ਆਈ ਤਾਜਾ ਵੱਡੀ ਖਬਰ
ਭਾਰਤ ਵਿੱਚ ਮੌਨਸੂਨ ਦੇ ਸਮੇਂ ਤੋਂ ਪਹਿਲਾਂ ਪਹੁੰਚਣ ਦੇ ਬਾਵਜੂਦ ਵੀ ਮੌਨਸੂਨ ਦਾ ਅਸਰ ਵੇਖਣ ਨੂੰ ਨਹੀਂ ਮਿਲਿਆ। ਦੇਸ਼ ਵਿੱਚ ਮੌਸਮ ਕਾਫੀ ਬਦਲ ਰਿਹਾ ਹੈ ਜਿਸ ਦੇ ਚਲਦਿਆਂ ਭਾਰਤ ਦੇ ਕਈ ਖੇਤਰਾਂ ਵਿੱਚ ਭਾਰੀ ਮਾਤਰਾ ਵਿੱਚ ਤੂਫਾਨ ਅਤੇ ਮੀਂਹ ਦੇਖਣ ਨੂੰ ਮਿਲ ਰਹੇ ਹਨ ਉੱਥੇ ਹੀ ਬਹੁਤ ਸਾਰੇ ਅਜਿਹੇ ਖੇਤਰ ਵੀ ਹਨ ਜਿਥੇ ਲੂ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਮੌਨਸੂਨ ਦੇ 25 ਜੂਨ ਤੋਂ ਆਪਣੇ ਰੰਗ ਵਿਖਾਉਣ ਦੀਆਂ ਖਬਰਾਂ ਦਿੱਤੀਆਂ ਜਾ ਰਹੀਆਂ ਸਨ ਪ੍ਰੰਤੂ ਗਰਮੀ ਦੇ ਚਲਦਿਆਂ ਬਾਰਿਸ਼ ਕੀਤੇ ਵੀ ਦੇਖਣ ਨੂੰ ਨਹੀਂ ਮਿਲੀ ਹੈ। ਅੱਤ ਦੀ ਪੈ ਰਹੀ ਇਸ ਗਰਮੀ ਦੇ ਦੌਰਾਨ ਲੋਕ ਮਾਨਸੂਨ ਦੀ ਬਾਰਸ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ਦੇ ਮੋਸਮ ਦੀ ਤਾਜਾ ਜਾਣਕਾਰੀ ਜਾਰੀ ਕੀਤੀ ਗਈ ਹੈ।
ਭਾਰਤ ਦੇ ਮੌਸਮ ਵਿਗਿਆਨ ਵਿਭਾਗ ਨੇ ਦਿੱਲੀ, ਰਾਜਸਥਾਨ, ਪੰਜਾਬ ਅਤੇ ਕਈ ਹੋਰ ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਜਿਸ ਲਈ ਇਹਨਾਂ ਸੂਬਿਆਂ ਦੇ ਲੋਕਾਂ ਨੂੰ ਇੱਕ ਹਫਤੇ ਲਈ ਬਾਰਿਸ਼ ਦਾ ਇੰਤਜ਼ਾਰ ਕਰਨਾ ਪਵੇਗਾ। ਉਥੇ ਹੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਧੌਲਪੁਰ, ਮੇਰਠ, ਬਾੜਮੇਰ, ਅੰਬਾਲਾ, ਭੀਲਵਾੜਾ, ਅਲੀਗੜ ਅਤੇ ਅੰਮ੍ਰਿਤਸਰ ਵਿੱਚੋਂ ਅਜੇ ਦੱਖਣੀ ਪੱਛਮੀ ਮੌਨਸੂਨ ਆਉਣਾ ਬਾਕੀ ਹੈ। ਅੱਗੇ ਵਿਭਾਗ ਨੇ ਦੱਸਿਆ ਕਿ ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਬਾਕੀ ਦੇ ਹਿੱਸਿਆਂ ਵਿੱਚ ਪੂਰਬੀ ਹਵਾ ਦੇ ਅਨੁਮਾਨ ਨੂੰ ਦੇਖਦਿਆਂ ਹੋਇਆਂ ਅਗਲੇ 7 ਦਿਨਾਂ ਤੱਕ ਬਾਰਿਸ਼ ਤੇ ਕੋਈ ਆਸਰ ਵੇਖਣ ਨੂੰ ਨਹੀਂ ਮਿਲ ਰਹੇ।
ਰਾਜਧਾਨੀ ਦਿੱਲੀ ਵਿਚ 37.7°c ਆਮ ਨਾਲੋਂ ਇੱਕ ਡਿਗਰੀ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ ਅਤੇ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਦਿੱਲੀ ਵਿਚ ਪੰਜ ਤੋਂ ਛੇ ਦਿਨਾਂ ਤਕ ਮੌਨਸੂਨ ਦਸਤਕ ਦੇਵੇਗਾ ਜਿਸ ਨਾਲ ਮੌਸਮ ਠੰਡਾ ਰਹੇਗਾ। ਇਸ ਤੋਂ ਪਹਿਲਾਂ ਮੌਸਮ ਵਿਭਾਗ ਵੱਲੋਂ 27 ਜੂਨ ਨੂੰ ਦਿੱਲੀ ਵਿੱਚ ਮੌਨਸੂਨ ਦੇ ਪਹੁੰਚਣ ਦੀ ਖਬਰ ਦਿੱਤੀ ਗਈ ਸੀ ਪਰ ਹਵਾਵਾਂ ਦੇ ਸੁਸਤ ਹੋਣ ਕਾਰਨ ਮੌਨਸੂਨ ਹੁਣ ਦਿੱਲੀ ਵਿੱਚ ਵੀ ਦੇਰੀ ਨਾਲ ਪਹੁੰਚੇਗੀ।
ਮੌਸਮ ਵਿਭਾਗ ਵੱਲੋਂ ਭਾਰਤ ਦੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਉਥੇ ਹੀ ਹਰਿਆਣਾ, ਦਿੱਲੀ, ਐਨ ਸੀ ਆਰ ਅਤੇ ਉੱਤਰ ਪ੍ਰਦੇਸ਼ ਵਿੱਚ ਮਾਨਸੂਨ ਦੇ ਪਹੁੰਚਣ ਵਿਚ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਹਵਾ ਦੇ ਪੈਟਰਨ ਵਿੱਚ ਹੋਏ ਬਦਲਾਵ ਕਾਰਨ ਅਤੇ ਘਟ ਦਬਾਅ ਵਾਲੀਆਂ ਪ੍ਰਣਾਲੀਆਂ ਕਾਰਨ ਮੌਨਸੂਨ ਦੀ ਗਤੀ ਵਿਚ ਦੇਰੀ ਹੋ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …