ਆਈ ਤਾਜ਼ਾ ਵੱਡੀ ਖਬਰ
ਆਏ ਦਿਨ ਹੀ ਪੰਜਾਬ ਅੰਦਰ ਅਜਿਹੀਆਂ ਅਜੀਬੋ-ਗਰੀਬ ਘਟਨਾਵਾਂ ਸਾਹਮਣੇ ਆਈਆਂ ਹਨ ਜਿੱਥੇ ਧੋਖਾਧੜੀ ਲੁੱਟ ਖੋਹ ਅਤੇ ਠੱਗੀ ਅਤੇ ਮਾਰ-ਕੁੱਟ ਦੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਕਿ ਉਹ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅੱਜ ਕਲ ਲੁਟ ਖੋਹ ਕਰਦੇ ਸਮੇਂ ਕਈ ਲੋਕਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਅਤੇ ਕਈ ਲੋਕਾਂ ਨੂੰ ਗੋਲੀ ਤੱਕ ਮਾਰ ਦਿੱਤੀ ਜਾਂਦੀ ਹੈ। ਉਥੇ ਹੀ ਕੁਝ ਲੋਕਾਂ ਨੂੰ ਮੁਸ਼ਕਲ ਦੇ ਸਮੇਂ ਕਿਸੇ ਦੀ ਮਦਦ ਕਰਨਾ ਵੀ ਮਹਿੰਗਾ ਪੈ ਜਾਂਦਾ ਹੈ ਜਿਸ ਦੀ ਭਰਪਾਈ ਉਨ੍ਹਾਂ ਨੂੰ ਬੇਇਜ਼ਤ ਹੋ ਕੇ ਅਤੇ ਕੁੱਟ ਮਾਰ ਸਹਿਣ ਕਰ ਕੇ ਚੁਕਾਉਣੀ ਪੈਂਦੀ ਹੈ।
ਅੱਜ ਦੇ ਦੌਰ ਵਿਚ ਕਿਸੇ ਦਾ ਮੁਸ਼ਕਿਲ ਦੇ ਸਮੇਂ ਭਲਾ ਕਰਨਾ ਉਸ ਸਮੇਂ ਗੁਨਾਹ ਬਣ ਜਾਂਦਾ ਹੈ ਜਦੋਂ ਇਨਸਾਨ ਵੱਲੋਂ ਆਪਣੇ ਹੀ ਪੈਸੇ ਵਾਪਸ ਮੰਗੇ ਜਾਂਦੇ ਹਨ। ਹੁਣ ਪੰਜਾਬ ਵਿਚ ਏਥੇ ਉਧਾਰ ਦਿੱਤੇ ਪੈਸੇ ਮੰਗਣ ਤੇ ਸਿੱਖ ਬੰਦੇ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਗਿਆ ਹੈ ਅਤੇ ਜੁੱਤੀ ਵਿਚ ਪਾਣੀ ਪਿਲਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮ੍ਰਿਤਸਰ ਦੇ ਅਧੀਨ ਆਉਂਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਨੂੰ ਆਪਣੇ ਹੀ ਉਧਾਰ ਦਿੱਤੇ ਪੈਸੇ ਮੰਗਣ ਤੇ ਦੂਜੀ ਧਿਰ ਵੱਲੋਂ ਕੁੱਟਿਆ ਗਿਆ ਹੈ ਇਸ ਦੀ ਸ਼ਿਕਾਇਤ ਜਿੱਥੇ ਪੀੜਤ ਸੁੱਖਾ ਸਿੰਘ ਵੱਲੋਂ ਜੰਡਿਆਲਾ ਪੁਲਿਸ ਸਟੇਸ਼ਨ ਵਿਚ ਕੀਤੀ ਗਈ ਹੈ।
ਉਥੇ ਹੀ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਹੀ ਇਕ ਪਰਿਵਾਰ ਵੱਲੋਂ ਉਸ ਨਾਲ ਨੇੜਤਾ ਵਧਾਈ ਗਈ ਅਤੇ ਉਸ ਨੂੰ ਅੰਮ੍ਰਿਤਸਰ ਘੁਮਾਇਆ ਗਿਆ ਅਤੇ ਉਸ ਤੋਂ ਬਾਅਦ ਇੱਕ ਪਰਿਵਾਰ ਵੱਲੋਂ ਉਸ ਤੋਂ 2.50 ਲੱਖ ਰੁਪਏ ਉਧਾਰ ਲਏ ਗਏ ਸਨ। ਕਾਫੀ ਸਮਾਂ ਬੀਤ ਜਾਣ ਉਪ੍ਰੰਤ ਜਦੋਂ ਹੁਣ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਟਾਲ-ਮਟੋਲਾ ਕੀਤਾ ਜਾਂਦਾ ਰਿਹਾ ਅਤੇ ਬੀਤੀ ਕੱਲ ਉਸ ਨੂੰ ਅੰਮ੍ਰਿਤਸਰ ਤੋ ਕਿਡਨੈਪ ਕਰ ਕੇ ਜੰਡਿਆਲਾ ਗੁਰੂ ਵਿੱਚ ਜਾ ਕੇ ਕੁੱਟਮਾਰ ਕੀਤੀ ਗਈ, ਪਾਣੀ ਮੰਗਣ ਤੇ ਉਸ ਨੂੰ ਜੁੱਤੀ ਵਿਚ ਪਾਣੀ ਭਰ ਕੇ ਪਿਲਾਇਆ ਗਿਆ।
ਉਥੇ ਹੀ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਉਸ ਦੇ ਵਾਲਾਂ ਤੋਂ ਫੜ ਕੇ ਕੁੱਟਿਆ ਗਿਆ ਅਤੇ ਉਸ ਦੀ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ ਗਈ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …