Breaking News

ਪੰਜਾਬ : ਇਥੇ ਰੱਖੜੀ ਤੇ ਖੇਤਾਂ ਚ ਵਾਪਰਿਆ ਕਹਿਰ ਭਰਾਵਾਂ ਦੀ ਹੋਈ ਇਸ ਤਰਾਂ ਮੌਤ – ਭੈਣਾਂ ਦੇ ਟੁਟੇ ਦਿੱਲ

ਆਈ ਤਾਜਾ ਵੱਡੀ ਖਬਰ 

ਅੱਜ ਭਾਰਤ ਵਿਚ ਜਿੱਥੇ ਰੱਖੜੀ ਦਾ ਤਿਉਹਾਰ ਸਾਰੇ ਪਾਸੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿੱਥੇ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਉਥੇ ਹੀ ਭੈਣਾਂ ਵੱਲੋਂ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਜਿਸ ਦਿਨ ਭੈਣਾਂ ਵੱਲੋਂ ਆਪਣੇ ਭਰਾ ਦੀ ਲੰਬੀ ਉਮਰ ਲਈ ਉਨ੍ਹਾਂ ਦੇ ਹੱਥ ਉਪਰ ਰੱਖੜੀ ਬੰਨੀ ਜਾਂਦੀ ਹੈ। ਭਰਾਵਾਂ ਵੱਲੋਂ ਵੀ ਆਪਣੀਆਂ ਭੈਣਾਂ ਨੂੰ ਕਈ ਤਰ੍ਹਾਂ ਦੇ ਤੋਹਫ਼ੇ ਦਿੱਤੇ ਜਾਂਦੇ ਹਨ। ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ। ਜਿੱਥੇ ਅੱਜ ਇਕ ਭਰਾ ਮੋਗੇ ਵਿੱਚ ਆਪਣੀ ਭੈਣ ਨੂੰ 14 ਸਾਲਾਂ ਬਾਅਦ ਮਿਲਿਆ ਹੈ। ਉੱਥੇ ਹੀ ਉਸ ਭੈਣ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪਰ ਇਸ ਦਿਨ ਕੁਝ ਅਜਿਹੇ ਭਿਆਨਕ ਹਾਦਸੇ ਵੀ ਵਾਪਰਦੇ ਹਨ ਜਿਨ੍ਹਾਂ ਨੂੰ ਕੁਝ ਭੈਣਾਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੀਆਂ।

ਹੁਣ ਪੰਜਾਬ ਵਿੱਚ ਇੱਥੇ ਰਖੜੀ ਦੇ ਮੌਕੇ ਤੇ ਖੇਤਾਂ ਵਿੱਚ ਅਜਿਹਾ ਕਹਿਰ ਵਾਪਰਿਆ ਹੈ ਜਿੱਥੇ ਭਰਾਵਾਂ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਾਜਿਲਕਾ ਦੇ ਅਧੀਨ ਆਉਂਦੇ ਪਿੰਡ ਪੰਜਾਵਾ ਤੋਂ ਸਾਹਮਣੇ ਆਈ ਹੈ। ਜਿੱਥੇ ਅੱਜ ਰਖੜੀ ਦੇ ਮੌਕੇ ਤੇ ਦੋ ਭਰਾਵਾਂ ਦੀ ਹੋਈ ਮੌਤ ਨੇ ਭੈਣਾਂ ਨੂੰ ਝੰਜੋੜ ਰੱਖ ਦਿੱਤਾ ਹੈ ਜਿੱਥੇ ਪਹਿਲਾਂ ਦੋਵਾਂ ਦੇ ਹੱਥ ਉਪਰ ਰੱਖੜੀ ਬੰਨਣ ਦੇ ਚਾਅ ਅਧੂਰੇ ਰਹਿ ਗਏ ਹਨ। ਪਿੰਡ ਵਿੱਚ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਖੇਤਾਂ ਵਿੱਚ ਪਾਣੀ ਦਾ ਕੰਟੇਨਰ ਬਣਿਆ ਹੋਇਆ ਸੀ ਜਿਸ ਵਿੱਚ ਪਾਣੀ ਭਰਿਆ ਹੋਇਆ ਸੀ।

ਉੱਥੇ ਹੀ ਸ਼ਨੀਵਾਰ ਦੀ ਸ਼ਾਮ ਨੂੰ ਇਸ ਨੂੰ ਦੇਖਣ ਵਾਸਤੇ ਹਰਮਨਦੀਪ ਸਿੰਘ 14 ਸਾਲਾਂ,ਆਪਣੇ ਦੋਸਤ ਮੋਹਿਤ ਕੁਮਾਰ 13-14 ਸਾਲਾਂ ਦੇ ਨਾਲ ਇਸ ਕੰਟੇਨਰ ਨੂੰ ਵੇਖਣ ਲਈ ਚਲਾ ਗਿਆ ਸੀ। ਉਥੇ ਹੀ ਉਨ੍ਹਾਂ ਦੇ ਜਾਣ ਉਪਰੰਤ ਕੋਈ ਅਜਿਹਾ ਹਾਦਸਾ ਵਾਪਰਿਆ ਜਿਸ ਨਾਲ ਇਹ ਦੋਵੇਂ ਬੱਚੇ ਕੰਟੇਨਰ ਵਿੱਚ ਡਿੱਗ ਗਏ। ਜਿਸ ਕਾਰਨ ਇਨ੍ਹਾਂ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਕੁਝ ਲੋਕਾਂ ਵੱਲੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਪਾਣੀ ਵਿਚ ਤੈਰਦੇ ਹੋਏ ਦੇਖਿਆ ਗਿਆ।

ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਜਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾ-ਰ-ਵਾ-ਈ ਕਰਦੇ ਹੋਏ ਬੱਚਿਆਂ ਦੀਆਂ ਲਾਸ਼ਾਂ ਨੂੰ ਪਾਣੀ ਤੋਂ ਬਾਹਰ ਕੱਢਿਆ ਗਿਆ। ਪੁਲਿਸ ਨੂੰ ਆਉਣ ਲਈ ਡੇਢ ਘੰਟੇ ਦਾ ਸਮਾਂ ਲੱਗ ਗਿਆ ਜਿਸ ਕਾਰਨ ਪਿੰਡ ਵਾਲਿਆਂ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਥੇ ਹੀ ਬੱਚਿਆਂ ਦੀਆਂ ਹੋਈਆਂ ਮੌਤਾਂ ਨੂੰ ਲੈ ਕੇ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …