ਆਈ ਤਾਜਾ ਵੱਡੀ ਖਬਰ
ਇਸ ਸਾਲ ਵਿਚ ਪਿਛਲੇ ਸਾਲ ਦੇ ਮੁਕਾਬਲੇ ਗਰਮੀ ਜਲਦੀ ਸ਼ੁਰੂ ਹੋ ਗਈ ਹੈ। ਅਪ੍ਰੈਲ ਮਹੀਨੇ ਵਾਲੀ ਗਰਮੀ ਦਾ ਅਹਿਸਾਸ ਲੋਕਾਂ ਨੂੰ ਫਰਵਰੀ ਮਹੀਨੇ ਵਿੱਚ ਹੀ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਨੂੰ ਦੇਖ ਕੇ ਸਭ ਲੋਕ ਹੈਰਾਨ ਸਨ। ਜਿੱਥੇ ਸਵੇਰ ਤੇ ਸ਼ਾਮ ਸਮੇਂ ਲੋਕਾਂ ਨੂੰ ਸਰਦੀ ਦਾ ਅਹਿਸਾਸ ਸੀ, ਉਥੇ ਹੀ ਦਿਨ ਵੇਲੇ ਕੜਾਕੇਦਾਰ ਧੁੱਪ ਕਾਰਨ ਵਧੇਰੇ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਾ ਸੀ। ਉਥੇ ਹੀ ਦੇਸ਼ ਦੇ ਮੌਸਮ ਸਬੰਧੀ ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਣਕਾਰੀ ਮੁਹਈਆ ਕਰਵਾਈ ਜਾਂਦੀ ਹੈ।
ਜਿਸ ਨਾਲ ਦੇਸ਼ ਦੇ ਲੋਕ ਪਹਿਲਾ ਹੀ ਮੌਸਮ ਨੂੰ ਦੇਖ ਕੇ ਆਪਣਾ ਇੰਤਜ਼ਾਮ ਕਰ ਸਕਣ। ਦੋ ਦਿਨਾਂ ਤੋਂ ਫਿਰ ਮੌਸਮ ਵਿੱਚ ਕਾਫੀ ਤਬਦੀਲੀ ਦਰਜ ਕੀਤੀ ਗਈ ਹੈ। ਜਿੱਥੇ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਕਈ ਖੇਤਰਾਂ ਵਿਚ ਭਾਰੀ ਬਾਰਸ਼ ਅਤੇ ਬਿਜਲੀ ਚਮਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡਾ ਬਦਲਾਅ ਬਾਰਸ਼ ਹੋਣ ਕਾਰਨ ਹੋ ਗਿਆ ਹੈ। ਜਿਸ ਦੇ ਕਾਰਨ ਫਿਰ ਪੰਜਾਬ ਵਿੱਚ ਠੰਡ ਵਧ ਰਹੀ ਹੈ। ਪੰਜਾਬ ਵਿੱਚ ਇੱਥੇ ਅਸਮਾਨੀ ਬਿਜਲੀ ਡਿੱਗੀ,
ਜਿਸ ਕਾਰਨ ਭਾਰੀ ਤਬਾਹੀ ਹੋਈ ਹੈ। ਕੱਲ ਹੋਈ ਬਾਰਿਸ਼ ਦੇ ਵਿੱਚ ਜਿੱਥੇ ਗੜਿਆਂ ਨੇ ਨੁ-ਕ-ਸਾ-ਨ ਪਹੁੰਚਾਇਆ ਹੈ। ਉੱਥੇ ਹੀ ਅਸਮਾਨੀ ਬਿਜਲੀ ਨੇ ਵੀ ਕਈ ਥਾਂ ਤੇ ਨੁਕਸਾਨ ਕੀਤਾ ਹੈ। ਅਸਮਾਨੀ ਬਿਜਲੀ ਨੇ ਕਈ ਘਰਾਂ ਵਿਚ ਤਬਾਹੀ ਮਚਾ ਦਿੱਤੀ ਹੈ। ਕੱਲ ਵੀ ਨਵਾਂ ਸ਼ਹਿਰ ਜ਼ਿਲੇ ਦੇ ਪਿੰਡ ਮਹਿਮੂਦ ਪੁਰ ਮੰਡਾਰ ਵਿੱਚ ਅਸਮਾਨੀ ਬਿਜਲੀ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਕੱਲ ਪਿੰਡ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਗੁੰਬਦ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਗੁਰਦੁਆਰਾ ਸਾਹਿਬ ਨੂੰ ਭਾਰੀ ਨੁ-ਕ-ਸਾ-ਨ ਹੋਇਆ ਹੈ,
ਜਿਸ ਕਾਰਨ ਗੁੰਬਦ ਇੱਕ ਪਾਸੇ ਤੋਂ ਪੂਰੀ ਤਰਾਂ ਟੁੱ-ਟ ਗਿਆ ਹੈ, ਗੁਰਦੁਆਰਾ ਸਾਹਿਬ ਦੀਆਂ ਬਿਜਲੀ ਦੀਆਂ ਫਿਟਿੰਗ ਦੀਆਂ ਤਾਰਾ ਸੜ ਗਈਆਂ ਹਨ, ਤੇ ਨਿਸ਼ਾਨ ਸਾਹਿਬ ਨੂੰ ਵੀ ਭਾਰੀ ਨੁ-ਕ-ਸਾ-ਨ ਹੋਇਆ ਹੈ। ਉੱਥੇ ਹੀ ਗੁਰਦਵਾਰਾ ਸਾਹਿਬ ਦੇ ਗੁੰਬਦ ਦੇ ਟੁਕੜੇ ਦੂਰ ਦੂਰ ਜਾ ਕੇ ਨਾਲ ਲੱਗਦੇ ਕਈ ਘਰਾਂ ਵਿੱਚ ਡਿੱਗੇ ਹਨ। ਇਸ ਕਾਰਨ ਕਈ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਵਿਚ ਲੋਕਾਂ ਦੇ ਘਰਾਂ ਵਿੱਚ ਬਿਜਲੀ ਦੇ ਮੀਟਰ, ਇਲੈਕਟ੍ਰਾਨਿਕ ਉਪਕਰਨ, ਫਰਿੱਜ, ਟੈਲੀਵੀਜਨ , ਇਨਵਰਟਰ , ਬਿਜਲੀ ਸਪਲਾਈ ਨੂੰ ਭਾਰੀ ਨੁ-ਕ-ਸਾ-ਨ ਪਹੁੰਚਿਆ ਹੈ। ਉਥੇ ਹੀ ਜਾਨੀ ਨੁ-ਕ-ਸਾ-ਨ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਬਿਜਲੀ ਦੇ ਕਾਰਨ ਖੇਤਾਂ ਵਿਚ ਲਗਾਈਆਂ ਹੋਈਆਂ ਕਈ ਲੋਕਾਂ ਦੀਆਂ ਮੋਟਰਾਂ ਵੀ ਸੜ ਗਈਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …