ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਚਲਦੇ ਹੋਏ ਜਿੱਥੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆ ਗਈਆ ਹਨ,ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਖਰਚੇ ਵੀ ਘਟ ਗਈ ਹੈ। ਪਿਛਲੇ ਸਾਲ ਕੀਤੀ ਗਈ ਤਾਲਾਬੰਦੀ ਦੌਰਾਨ ਜਿੱਥੇ ਲੋਕਾਂ ਨੂੰ ਕੰਮਕਾਜ ਠੱਪ ਹੋ ਜਾਣ ਕਾਰਨ ਆਰਥਿਕ ਤੌਰ ਉਪਰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਥੇ ਹੀ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਕਰੋਨਾ ਦੀ ਦੂਜੀ ਲਹਿਰ ਨੇ ਫਿਰ ਪਿਛਲੇ ਸਾਲ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ। ਉੱਥੇ ਹੀ ਸਰਕਾਰ ਵੱਲੋਂ ਸਮਾਜਿਕ ,ਧਾਰਮਿਕ ਅਤੇ ਰਾਜਨੀਤਿਕ ਇਕੱਠ ਉਪਰ ਪਬੰਦੀ ਲਗਾਈ ਗਈ ਹੈ। ਉਥੇ ਹੀ ਸਰਕਾਰ ਵੱਲੋਂ ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਦੇ ਵਿੱਚ ਵੀ 10 ਵਿਅਕਤੀਆਂ ਦੇ ਇੱਕਠ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇੱਥੇ ਇਸ ਕਾਰਨ ਲਾੜੇ-ਲਾੜੀ ਨੂੰ ਬੱਸ ਚ ਕਰਵਾਉਣਾ ਪਿਆ ਵਿਆਹ। ਭਾਰਤ ਵਿੱਚ ਜਿੱਥੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ 10 ਲੋਕਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਉਥੇ ਹੀ ਪੰਜਾਬ ਦੇ ਰੋਪੜ ਜਿਲੇ ਵਿੱਚ ਰਹਿਣ ਵਾਲੇ ਇਕ ਲੜਕੇ ਵੱਲੋਂ ਹਰਿਆਣਾ ਦੇ ਰਾਏਪੁਰਰਾਨੀ ਦੀ ਲੜਕੀ ਨਾਲ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਹੀ ਕਰਵਾਇਆ ਗਿਆ ਹੈ। ਉੱਥੇ ਹੀ ਇਸ ਵਿਆਹ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਵਿਆਹ ਦੇ ਤੈਅ ਕੀਤੇ ਦਿਨ ਜਦੋਂ 22 ਸਾਲਾ ਜੈਰਾਮ ਲਾੜਾ ਬਰਾਤ ਲੈ ਕੇ ਲੜਕੀ ਦੇ ਪਿੰਡ ਪਹੁੰਚਿਆ ਤਾਂ, ਇਹ ਵਿਆਹ ਇੱਕ ਪੋਲਟਰੀ ਫਾਰਮ ਵਿੱਚ ਕੀਤਾ ਜਾਣਾ ਤੈਅ ਕੀਤਾ ਗਿਆ ਸੀ।
ਪਰ ਕਰੋਨਾ ਤੇ ਚਲਦੇ ਹੋਏ ਪੋਲਟਰੀ ਫਾਰਮ ਮਾਲਕ ਵੱਲੋਂ ਮੌਕੇ ਤੇ ਵਿਆਹ ਸਮਾਗਮ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਕਾਰਨ ਦੋਹਾਂ ਪੱਖਾਂ ਨੂੰ ਬੱਸ ਵਿੱਚ ਹੀ ਵਿਆਹ ਦੀਆਂ ਰਸਮਾ ਕਰਨੀਆਂ ਪਈਆਂ। ਲਾੜੇ ਵੱਲੋਂ ਲਿਆਂਦੀ ਗਈ ਬੱਸ ਵਿੱਚ ਸਿਰਫ਼ 6 ਲੋਕ ਹੀ ਮੌਜੂਦ ਸਨ। ਜਿੱਥੇ ਲਾੜਾ-ਲਾੜੀ ਵੱਲੋਂ ਬੱਸ ਵਿੱਚ ਹੀ ਇੱਕ ਦੂਜੇ ਦੇ ਵਰਮਾਲਾ ਪਾਈ ਗਈ ਉਥੇ ਹੀ ਬੱਸ ਦੀਆਂ ਪੌੜ੍ਹੀਆਂ ਵਿੱਚ ਲਾੜਾ-ਲਾੜੀ ਨੂੰ ਬਿਠਾ ਕੇ ਲੜਕੀ ਦੀ ਮਾਂ ਵੱਲੋਂ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ।
ਬੱਸ ਵਿਚ ਹੀ ਲਾੜੇ ਵੱਲੋਂ ਲਾੜੀ ਦੀ ਮਾਂਗ ਭਰੀ ਗਈ। ਮੂਲ ਰੂਪ ਵਿੱਚ ਨੇਪਾਲ ਦੇ ਰਹਿਣ ਵਾਲੇ ਲਾੜੇ ਜੈਰਾਮ ਨੇ ਕਿਹਾ ਕਿ ਉਸ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਸ ਦਾ ਵਿਆਹ ਬੱਸ ਵਿਚ ਇਸ ਤਰ੍ਹਾਂ ਹੋਵੇਗਾ। ਬੱਸ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਅਜਿਹਾ ਵਿਆਹ ਪਹਿਲੀ ਵਾਰ ਵੇਖਿਆ ਹੈ ਅਤੇ ਲਾੜੇ ਦਾ ਪਰਿਵਾਰ ਗਰੀਬ ਹੋਣ ਕਾਰਨ ਉਸ ਨੇ ਸਿਰਫ 75 ਸੌ ਰੁਪਏ ਕਿਰਾਇਆ ਹੀ ਲਿਆ ਹੈ। ਏਸ ਵਿਆਹ ਦੀ ਸਭ ਪਾਸੇ ਚਰਚਾ ਹੋ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …