ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਆਏ ਦਿਨ ਨਿੱਤ ਨਵੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਸ ਕਾਰਨ ਸਮਾਜ ਦਾ ਮਾਹੌਲ ਤਣਾਅਪੂਰਨ ਰਹਿੰਦਾ ਹੈ। ਹਾਲਾਤ ਉਸ ਵੇਲੇ ਹੋਰ ਵੀ ਨਾਜ਼ੁਕ ਹੋ ਜਾਂਦੇ ਹਨ ਜਦੋਂ ਇਨ੍ਹਾਂ ਘਟਨਾਵਾਂ ਵਿੱਚ ਬੱਚਿਆਂ ਦਾ ਜ਼ਿਕਰ ਹੁੰਦਾ ਹੈ। ਪਿਛਲੇ ਕਾਫੀ ਸਮੇਂ ਤੋਂ ਬੱਚਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਇਨ੍ਹਾਂ ਹਾਦਸਿਆਂ ਨੇ ਬੱਚਿਆਂ ਦੀਆਂ ਮੌਤਾਂ ਦੇ ਨਾਲ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਬੀਤੇ ਕਾਫੀ ਦਿਨਾਂ ਵਿੱਚ ਸੂਬੇ ਅੰਦਰ ਬੱਚਿਆਂ ਨਾਲ ਵਾਪਰੀਆਂ ਦੁਖਦ ਘਟਨਾਵਾਂ ਨੇ ਲੋਕਾਂ ਨੂੰ ਗ਼ਮਾਂ ਦੇ ਸਾਏ ਥੱਲੇ ਲੈ ਆਂਦਾ ਸੀ।
ਉੱਥੇ ਹੀ ਪੰਜਾਬ ਵਿੱਚ ਵਾਪਰੀ ਇੱਕ ਹੋਰ ਘਟਨਾ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਹੈ। ਪੰਜਾਬ ਵਿੱਚੋਂ ਇੱਕ ਮਾਸੂਮ ਬੱਚੇ ਦੀ ਮੌਤ ਇਸ ਤਰ੍ਹਾਂ ਤੜਫ-ਤੜਫ ਕੇ ਹੋਈ ਹੈ ,ਜਿਸ ਬਾਰੇ ਸੁਣ ਕੇ ਸਾਰਾ ਪਿੰਡ ਸੋਗ ਵਿੱਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਹੋਡਲਾ ਕਲਾ ਦੀ ਹੈ। ਜਿੱਥੇ ਇੱਕ ਬੱਚੇ ਦੀ ਮੌਤ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਬੱਚੇ ਦੀ ਮਾਂ ਹਰਪ੍ਰੀਤ ਕੌਰ ਪਤਨੀ ਬਲਜੀਤ ਸਿੰਘ ਹਰ ਰੋਜ਼ ਵਾਂਗ ਪ੍ਰਧਾਨ ਮੰਤਰੀ ਯੋਜਨਾ, ਮਨਰੇਗਾ ਦੇ ਤਹਿਤ ਮਜ਼ਦੂਰੀ ਦਾ ਕੰਮ ਕਰਦੀ ਹੈ।
ਪਿੰਡ ਵਿੱਚ ਹੀ ਟੋਭੇ ਤੇ ਮਜ਼ਦੂਰੀ ਦਾ ਕੰਮ ਚੱਲ ਰਿਹਾ ਸੀ। ਜਿੱਥੇ ਛੱਪੜ ਦੇ ਇੱਕ ਪਾਸੇ ਟੋਏ ਵਿਚ ਕੁਝ ਘਰਾਂ ਦਾ ਪਾਣੀ ਜਮ੍ਹਾ ਕਰਨ ਵਾਸਤੇ ਟੋਆ ਪੁੱਟ ਕੇ ਰੱਖਿਆ ਹੋਇਆ ਸੀ। ਹਰਪ੍ਰੀਤ ਕੌਰ ਕੰਮ ਤੇ ਗਈ ਤਾਂ ਉਸ ਦੇ ਨਾਲ ਉਸ ਦਾ ਚਾਰ ਸਾਲਾਂ ਦਾ ਬੱਚਾ ਜਸ਼ਨਪ੍ਰੀਤ ਸਿੰਘ ਵੀ ਚਲਾ ਗਿਆ। ਮਾਂ ਆਪਣੇ ਕੰਮ ਵਿੱਚ ਲੱਗ ਗਈ ਤੇ ਬੱਚਾ ਉਸ ਦੇ ਕੋਲ ਖੇਡ ਰਿਹਾ ਸੀ।
ਜਸ਼ਨਪ੍ਰੀਤ ਸਿੰਘ ਖੇਡਦਾ ਖੇਡਦਾ ਉਸ ਟੋਏ ਵਿਚ ਜਾ ਡਿੱਗਿਆ। ਬੱਚੇ ਬਾਰੇ ਉਸ ਸਮੇਂ ਪਤਾ ਲੱਗਿਆ, ਜਦੋਂ ਉਸ ਦੀ ਲਾਸ਼ ਉਸ ਟੋਬੇ ਦੇ ਪਾਣੀ ਵਿਚ ਤੈਰਦੀ ਹੋਈ ਦੇਖੀ ਗਈ। ਜਿਸ ਨੂੰ ਵੇਖ ਕੇ ਸਾਰਾ ਪਿੰਡ ਹੈਰਾਨ ਰਹਿ ਗਿਆ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲਣ ਤੇ ਸਹਾਇਕ ਥਾਣੇਦਾਰ ਮੇਜਰ ਸਿੰਘ ਵੱਲੋਂ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਬੱਚੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …