Breaking News

ਪੰਜਾਬ ਚ ਇਥੇ ਅਸਮਾਨੀ ਬਿਜਲੀ ਨੇ ਮਚਾਈ ਭਾਰੀ ਤਬਾਹੀ ਮੱਚੀ ਹਾਹਾਕਾਰ , ਇਲਾਕੇ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ

ਬੇਸ਼ੱਕ ਇਨ੍ਹਾਂ ਦਿਨੀਂ ਪੈ ਰਹੀ ਬਾਰਿਸ਼ ਲੋਕਾਂ ਨੂੰ ਗਰਮੀ ਤੋਂ ਬਹੁਤ ਸ ਰਾਹਤ ਦੇ ਰਹੀ ਹੈ । ਮੌਸਮ ਕਾਫ਼ੀ ਸੁਹਾਵਣਾ ਹੋ ਰਿਹਾ ਹੈ । ਲੋਕ ਹੁਣ ਆਪਣੇ ਘਰਾਂ ਦੇ ਵਿੱਚ ਏਸੀ ਜਲੌਨ ਦੀ ਬਜਾਏ ਸਗੋਂ ਪੱਖਿਆਂ ਦੇ ਨਾਲ ਹੀ ਗੁਜ਼ਾਰਾ ਕਰ ਰਹੇ ਹਨ । ਮੌਸਮ ਨੇ ਹੁਣ ਆਪਣੀ ਕਰਵਟ ਬਦਲਣੀ ਸ਼ੁਰੂ ਕਰ ਦਿੱਤੀ ਹੈ । ਹਰ ਰੋਜ਼ ਹੀ ਪੈ ਰਹੀ ਬਾਰਿਸ਼ ਦੀਆਂ ਖ਼ਬਰਾਂ ਅਸੀਂ ਸਾਰੇ ਹੀ ਸੁਣਦੇ ਹਾਂ । ਖਬਰਾਂ ਸੁਣਦੇ ਵੀ ਹਾਂ ਤੇ ਦੇਖਦੇ ਵੀ ਹਾਂ ਆਪਣੇ ਆਲੇ ਦੁਆਲੇ ਪੈ ਰਹੇ ਮੀਂਹ ਨੂੰ ਕੀ ਇਸ ਮੀਂਹ ਦੇ ਕਾਰਨ ਆਮ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਬੀਤੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਕਾਰਨ ਹੁਣ ਤਕ ਕਈ ਥਾਵਾਂ ਤੇ ਭਾਰੀ ਨੁਕਸਾਨ ਹੋਇਆ ਹੈ । ਕਈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ , ਕਈ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ । ਕੁੱਲ ਮਿਲਾ ਕੇ ਕਹੀਏ ਤਾਂ ਇਸ ਮੀਂਹ ਨੇ ਜਿਥੇ ਰਾਹਤ ਦਿੱਤੀ ਹੈ । ਉੱਥੇ ਹੀ ਇਹ ਮੀਂਹ ਕਈ ਲੋਕਾਂ ਦੇ ਲਈ ਆਫਤ ਬਣ ਕੇ ਵੀ ਸਾਹਮਣੇ ਆਇਆ ਹੈ ।ਇਸੇ ਵਿਚਕਾਰ ਹੁਣ ਭਾਰੀ ਮੀਂਹ ਦੇ ਕਾਰਨ ਇਕ ਹੋਰ ਥਾਂ ਤੇ ਨੁਕਸਾਨ ਹੋਇਆ ਹੈ । ਦਰਅਸਲ ਬੁਢਲਾਡਾ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਪਿੰਡ ਬਰ੍ਹੇ ਵਿਖੇ ਅਸਮਾਨੀ ਬਿਜਲੀ ਡਿੱਗ ਗਈ ਹੈ ।

ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਇਕ ਮੱਝ ਇਸ ਦੀ ਲਪੇਟ ਵਿੱਚ ਆ ਗਈ । ਜਿਸ ਕਾਰਨ ਗ਼ਰੀਬ ਕਿਸਾਨ ਜਗਤਾਰ ਸਿੰਘ ਦੀ ਮੱਝ ਦੀ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਇਸ ਪਰਿਵਾਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਇਹ ਪਰਿਵਾਰ ਪਸ਼ੂ ਪਾਲ ਕੇ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ । ਉੱਥੇ ਹੀ ਆਮ ਆਦਮੀ ਪਾਰਟੀ ਦੇ ਸਰਕਲ ਆਗੂ ਜੀਵਨ ਸਿੰਘ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ।

ਜਿੱਥੇ ਉਨ੍ਹਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੀਡ਼ਤ ਕਿਸਾਨ ਸਿਰਫ ਇੱਕ ਏਕੜ ਜ਼ਮੀਨ ਤੇ ਹੀ ਵਾਹੀ ਕਰਕੇ ਤੇ ਨਾਲ ਪਸ਼ੂ ਪਾਲ ਕੇ ਆਪਣੇ ਪੂਰੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ । ਇਸ ਕਿਸਾਨ ਨੇ ਕੁਝ ਸਮਾਂ ਪਹਿਲਾਂ ਹੀ ਕਰਜ਼ਾ ਚੁੱਕ ਕੇ ਇਹ ਮੱਝ ਖ਼ਰੀਦੀ ਸੀ । ਤੇ ਅੱਜ ਬਿਜਲੀ ਡਿੱਗਣ ਦੇ ਕਾਰਨ ਜਿਸ ਦੀ ਮੌਤ ਹੋ ਗਈ ਹੈ । ਜਿਸ ਦੇ ਚੱਲਦੇ ਉਨ੍ਹਾਂ ਦੇ ਵਲੋਂ ਪ੍ਰਸ਼ਾਸਨ ਦੇ ਕੋਲੋਂ ਇਸ ਪੀਡ਼ਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …