ਆਈ ਤਾਜ਼ਾ ਵੱਡੀ ਖਬਰ
ਲੋਕ ਆਪਣੇ ਘਰਾਂ ਦੇ ਵਿੱਚ ਜਾਨਵਰਾਂ ਨੂੰ ਬਹੁਤ ਹੀ ਸ਼ੌਂਕ ਦੇ ਨਾਲ ਨਾਲ ਰੱਖਣਾ ਪਸੰਦ ਕਰਦੇ ਹਨ । ਲੋਕ ਆਪਣੇ ਘਰਾਂ ਦੇ ਵਿੱਚ ਜਾਨਵਰਾਂ ਨੂੰ ਪਰਿਵਾਰ ਦੇ ਜੀਅ ਵਾਂਗ ਹੀ ਰੱਖਦੇ ਹਨ , ਪਾਲਦੇ ਹਨ । ਵੱਖ ਵੱਖ ਜਾਨਵਰ ਲੋਕ ਆਪਣੇ ਘਰਾਂ ਦੇ ਵਿੱਚ ਰੱਖਦੇ ਹਨ ਜਿਵੇਂ ਕੁੱਤੇ ,ਬਿੱਲੀਆਂ, ਤੋਤੇ ,ਕਬੂਤਰ ਆਦਿ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕੁੱਤੇ ਦੀ ਤਾਂ ਲੋਕ ਇਸ ਜਾਨਵਰ ਨੂੰ ਆਪਣੇ ਘਰਾਂ ਦੇ ਵਿੱਚ ਆਮ ਰੱਖਦੇ ਹਨ । ਜਿੱਥੇ ਇਹ ਜਾਨਵਰ ਘਰ ਦੀ ਰਾਖੀ ਕਰਦਾ ਹੈ ਉੱਥੇ ਹੀ ਘਰ ਦੇ ਜੀਆਂ ਦੇ ਕੋਲੋਂ ਇਸ ਦੇ ਵੱਲੋਂ ਪਿਆਰ ਵੀ ਖ਼ੂਬ ਲਿਆ ਜਾਂਦਾ ਹੈ । ਦੂਜੇ ਪਾਸੇ ਅਜਿਹੇ ਬਹੁਤ ਸਾਰੇ ਲੋਕ ਵੀ ਹਨ ਜੋ ਕੁੱਤਿਆਂ ਨੂੰ ਆਪਣੇ ਘਰ ਦੇ ਵਿੱਚ ਰੱਖਦੇ ਹਨ ਪਰ ਜਦੋਂ ਉਹ ਕੋਈ ਨਵਾਂ ਕੁੱਤਾ ਲੈ ਆਉਂਦੇ ਹਨ ਜਾਂ ਫਿਰ ਉਸ ਕੁੱਤੇ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ ਤਾਂ ਓੁਹ ਲੋਕ ਉਸ ਦਾ ਇਲਾਜ ਕਰਵਾਉਣ ਦੀ ਬਜਾਏ ਸਗੋਂ ਉਸ ਨੂੰ ਆਵਾਰਾ ਹਾਲਤ ‘ਚ ਛੱਡ ਦਿੰਦੇ ਹਨ ।
ਜਿਸ ਕਾਰਨ ਕਈ ਵਾਰ ਗਲੀ ਵਿੱਚ ਘੁੰਮਦੇ ਇਨ੍ਹਾਂ ਜਾਨਵਰਾਂ ਦੇ ਵੱਲੋਂ ਵੱਢ ਵੀ ਲਿਆ ਜਾਂਦਾ ਹੈ , ਇਸੇ ਵਿਚਕਾਰ ਹੁਣ ਘਰਾਂ ਵਿੱਚ ਕੁੱਤਾ ਰੱਖਣ ਵਾਲੇ ਲੋਕਾਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਜੇਕਰ ਹੁਣ ਘਰਾਂ ਦੇ ਵਿੱਚ ਕੁੱਤਾ ਰੱਖਣ ਵਾਲੇ ਲੋਕਾਂ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਤਾਂ ਉਨ੍ਹਾਂ ਨੂੰ ਹਜ਼ਾਰਾਂ ਰੁਪਿਆਂ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ । ਦਰਅਸਲ ਹੁਣ ਮੁਹਾਲੀ ‘ ਚ ਨਗਰ ਨਿਗਮ ਦੇ ਵੱਲੋਂ ਪਾਲਤੂ ਕੁੱਤਿਆਂ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਗਿਆ ਹੈ । ਹੁਣ ਸ਼ਹਿਰ ਦੇ ਵਿੱਚ ਪਾਲਤੂ ਕੁੱਤਿਆਂ ਸਬੰਧੀ ਨਗਰ ਨਿਗਮ ਨੇ ਨਵੇਂ ਕਦਮ ਚੁੱਕੇ ਹਨ ।
ਜਿਸ ਦੇ ਚਲਦੇ ਹੁਣ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ । ਇੰਨਾ ਹੀ ਨਹੀਂ ਜੇਕਰ ਕੋਈ ਪਾਲਤੂ ਕੁੱਤਾ ਪ੍ਰਸ਼ਾਸਨ ਦੇ ਵਲੋਂ ਆਵਾਰਾ ਫੜਿਆ ਜਾਂਦਾ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਉਸ ਕੁੱਤੇ ਦੇ ਮਾਲਕ ਦੇ ਕੋਲੋਂ 5000 ਰੁਪਏ ਵੀ ਵਸੂਲੇ ਜਾਣਗੇ । ਇੰਨਾ ਹੀ ਨਹੀਂ ਜੇਕਰ ਉਹੀ ਕੁੱਤਾ ਵਾਰ ਵਾਰ ਅਵਾਰਾ ਹਾਲਤ ਵਿੱਚ ਫੜਿਆ ਜਾਂਦਾ ਹੈ ਤਾਂ ਉਸ ਕੁੱਤੇ ਦੇ ਮਾਲਕ ਦੇ ਕੋਲੋਂ ਦੁੱਗਣੇ ਪੈਸੇ ਵਸੂਲੇ ਜਾਣਗੇ । ਇਸ ਦੇ ਨਾਲ ਹੀ ਦੱਸ ਦਈਏ ਕਿ ਜੇਕਰ ਕੋਈ ਮਾਲਕ ਆਪਣੇ ਕੁੱਤੇ ਨੂੰ ਛੱਡਣਾ ਚਾਹੁੰਦਾ ਹੈ ਤਾਂ ਮਾਲਕ ਨੂੰ ਇਸਦੇ ਲਈ ਦੱਸ ਹਜ਼ਾਰ ਰੁਪਏ ਦੇਣੇ ਪੈਣਗੇ ।
ਜ਼ਿਕਰਯੋਗ ਹੈ ਕਿ ਜਦੋਂ ਕਿਸੇ ਕੁੱਤੇ ਦਾ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ਤਾਂ ਉਸ ਤੋਂ ਪਹਿਲਾਂ ਪਾਲਤੂ ਕੁੱਤੇ ਦਾ ਟੀਕਾਕਰਣ ਲਾਜ਼ਮੀ ਹੋਵੇਗਾ । ਨਾਲ ਹੀ ਇਕ ਡਾਕਟਰ ਤੋਂ ਫਿਟਨੈੱਸ ਸਰਟੀਫਿਕੇਟ ਵੀ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ ਤੇ ਇਹ ਰਜਿਸਟ੍ਰੇਸ਼ਨ ਆਨਲਾਈਨ ਵੀ ਕੀਤਾ ਜਾਵੇਗਾ । ਹੁਣ ਮੁਹਾਲੀ ਨਗਰ ਨਿਗਮ ਪ੍ਰਸ਼ਾਸਨ ਦੇ ਵੱਲੋਂ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਘਰਾਂ ਵਿੱਚ ਰੱਖੇ ਕੁੱਤਿਆਂ ਦੀ ਰਜਿਸਟਰੇਸ਼ਨ ਲਾਜ਼ਮੀ ਹੋਵੇਗੀ ਅਤੇ ਜੇਕਰ ਕਿਸੇ ਵਿਅਕਤੀ ਦੇ ਵੱਲੋਂ ਆਪਣੇ ਕੁੱਤੇ ਦੀ ਇਹ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਦੇਰੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਜ਼ੁਰਮਾਨਾ ਵੀ ਲਗਾਇਆ ਜਾਵੇਗਾ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …