ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਨੂੰ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਜਿਥੇ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਉੱਥੇ ਹੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।ਜਿਸ ਸਦਕਾ ਉਹਨਾਂ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਸਕੇ। ਹੁਣ ਪੰਜਾਬ ਚ ਇਥੇ ਜਹਿਰੀਲੀ ਚੀਜ ਖਾਣ ਕਾਰਨ 3 ਮੱਝਾਂ ਦੀ ਹੋਈ ਤੜਫ ਤੜਫ ਮੌਤ, ਹੋਇਆ ਨੁਕਸਾਨ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਸਬਾ ਬੇਗੋਵਾਲ ਤੋਂ ਸਾਹਮਣੇ ਆਈ ਹੈ ਜਿੱਥੇ ਤਿੰਨ ਬੱਚਿਆਂ ਦੀ ਮੌਤ ਜ਼ਹਿਰੀਲੀ ਚੀਜ ਖਾਣ ਨਾਲ ਹੋ ਗਈ ਹੈ ਅਤੇ ਜਿਸ ਕਾਰਨ ਤੜਫ਼-ਤੜਫ਼ ਕੇ ਤਿੰਨ ਮੱਝਾ ਮਰ ਗਈਆਂ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਪਲਵਿੰਦਰ ਸਿੰਘ ਉਰਫ ਸਾਬੀ ਪੁੱਤਰ ਸੇਵਾ ਸਿੰਘ ਵਾਸੀ ਵਾਰਡ ਨੰਬਰ 7 ਬੇਗੋਵਾਲ ਵੱਲੋਂ ਇਸ ਘਟਨਾ ਬਾਰੇ ਦੱਸਿਆ ਗਿਆ ਹੈ ਕਿ ਉਸ ਨੇ ਆਪਣੀ ਹਵੇਲੀ ਵਿਚ 5 ਮੱਝਾਂ ਰੱਖੀਆਂ ਹੋਈਆਂ ਹਨ ਅਤੇ ਉਹ ਇੱਕ ਛੋਟੇ ਦਰਜੇ ਦਾ ਕਿਸਾਨ ਹੈ। ਇਸ ਸਭ ਦੇ ਕਾਰਨ ਹੀ ਉਸ ਵੱਲੋਂ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ।
ਇਸ ਸਮੇਂ ਉਸ ਦੀਆਂ ਮੱਝਾਂ ਹਵੇਲੀ ਵਿਚ ਸਨ ਅਤੇ ਉਸ ਸਮੇਂ ਹੀ ਮੱਝਾਂ ਵੱਲੋਂ ਜ਼ਹਿਰੀਲੀਆਂ ਰੋਟੀਆਂ ਖਾਧੀਆਂ ਗਈਆਂ ਸਨ ਜੋ ਕਿ ਮੱਝਾਂ ਦੀ ਖੁਰਲੀ ਵਿੱਚ ਪਈਆਂ ਹੋਈਆਂ ਸਨ। ਅਤੇ ਕੌਲ ਹੀ ਇਕ ਲਿਫਾਫਾ ਵੀ ਪਿਆ ਹੋਇਆ ਸੀ। ਪਲਵਿੰਦਰ ਸਿੰਘ ਨੂੰ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਹ ਕੱਲ੍ਹ ਬਾਅਦ ਦੁਪਹਿਰ ਤਿੰਨ ਚਾਰ ਵਜੇ ਦੇ ਕਰੀਬ ਆਪਣੀ ਹਵੇਲੀ ਵਿੱਚ ਗਿਆ ਸੀ। ਜਿੱਥੇ ਮੱਝਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਮੌਕੇ ਤੇ ਵੈਟਰਨਰੀ ਡਾਕਟਰ ਨੂੰ ਬੁਲਾਇਆ ਗਿਆ। ਜਿਸ ਵੱਲੋਂ ਮੱਝਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ
ਪਰ ਜ਼ਹਿਰੀਲੀ ਰੋਟੀ ਦੇ ਕਾਰਣ ਤਿੰਨ ਮੱਝਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ ਅਤੇ ਮ੍ਰਿਤਕ ਮੱਝਾਂ ਦਾ ਪੋਸਟਮਾਰਟਮ ਕਰਕੇ ਵਿਸਰਾ ਰਿਸਰਚ ਲੈਬ ਵਿਚ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਅਗਲੇ ਸੱਤ ਦਿਨਾਂ ਤੱਕ ਆਵੇਗੀ। ਜਦਕਿ ਪੋਸਟਮਾਰਟਮ ਦੀ ਰਿਪੋਰਟ ਇਕ ਤੋਂ ਦੋ ਦਿਨ ਵਿਚ ਆ ਜਾਵੇਗੀ। ਇਸ ਤੋਂ ਬਾਅਦ ਇਸ ਮਾਮਲੇ ਸਬੰਧੀ ਜਾਣਕਾਰੀ ਸਾਹਮਣੇ ਆਵੇਗੀ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …