Breaking News

ਪੰਜਾਬ ਚ ਇਥੇ ਇਥੇ ਪਏ ਭਾਰੀ ਗੜੇ , ਇਹੋ ਜਿਹਾ ਰਹੇਗਾ ਆਉਣ ਵਾਲਾ ਮੌਸਮ

ਆਈ ਤਾਜਾ ਵੱਡੀ ਖਬਰ

ਪੰਜਾਬ ਅੰਦਰ ਅੱਜ ਬਹੁਤ ਲੰਮੇ ਅਰਸੇ ਬਾਅਦ ਸਰਦ ਰੁੱਤ ਦੀ ਪਹਿਲੀ ਬਾਰਿਸ਼ ਸ਼ੁਰੂ ਹੋਈ ਹੈ। ਜਿਸ ਨੇ ਪੰਜਾਬ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਤਬਦੀਲੀ ਕਰ ਦਿੱਤੀ ਹੈ। ਇਸ ਬਾਰਿਸ਼ ਨੇ ਲੋਕਾਂ ਨੂੰ ਸਰਦ ਰੁੱਤ ਦਾ ਅਹਿਸਾਸ ਕਰਵਾ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਮੌਸਮ ਵਿੱਚ ਕਾਫੀ ਤਬਦੀਲੀ ਵੇਖੀ ਗਈ ਸੀ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਇਸ ਸਬੰਧੀ ਜਾਣਕਾਰੀ ਜਾਰੀ ਕਰ ਦਿੱਤੀ ਗਈ ਸੀ ।

ਪੰਜਾਬ ਵਿੱਚ ਕਈ ਜਗ੍ਹਾ ਭਾਰੀ ਮੀਂਹ ਅਤੇ ਗੜਿਆਂ ਨੇ ਭਾਰੀ ਜਲ ਥਲ ਕਰ ਦਿੱਤੀ ਹੈ। ਇਹ ਸਰਦ ਰੁੱਤ ਦੀ ਪਹਿਲੀ ਬਾਰਿਸ਼ ਹੈ ।ਜਿਸ ਵਿੱਚ ਕਸਬਾ ਭਦੌੜ ਅਤੇ ਇਲਾਕੇ ਦੇ ਪਿੰਡਾਂ ਅੰਦਰ ਜਿੱਥੇ ਬਹੁਤ ਜਿਆਦਾ ਬਾਰਿਸ਼ ਹੋਈ, ਉੱਥੇ ਹੀ ਭਦੌੜ ਵਿੱਚ ਹਲਕੀ ਕੀਤੇ ਨੈਣੇਵਾਲ ਵਿੱਚ ਭਾਰੀ ਗੜੇਮਾਰੀ ਹੋਈ ਹੈ। ਮੀਂਹ ਤੇ ਗੜੇਮਾਰੀ ਕਾਰਨ ਜਿੱਥੇ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਉਥੇ ਹੀ ਲੋਕਾਂ ਨੂੰ ਗੰਧਲੇ ਵਾਤਾਵਰਣ ਤੋਂ ਵੀ ਨਿਜਾਤ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਪਰਾਲੀ ਦੇ ਕਾਰਨ ਧੂੰਆਂ ਅਸਮਾਨ ਵਿੱਚ ਛਾਇਆ ਹੋਇਆ ਸੀ। ਜਿਸ ਕਾਰਨ ਸਾਹ ਲੈਣ ਦੀ ਤਕਲੀਫ ਸਬੰਧੀ ਰੋਗੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਪਿੰਡ ਨੈਣੇਵਾਲ ਦੇ ਇਕ ਮਿਸਤਰੀ ਸਤਨਾਮ ਸਿੰਘ ਨੇ ਗੜਿਆਂ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਵਿੱਚ ਇੰਨੇ ਜ਼ਿਆਦਾ ਗੜੇ ਪਏ ,ਜਿਸ ਕਾਰਨ ਧਰਤੀ ਚਿੱਟੀ ਹੋ ਗਈ। ਇਸ ਤਰਾਂ ਹੀ ਬਠਿੰਡਾ ਸ਼ਹਿਰ ਦੇ ਵਿੱਚ ਵੀ ਗੜ੍ਹੇ ਅਤੇ ਬਾਰਿਸ਼ ਹੋਣ ਕਾਰਨ ਠੰਡ ਵਿਚ ਵਾਧਾ ਹੋ ਗਿਆ ਹੈ। ਬਠਿੰਡਾ ਸ਼ਹਿਰ ਵਿੱਚ ਸੋ ਫੁੱਟੀ ਰੋਡ ਤੇ ਇੰਨਾ ਜ਼ਿਆਦਾ ਗੜੇ ਅਤੇ ਬਾਰਸ਼ ਹੋਈ,

ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪਿਆ। ਇਸ ਬਾਰਿਸ਼ ਕਾਰਨ ਸੜਕਾਂ ਤੇ ਪਾਣੀ ਭਰ ਗਿਆ, ਜਿਸ ਕਾਰਨ ਆਵਾਜਾਈ ਅਤੇ ਉਨ੍ਹਾਂ ਦੁਕਾਨਦਾਰਾਂ ਨੂੰ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪਿਆ ,ਜਿਨ੍ਹਾਂ ਨੇ ਤਿਉਹਾਰਾਂ ਦੇ ਚੱਲਦੇ ਹੋਏ ਆਪਣਾ ਸਮਾਨ ਸੜਕਾਂ ਤੇ ਵੇਚਣ ਲਈ ਲਗਾਇਆ ਹੋਇਆ ਸੀ। ਇਸ ਬਾਰਿਸ਼ ਦੇ ਵਿਚ ਮੁਸਾਫਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਮੌਸਮ ਵਿਭਾਗ ਵੱਲੋਂ ਮੌਸਮ ਸਬੰਧੀ ਸੂਚਨਾ ਜਾਰੀ ਕੀਤੀ ਜਾਂਦੀ ਰਹਿੰਦੀ ਹੈ। ਤਾਪਮਾਨ ਵਿਚ ਆਈ ਗਿਰਾਵਟ ਕਾਰਨ ਆਉਣ ਵਾਲੇ ਦਿਨਾਂ ਵਿੱਚ ਠੰਢ ਦਾ ਪ੍ਰਕੋਪ ਵਧ ਜਾਵੇਗਾ। ਅੱਜ ਸਵੇਰ ਵਕਤ ਘਟ ਤੋਂ ਘਟ ਤਾਪਮਾਨ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਤੇ ਵੱਧ ਤੋਂ ਵੱਧ ਤਾਪਮਾਨ 27.4 ਡਿਗਰੀ ਦਰਜ ਕੀਤਾ ਗਿਆ। ਬਾਰਿਸ਼ ਅੱਜ ਦੁਪਹਿਰ ਕਰੀਬ ਢਾਈ ਵਜੇ ਸ਼ੁਰੂ ਹੋਈ ਸੀ। ਜਿਸ ਨਾਲ ਦੀਵਾਲੀ ਦੇ ਫੈਲੇ ਹੋਏ ਧੂੰਏਂ ਤੋਂ ਲੋਕਾਂ ਨੂੰ ਨਿਜਾਤ ਮਿਲ ਗਈ ਹੈ, ਅਤੇ ਗੰਧਲਾ ਵਾਤਾਵਰਣ ਸਾਫ਼ ਹੋ ਚੁੱਕਾ ਹੈ।

Check Also

SHO ਵਲੋਂ ਛੁੱਟੀ ਨਾ ਦੇਣ ਦੀ ਜਿੱਦ ਨੇ ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਦੀ ਲਈ ਜਾਨ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਕਿ ਜ਼ਿੱਦੀ ਇਨਸਾਨ ਜ਼ਿੰਦਗੀ ‘ਚ ਬਹੁਤ ਜਿਆਦਾ ਮੁਸੀਬਤਾਂ ਝੱਲਦਾ …