇਲੇ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਕਰਵਾਏ ਜਾਣਗੇ ਜਿਨ੍ਹਾਂ ਵਿਚ 10 ਤੇ 11 ਦਸੰਬਰ ਨੂੰ ਡੇਅਰੀ ਵਿਕਾਸ ਦਫਤਰ ਤਰਨਤਾਰਨ ਵਿਖੇ, 15 ਤੇ 16 ਦਸੰਬਰ ਨੂੰ ਸਰਕਾਰੀ ਪੌਲੀਟੈਕਨਿਕ ਕਾਲਜ ਭਿੱਖੀਵਿੰਡ, 22 ਤੇ 23 ਦਸੰਬਰ ਨੂੰ ਬੀਡੀਪੀਓ ਦਫਤਰ ਪੱਟੀ ਅਤੇ 29 ਤੇ 30 ਦਸੰਬਰ ਨੂੰ ਬੀਡੀਪੀਓ ਦਫਤਰ ਚੋਹਲਾ ਸਾਹਿਬ ਵਿਖੇ ਲਾਏ ਜਾਣਗੇ।

ਇਸ ਦੇ ਨਾਲ ਕਰਜ਼ਾ ਮੇਲਿਆਂ ਦਾ ਸਮਾਂ ਸਵੇਰੇ 11 ਤੋਂ ਸ਼ਾਮ 3 ਵਜੇ ਤਕ ਹੋਵੇਗਾ। ਇਨ੍ਹਾਂ ਮੇਲਿਆਂ ਵਿੱਚ ਬੈਕਾਂ ਤੋਂ ਇਲਾਵਾ ਡੇਅਰੀ ਵਿਕਾਸ, ਪੰਜਾਬ ਅਨੁਸੂਚਿਤ ਜਾਤੀ ਕਾਰਪੋਰੇਸ਼ਨ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਆਪਣੇ ਆਪਣੇ ਵਿਭਾਗਾਂ ਨਾਲ ਸਬੰਧਤ ਸਵੈ-ਰੁਜ਼ਗਾਰ ਦੀਆਂ ਸਕੀਮਾਂ ਸਬੰਧੀ ਸਟਾਲ ਲਗਾਏ ਜਾਣਗੇ ਜਿਸ ਵਿਚ ਚਾਹਵਾਨ ਉਮੀਦਵਾਰ ਮੌਕੇ ‘ਤੇ ਹੀ ਕਰਜ਼ਾ ਅਪਲਾਈ ਕਰ ਸਕਣਗੇ। ਇਹਨਾਂ ਮੇਲਿਆਂ ਸਬੰਧੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ ਨੇ ਸਾਂਝੀ ਕੀਤੀ ਅਤੇ ਉਹ ਮੇਲੇ ਦੀਆਂ ਤਿਆਰੀਆਂ ਸਬੰਧੀ ਸਾਰੇ ਬੀਡੀਪੀਓ ਅਤੇ ਰੁਜ਼ਗਾਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ।

ਉਧਰ ਦੂਜੇ ਪਾਸੇ ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਅਫਸਰ ਤਰਨਤਾਰਨ ਸੰਜੀਵ ਕੁਮਾਰ ਨੇ ਦੱਸਿਆ ਕਿ ਆਪਣਾ ਕੰਮ-ਧੰਦਾ ਸ਼ੁਰੂ ਕਰਨ ਦੇ ਚਾਹਵਾਨ ਉਮੀਦਵਾਰ ਨੇੜੇ ਦੇ ਕਰਜ਼ਾ ਮੇਲੇ ਵਾਲੇ ਸਥਾਨ ‘ਤੇ ਆ ਕੇ ਕਰਜ਼ਾ ਅਪਲਾਈ ਕਰ ਸਕਦੇ ਹਨ। ਕਰਜ਼ੇ ਵਾਸਤੇ ਅਪਲਾਈ ਕਰਨ ਲਈ ਉਮੀਦਵਾਰ ਆਪਣੇ ਨਾਲ ਵਿਦਿਅਕ ਯੋਗਤਾ, ਜਾਤੀ, ਪੇਂਡੂ ਖੇਤਰ ਅਤੇ ਸਪੈਸ਼ਲ ਕੈਟਾਗਰੀ ਸਰਟੀਫੀਕੇਟ, ਅਧਾਰ ਕਾਰਡ, ਪੈਨ ਕਾਰਡ, ਬੈਂਕ ਖਾਤੇ ਦੀ ਕਾਪੀ, ਪ੍ਰੋਜੈਕਟ ਰਿਪੋਰਟ, 4 ਪਾਸ ਪੋਰਟ ਸਾਈਜ਼ ਫੋਟੋ ਲੈ ਕੇ ਹਾਜ਼ਰ ਹੋ ਸਕਦੇ ਹਨ। ਇਨ੍ਹਾਂ ਸਾਰੇ ਦਸਤਾਵੇਜ਼ਾਂ ਦੀਆਂ ਅਸਲ ਤੇ ਫੋਟੋ ਕਾਪੀਆਂ ਲੈ ਕੇ ਆਉਣਾ ਲਾਜ਼ਮੀ ਹੈ। ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਇਨ੍ਹਾਂ ਮੇਲਿਆਂ ਵਿਚ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਹੈ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …