ਆਈ ਇਹ ਤਾਜਾ ਵੱਡੀ ਖਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਅੰਦਰ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਲੱਖ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਇਸ ਲਈ ਹੀ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਰੋਜ਼ਗਾਰ ਮੇਲੇ ਵੀ ਲਾਏ ਜਾ ਰਹੇ ਹਨ। ਜਿਨ੍ਹਾਂ ਸਦਕਾ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜਗਾਰ ਦਿੱਤਾ ਜਾ ਸਕੇ। ਬਹੁਤ ਸਾਰੇ ਲੋਕ ਹੁਣ ਤਕ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਫਾਇਦਾ ਲੈ ਚੁੱਕੇ ਹਨ। ਕਰੋਨਾ ਮਹਾਮਾਰੀ ਦੋਰਾਨ ਲੋਕ ਆਰਥਿਕ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਹਨ।
ਉਥੇ ਹੀ ਕੈਪਟਨ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਰੋਜ਼ਗਾਰ ਮੁਹਈਆ ਕਰਵਾਇਆ ਜਾ ਰਿਹਾ ਹੈ। ਹੁਣ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਜਿਸ ਦਾ ਫਾਇਦਾ ਬੇਰੁਜ਼ਗਾਰ ਨੌਜਵਾਨ ਲੈ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜਗਾਰ ਬਿਓਰੋ ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਵੱਲੋਂ ਆਈ ਟੀ ਆਈ ਡਿਪਲੋਮਾ ਹੋਲਡਰਾਂ ਅਤੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਲਈ ਪਲੇਸਮੈਂਟ ਕੈਂਪ 5 ਨਵੰਬਰ ਨੂੰ ਸਥਾਨਕ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ,ਆਈ ਟੀ ਆਈ ਬਿਲਡਿੰਗ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਰੋਜ਼ਗਾਰ ਮੇਲੇ ਵਿੱਚ ਚਾਹਵਾਨ ਉਮੀਦਵਾਰ ਸ਼ਾਮਿਲ ਹੋ ਸਕਦੇ ਹਨ। ਕੈਂਪ ਸਬੰਧੀ ਜਾਣਕਾਰੀ ਅਫਸਰ ਕਰਮ ਸਿੰਘ ਨੇ ਦਿੱਤੀ ਹੈ ਉਨ੍ਹਾਂ ਦੱਸਿਆ ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾਵੇਗਾ। ਜ਼ਿਲਾ ਰੋਜ਼ਗਾਰ ਅਵਸਰ ਕਰਮ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਅਕਾਲ ਅਕੈਡਮੀ ਇਸਟੀਚਿਊਟ ਅਤੇ ਜੀ. ਐਨ. ਏ.ਫਗਵਾੜਾ ਵੱਲੋਂ ਭਾਗ ਲਿਆ ਜਾਵੇਗਾ।
ਇਸ ਮੌਕੇ ਜੀ .ਐਨ. ਏ .ਵੱਲੋਂ ਆਈ ਟੀ ਆਈ ਦੀਆਂ ਟਰੇਡਾ ਮਕੈਨਿਕ ,ਮਸ਼ੀਨਿਸਟ ਅਤੇ ਫਿਟਰ ਲਈ 27 ਅਸਾਮੀਆਂ ਦੇ ਨਾਲ ਨਾਲ ਮਕੈਨੀਕਲ ਡਿਪਲੋਮਾ ਲਈ 5 ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਤਰਾਂ ਹੀ ਅਕਾਲ ਅਕੈਡਮੀ ਇੰਸਟੀਚਿਊਟ ਵੱਲੋਂ ਵੱਖ ਵੱਖ ਵਿਸ਼ਿਆ ਵਿੱਚ ਅੰਗਰੇਜ਼ੀ ,ਮਿਊਜ਼ਿਕ , ਸੋਸ਼ਲ ਸਾਇੰਸ , ਅਤੇ ਸਾਇੰਸ ਲਈ 12 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ ਪੋਸਟਾਂ ਲਈ ਆਪਣੀ ਯੋਗਤਾ ਪੂਰੀ ਕਰਦੇ ਹੋਏ ਚਾਹਵਾਨ ਉਮੀਦਵਾਰ ਇਸ ਰੋਜ਼ਗਾਰ ਮੇਲੇ ਵਿੱਚ ਸ਼ਿਰਕਤ ਕਰ ਸਕਦੇ ਹਨ।ਰੋਜਗਾਰ ਮੇਲਿਆ ਦੇ ਜ਼ਰੀਏ ਬਹੁਤ ਸਾਰੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …