ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦੀ ਬਿਮਾਰੀ ਨਾਲ ਪੂਰਾ ਸੰਸਾਰ ਪ੍ਰਭਾਵਿਤ ਹੋਇਆ ਹੈ। ਸ਼ਾਇਦ ਹੀ ਦੁਨੀਆ ਦਾ ਕੋਈ ਅਜਿਹਾ ਦੇਸ਼ ਹੋਵੇ ਜੋ ਇਸ ਦੇ ਪ੍ਰਕੋਪ ਤੋਂ ਬਚ ਗਿਆ ਹੋਵੇ। ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਸੰਸਾਰ ਵਿਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 37,226,452 ਹੋ ਗਈ ਹੈ ਜਿਸ ਵਿਚ ਅਮਰੀਕਾ 7,905,771 ਮਰੀਜ਼ਾਂ ਦੀ ਗਿਣਤੀ ਨਾਲ ਅਜੇ ਵੀ ਪਹਿਲੇ ਸਥਾਨ ‘ਤੇ ਹੈ।
ਜੇਕਰ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 6,997,852 ਹੈ। ਪਰ ਭਾਰਤ ਦੇ ਸੂਬੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਵਿੱਚ ਅੱਜ ਕੁੱਲ 890 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਦੇ ਪੰਜਾਬ ਦੇ ਹਲਾਤਾਂ ਤੇ ਨਜ਼ਰ ਮਾਰੀਏ ਤਾਂ 123,317 ਲੋਕ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 109,767 ਹੈ ਅਤੇ 9,752 ਮਰੀਜ਼ ਇਲਾਜ ਅਧੀਨ ਹਨ।
ਪੰਜਾਬ ਵਿੱਚ ਹੁਣ ਤੱਕ 3,798 ਮਰੀਜ਼ ਕੋਰੋਨਾ ਵਾਇਰਸ ਕਾਰਨ ਆਪਣਾ ਦਮ ਤੋੜ ਚੁੱਕੇ ਹਨ। ਅੱਜ ਸਭ ਤੋਂ ਵੱਧ ਮੋਹਾਲੀ ਅਤੇ ਗੁਰਦਾਸਪੁਰ ਤੋਂ ਕ੍ਰਮਵਾਰ 125 ਅਤੇ 109 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਅੰਮ੍ਰਿਤਸਰ ਤੋਂ 69, ਲੁਧਿਆਣਾ ਤੋਂ 43 ਅਤੇ ਹੁਸ਼ਿਆਰਪੁਰ ਤੋਂ 40 ਨਵੇਂ ਪਾਜ਼ਿਟਿਵ ਮਰੀਜ਼ਾਂ ਦੀ ਰਿਪੋਰਟ ਆਈ। ਬਾਕੀ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਤੋਂ 77, ਪਠਾਨਕੋਟ 48, ਰੋਪੜ 28, ਬਰਨਾਲਾ 11, ਬਠਿੰਡਾ 64, ਮਾਨਸਾ 25, ਤਰਨਤਾਰਨ 10, ਮੋਗਾ 15, ਫਿਰੋਜ਼ਪੁਰ 30, ਪਟਿਆਲਾ 54,
ਸੰਗਰੂਰ 16, ਕਪੂਰਥਲਾ 32, ਫਰੀਦਕੋਟ 20, ਮੁਕਤਸਰ 22, ਫਾਜ਼ਿਲਕਾ 31, ਫਤਿਹਗੜ੍ਹ ਸਾਹਿਬ 13 ਅਤੇ ਐਸ.ਬੀ.ਐਸ. ਨਗਰ ਤੋਂ 8 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਭਾਰਤ ਦੇ ਵਿੱਚ ਹੁਣ ਤੱਕ 6,997,852 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 6,003,244 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ ਪਰ 107,568 ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …