ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਇਸ ਵੇਲੇ ਗਰਮੀ ਦਾ ਕਹਿਰ ਲਗਾਤਾਰ ਵਧਦਾ ਪਿਆ ਹੈ। ਜਿਸ ਕਾਰਨ ਆਮ ਲੋਕਾਂ ਦੇ ਲਈ ਜੀਵਨ ਬਸਰ ਕਰਨਾ ਥੋੜਾ ਮੁਸ਼ਕਿਲ ਹੋਇਆ ਪਿਆ । ਮੌਸਮ ਵਿਭਾਗ ਦੇ ਵੱਲੋਂ ਵੀ ਲਗਾਤਾਰ ਮੌਸਮ ਨੂੰ ਲੈ ਕੇ ਭਵਿੱਖਵਾਣੀ ਜਾਰੀ ਕੀਤੀ ਜਾ ਰਹੀ ਹੈ l ਇਸੇ ਵਿਚਾਲੇ ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਇੱਕ ਨਵਾਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਅਗਲੇ ਤਿੰਨ ਦਿਨਾਂ ਦੇ ਵਿੱਚ ਮੀਹ ਪਵੇਗਾ, ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ l ਦੱਸਦਿਆ ਕਿ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ‘ਚ ਅਗਲੇ 3 ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਵੀ ਜਾਰੀ ਕੀਤੀ ਗਈ l
ਉਥੇ ਹੀ ਮੌਸਮ ਵਿਭਾਗ ਵਲੋਂ 3-4 ਜੂਨ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਗਈ ਸੀ। ਜਿਸ ਨਾਲ ਪੰਜਾਬ ਦਾ ਮੌਸਮ ਕਾਫ਼ੀ ਸੁਹਾਵਨਾ ਹੋ ਜਾਵੇਗਾ ਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਹਿਸੂਸ ਹੋਵੇਗੀ l ਮੌਸਮ ਵਿਭਾਗ ਮੁਤਾਬਕ ਪੰਜਾਬ ‘ਚ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਸਕਦਾ l ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਹੀ ਰਫ਼ਤਾਰ ਰਹੀ ਤਾਂ, ਮਾਨਸੂਨ 20 ਤੋਂ 27 ਜੂਨ ਤੱਕ ਪੰਜਾਬ ਨੂੰ ਕਵਰ ਕਰ ਲਵੇਗਾ ਤੇ ਭਿਆਨਕ ਗਰਮੀ ਝੱਲ ਰਹੇ ਸੂਬਾ ਵਾਸੀਆਂ ਨੂੰ ਮੀਂਹ ਪੈਣ ਕਾਰਨ ਵੱਡੀ ਰਾਹਤ ਮਿਲੇਗੀ।
ਸੋ ਪੰਜਾਬੀਆਂ ਦੇ ਵੱਲੋਂ ਤਾਂ ਬੇਸਬਰੀ ਦੇ ਨਾਲ ਹੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵੱਧਦੀ ਪਈ ਹੈ ਤੇ ਤਾਪਮਾਨ 47 ਤੋਂ 48 ਡਿਗਰੀ ਪਾਰ ਕਰਦਾ ਪਿਆ ਹੈ। ਜਿਸ ਨਾਲ ਸਿਹਤ ਸਬੰਧੀ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਪਈਆਂ ਹਨ, ਇਸੇ ਵਿਚਾਲੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਵਾਣੀ ਨੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ।
ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਹੋਰਾਂ ਸੂਬਿਆਂ ਦੀ ਤਾਂ ਹੋਰਾਂ ਸੂਬਿਆਂ ਦੇ ਵਿੱਚ ਵੀ ਗਰਮੀ ਦਾ ਪ੍ਰਕੋਪ ਲਗਾਤਾਰ ਵਧਦਾ ਪਿਆ ਹੈ ਤੇ ਜਿਸ ਕਾਰਨ ਲੋਕ ਖਾਸੇ ਪਰੇਸ਼ਾਨ ਹਨ l ਪਰ ਬੀਤੇ ਦਿਨੀ ਰਾਜਧਾਨੀ ਦਿੱਲੀ ਦੇ ਵਿੱਚ ਪਏ ਮੀਂਹ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …