Breaking News

ਪੰਜਾਬ : ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦੀਆਂ ਨਿਕਲੀਆਂ ਧਾਹਾਂ , ਕਿਹਾ ਮੰਗਦੇ ਸੀ ਬੁਲੇਟ

ਆਈ ਤਾਜਾ ਵੱਡੀ ਖਬਰ 

ਮਾਪੇ ਬੜੇ ਚਾਵਾਂ ਦੇ ਨਾਲ ਆਪਣੀਆਂ ਧੀਆਂ ਨੂੰ ਵਿਹਾਉਂਦੇ ਹਨ, ਉਹਨਾਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੀਆਂ ਧੀਆਂ ਸਹੁਰੇ ਘਰ ਜਾ ਕੇ ਖੁਸ਼ੀਆਂ ਮਾਣੇ l ਪਰ ਜਦੋਂ ਧੀਆਂ ਸਹੁਰੇ ਘਰ ਦੇ ਵਿੱਚ ਦੁਖੀ ਰਹਿੰਦੀਆਂ ਹਨ ਤੇ ਇਸ ਕਾਰਨ ਮਾਪੇ ਸਭ ਤੋਂ ਵੱਧ ਪਰੇਸ਼ਾਨ ਰਹਿੰਦੇ ਹਨ। ਇਸੇ ਵਿਚਾਲੇ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਵੇਖ ਕੇ ਮਾਪਿਆਂ ਦੀਆਂ ਧਾਹਾਂ ਨਿਕਲ ਗਈਆਂ l ਮਾਮਲਾ ਸਮਾਣਾ ਤੋਂ ਸਾਹਮਣੇ ਆਇਆ, ਜਿੱਥੇ ਦਾਜ ਦੀ ਮੰਗ ਤੇ ਕੁੱਟਮਾਰ ਤੋਂ ਦੁਖੀ ਨਵ-ਵਿਆਹੁਤਾ ਵੱਲੋਂ ਆਤਮਹੱਤਿਆ ਕਰ ਲਈ ਗਈ l ਜਿਸ ਦੇ ਚਲਦੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਸੋਹਰਿਆ ਖਿਲਾਫ ਕਾਰਵਾਈ ਕੀਤੀ ਜਾ ਰਹੀ l

ਮੁਲਜ਼ਮਾਂ ’ਚ ਪਤੀ ਧਰਮਿੰਦਰ ਸਿੰਘ ਅਤੇ ਸੱਸ ਸੁਖਵਿੰਦਰ ਕੌਰ ਸ਼ਾਮਲ ਹਨ, ਜਿਨ੍ਹਾਂ ਦੇ ਉੱਪਰ ਇਹ ਵੱਡੇ ਦੋਸ਼ ਲੱਗਦੇ ਪਏ ਨੇ । ਦੱਸਿਆ ਜਾ ਰਿਹਾ ਹੈ ਕਿ ਕੁੜੀ ਦੇ ਸਹੁਰੇ ਪਰਿਵਾਰ ਦੇ ਵੱਲੋਂ ਉਸਨੂੰ ਤੰਨ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦੇ ਕੁੜੀ ਦੇ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਉਥੇ ਹੀ ਮ੍ਰਿਤਕਾ ਦੀ ਲਾਸ਼ ਭਾਖੜਾ ਨਹਿਰ ਤੋਂ ਬਰਾਮਦ ਹੋਈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।

ਉਧਰ ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਮ੍ਰਿਤਕਾ ਰੁਪਿੰਦਰ ਕੌਰ (23) ਦੇ ਪਿਤਾ ਹਰਬੰਸ ਸਿੰਘ ਨਿਵਾਸੀ ਰਸੂਲਪੁਰ ਪਟਿਆਲਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਕਰੀਬ ਇਕ ਸਾਲ ਪਹਿਲਾਂ ਰੁਪਿੰਦਰ ਕੌਰ ਦੇ ਵਿਆਹ ਉਪਰੰਤ ਉਸ ਦਾ ਪਤੀ ਧਰਮਿੰਦਰ ਸਿੰਘ ਅਤੇ ਸੱਸ ਸੁਖਵਿੰਦਰ ਕੌਰ ਉਸ ਨੂੰ ਜ਼ਿਆਦਾ ਦਾਜ ਲਿਆਉਣ ਦੀ ਮੰਗ ਕਰ ਕੇ ਕੁੱਟਮਾਰ ਕਰਦੇ ਸਨ।

ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ, ਬੀਤੇ ਦਿਨੀ ਜਦੋਂ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਉਸਨੂੰ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਕੁੜੀ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਦੀ ਲਾਭ ਖਤਮ ਕਰ ਗਈ। ਜਿਸ ਤੋਂ ਬਾਅਦ ਪੀੜਿਤ ਪਰਿਵਾਰ ਦੇ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਪੁਲਿਸ ਵੱਲੋਂ ਇਨਸਾਫ ਦਾ ਭਰੋਸਾ ਕੇ ਧਰਨਾ ਚੁਕਵਾਇਆ ਗਿਆ ਦੇ।

Check Also

80 ਸਾਲ ਦੀ ਉਮਰ ਚ ਇਹ ਬਜ਼ੁਰਗ ਬਣ ਗਿਆ ਪਿਤਾ , ਕਿਹਾ ਮਿਲਿਆ ਰੱਬ ਦਾ ਤੋਹਫ਼ਾ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਔਲਾਦ ਦਾ ਸੁੱਖ ਬਿਨ੍ਹਾਂ ਪਰਮਾਤਮਾ ਦੇ ਆਸ਼ੀਰਵਾਦ ਤੋਂ ਨਹੀਂ …