Breaking News

ਪੰਜਾਬ ਚ ਅੱਜ ਪਏ ਭਾਰੀ ਮੀਂਹ ਨੇ ਦੇਖੋ ਕੀ ਕਰਤਾ – ਬਿਲਕੁਲ ਤਾਜਾ ਵੱਡੀ ਖਬਰ

ਬਿਲਕੁਲ ਤਾਜਾ ਵੱਡੀ ਖਬਰ

ਵੀਰਵਾਰ ਦੀ ਸਵੇਰ ਕਰੀਬ ਪੰਜ ਵਜੇ ਦੇ ਮੀਂਹ ਸ਼ੁਰੂ ਹੋਇਆ ‘ਤੇ ਦੁਪਹਿਰ ਨੂੰ ਰੁਕਿਆ। ਬਲਾਕ ਅਰਨੀਵਾਲਾ ਦੇ ਲਗਭਗ ਸਾਰੇ ਹੀ ਪਿੰਡ ਨਰਮਾ ਬੈਲਟ ਵਾਲੇ ਹਨ। ਕਈ ਪਿੰਡ ਜਿਵੇਂ ਘੁੜਿਆਣਾ, ਕੁਹਾੜਿਆਂ ਵਾਲਾ, ਮੁਰਾਦ ਵਾਲਾ ਦਲ ਸਿੰਘ,ਬੁਰਜ ਹਨੂੰਮਾਨ ਗੜ੍ਹ ਆਦਿ ਪਿੰਡਾਂ ‘ਚ ਹੋਈ ਪਿਛਲੀ ਭਾਰੀ ਬਾਰਿਸ਼ ਕਾਰਨ 70 ਫੀਸਦੀ ਨਰਮੇ ਦੀ ਫਸਲ ਤ- ਬਾ -ਹ ਹੋਣ ਕਾਰਨ ਵਾਹ ਦਿੱਤਾ ਗਿਆ ਸੀ ਤੇ 30 ਫੀਸਦੀ ਬਾਕੀ ਸੀ।

ਉਸ ਦਾ ਵੀ ਹੁਣ ਬੁਰਾ ਹਾਲ ਹੈ ਅਤੇ ਉਸ ‘ਚ ਵੀ ਦੋ ਤੋਂ ਤਿੰਨ ਫੱੁਟ ਪਾਣੀ ਰੁਕ ਗਿਆ। ਬਾਰਿਸ਼ ਕਾਰਨ ਕਿਸੇ ਪਾਸੇ ਵੀ ਨਰਮੇ ‘ਚੋਂ ਪਾਣੀ ਬਾਹਰ ਕੱਢਣ ਦਾ ਕੋਈ ਵੀ ਰਾਹ ਨਹੀਂ ਦਿਸ ਰਿਹਾ। ਇਸ ਮੌਕੇ ਕਈ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਮਹਿੰਗੇ ਭਾਅ ਠੇਕੇ ‘ਤੇ ਜ਼ਮੀਨ ਲਈ ਸੀ, ਫਿਰ ਮਹਿੰਗੇ ਭਾਅ ਦੇ ਨਰਮੇ ਦੇ ਬੀਜ ਖਰੀਦੇ ਹਨ ਅਤੇ ਮੀਂਹ ਨੇ ਨਰਮੇ ਦੀ ਫਸਲ ਨੂੰ ਤ-ਬਾ- ਹ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਪਿਛਲੇ ਮੀਂਹ ਦੇ ਨੁਕਸਾਨ ਨੂੰ ਦੇਖਣ ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ ,ਐਸ ਡੀ ਐਮ ਫਾਜ਼ਿਲਕਾ, ਨਾਇਬ ਤਹਿਸੀਲਦਾਰ ਜਨਜੀਵਨ ਛਾਬੜਾ, ਤੇ ਹੋਰ ਵੀ ਹਾਲੀ ਮਾਲੀ ਪਟਵਾਰੀ ਆਏ ਸਨ ਕਿ ਜਲਦ ਹੀ ਹੋਏ ਨੁ- ਕ -ਸਾ -ਨ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇਗਾ ਪਰ ਹਾਲੇ ਤੱਕ ਕੁਝ ਵੀ ਨਹੀਂ ਮਿਲੀਆ।

ਦੂਜੇ ਪਾਸੇ ਇਸ ਮੀਂਹ ਕਾਰਨ ਪਿੰਡ ਕੁਹਾੜਿਆਂ ਵਾਲਾ, ਕੰਧ ਵਾਲਾ ਹਾਜਰਖਾਂ, ਬੁਰਜ ਹਨੂੰਮਾਨ ਗੜ੍ਹ, ਮੁਰਾਦ ਵਾਲਾ ਦਲ ਸਿੰਘ ਤੇ ਪਿੰਡ ਘੁੜਿਆਣਾ ਆਦਿ ਦੇ ਛੱਪੜ ਓਵਰ ਫਲੋਅ ਹੋ ਕੇ ਆਸ ਪਾਸ ਦੇ ਘਰਾਂ ਚ ਪਾਣੀ ਦਾਖਲ ਹੋਣ ਕਾਰਨ ਕਈ ਘਰਾਂ ਦੀਆਂ ਕੰਧਾਂ ਤੇ ਮਕਾਨ ਵੀ ਨੁ- ਕ- ਸਾ- ਨੇ ਗਏ ਹਨ। ਪੀੜਤ ਪਰਿਵਾਰਾਂ ਨੇ ਇਸ ਹੋਏ ਕੁਦਰਤੀ ਆ- ਫ- ਤ ਕਾਰਨ ਨੁਕ ਸਾ -ਨ ਦਾ ਮੁਆਵਜ਼ਾ ਦੇਣ ਦੀ ਅਪੀਲ ਕੀਤੀ।

ਜੇਕਰ ਗੱਲ ਸ੍ਰੀ ਮੁਕਤਸਰ ਸਾਹਿਬ ਦੀ ਕਰੀਏ ਤਾਂ ਸ਼ਹਿਰ ਅੰਦਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਰਸਾਤ ਨਾਲ ਜਲਥਲ ਬਣਿਆ ਰਿਹਾ ਹੈ। ਸਥਾਨਕ ਸ਼ੇਰ ਸਿੰਘ ਚੌਂਕ, ਜੋਧੂ ਕਲੋਨੀ, ਸਦਰ ਬਜ਼ਾਰ, ਬਾਵਾ ਸੰਤ ਸਿੰਘ ਰੋਡ, ਰਾਮ ਬਾੜਾ ਬਾਜ਼ਾਰ, ਮਿੱਠਨ ਲਾਲ ਵਾਲੀ ਗਲੀ, ਗਾਂਧੀ ਨਗਰ, ਜਲਾਲਾਬਾਦ ਰੋਡ ਆਦਿ ਦੀ ਤਰ੍ਹਾਂ ਸ਼ਹਿਰ ਦੇ ਹੋਰਨਾਂ ਨੀਵੇਂ ਇਲਾਕਿਆਂ ’ਚ ਬਰਸਾਤ ਦਾ ਪਾਣੀ ਠਹਿਰ ਗਿਆ, ਜਿਸ ਨਾਲ ਜਿੱਥੇ ਆਵਜਾਈ ਰੁਕੀ ਰਹੀ, ਉਥੇ ਹੀ ਪਾਣੀ ਕਰਕੇ ਦੁਕਾਨਦਾਰੀ ਵੀ ਵੱਡੇ ਪੱਧਰ ’ਤੇ ਪ੍ਰ ਭਾ ਵਿ- ਤ ਹੋਈ।

ਐਨਾ ਹੀ ਨਹੀਂ, ਸੀਵਰੇਜ ਦੇ ਪਾਣੀ ਦੀ ਲੀਕੇਜ਼ ਦੇ ਸ – ਤਾ -ਏ ਲੋਕਾਂ ਲਈ ਇਹ ਬਰਸਾਤ ਇੱਕ ਆ- ਫ਼ -ਤ ਸਿੱਧ ਹੋਈ ਹੈ, ਕਿਉਂਕਿ ਸ਼ਹਿਰ ਦੇ ਕਈ ਹਿੱਸਿਆਂ ’ਚ ਪਹਿਲਾਂ ਹੀ ਸੀਵਰੇਜ ਦਾ ਗੰਦਾ ਪਾਣੀ ਜਮ੍ਹਾ ਹੈ, ਉਪਰੋਂ ਬਰਸਾਤ ਕਰਕੇ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਕਰ ਗਿਆ, ਜਿਸਨੂੰ ਲੋਕਾਂ ਨੇ ਬੜੀ ਮੁਸ਼ੱਕਤ ਕਰਦਿਆਂ ਘਰਾਂ ਤੋਂ ਬਾਹਰ ਕੱਢਿਆ, ਉੇਥੇ ਹੀ ਸ਼ਹਿਰ ਦੀ ਅਜਿਹੀ ਹਾਲਤ ਨੂੰ ਵੇਖਦਿਆਂ ਸ਼ਹਿਰ ਅੰਦਰ ਲੋਕ ਪ੍ਰਸ਼ਾਸਨ ਤੇ ਸੀਵਰੇਜ ਵਿਭਾਗ ਨੂੰ ਕੋਸਦੇ ਵੀ ਨਜ਼ਰ ਆਏ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਹਰ ਵਾਰ ਮਾਮੂਲੀ ਜਿਹੀ ਬਰਸਾਤ ਨਾਲ ਸ਼ਹਿਰ ਜਲਥਲ ਹੋ ਜਾਂਦਾ ਹੈ, ਜਦੋਂਕਿ ਸੀਵਰੇਜ ਸਮੱਸਿਆ ਪਹਿਲਾਂ ਹੀ ਲੋਕਾਂ ਦੇ ਨੱਕ ’ਚ ਦ– ਮ ਕਰੀ ਬੈਠੀ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸ਼ਨ ਤੇ ਸਬੰਧਿਤ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਦਾ ਫੌਰੀ ਹੱਲ ਕੀਤਾ ਜਾਵੇ ਤਾਂ ਜੋ ਅੱਗੇ ਆਉਣ ਵਾਲੀ ਬਰਸਾਤ ਤੋਂ ਲੋਕਾਂ ਦਾ ਬਚਾਅ ਹੋ ਸਕੇ।

ਕਿਸਾਨਾਂ ਲਈ ਵਰਦਾਨ ਵਾਂਗ ਹੈ ਬਰਸਾਤ
ਖੇਤਾਂ ’ਚ ਇਸ ਸਮੇਂ ਝੋਨਾ, ਨਰਮਾ ਤੇ ਸਬਜ਼ੀਆਂ ਦੀ ਕਾਸ਼ਤ ਹੋ ਰਹੀ ਹੈ। ਝੋਨੇ ਨੂੰ ਪਲਣ ਲਈ ਪਾਣੀ ਦੀ ਰੋਜ਼ਾਨਾ ਲੋੜ ਰਹਿੰਦੀ ਹੈ, ਇਸ ਲਈ ਅੱਜ ਦੀ ਬਰਸਾਤ ਕਿਸਾਨਾਂ ਲਈ ਇੱਕ ਵਰਦਾਨ ਵਾਂਗ ਹੀ ਰਹੀ ਹੈ। ਖੇਤਾਂ ’ਚ ਝੋਨੇ ਤੋਂ ਇਲਾਵਾ ਸਬਜ਼ੀਆਂ ਲਈ ਵੀ ਬਰਸਾਤ ਦਾ ਪਾਣੀ ਫਾਇਦੇਮੰਦ ਸਾਬਿਤ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਤੇ ਸਬਜ਼ੀਆਂ ਲਈ ਬਰਸਾਤ ਦਾ ਪਾਣੀ ਮਦਦਗਾਰ ਹੈ, ਪਰ ਜੇਕਰ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਨਰਮੇ ਦੀ ਫ਼ਸਲ ਨੂੰ ਨੁ -ਕ -ਸਾ -ਨ ਹੋ ਸਕਦਾ ਹੈ। ਫ਼ਿਲਹਾਲ ਬਰਸਾਤ ਕਰਕੇ ਕਿਸਾਨਾਂ ਦੇ ਚਿਹਰੇ ਜਰ੍ਹਾ ਕੁ ਚਮਕ ਰਹੇ ਹਨ।

Check Also

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ  ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ …