Breaking News

ਪੰਜਾਬੋਂ ਦਿੱਲੀ ਵਿਆਹੁਣ ਗਏ ਲਾੜੇ ਦਾ ਹੋ ਗਿਆ ਅਜਿਹਾ ਸਵਾਗਤ ਸਾਰੇ ਪਾਸੇ ਹੋ ਰਹੀ ਚਰਚਾ

ਤਾਜਾ ਵੱਡੀ ਖਬਰ

ਕੋਰੋਨਾ ਦੇ ਕੇਸਾਂ ਵਿੱਚ ਵਾਧਾ ਹੋਣ ਕਰਕੇ ਹਰ ਸੂਬੇ ਦੀਆਂ ਸਰਕਾਰਾਂ ਸਿਹਤ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਪੱਬਾਂ ਭਾਰ ਹੋ ਗਈਆਂ ਹਨ। ਜਿਸ ਦੇ ਚਲਦੇ ਮਾਸਕ ਨਾ ਪਹਿਣਨ ਵਾਲੇ ਲੋਕਾਂ ਦਾ 500 ਰੁਪਏ ਚਲਾਨ ਕੱਟਣ ਦੀ ਬਜਾਏ ਦੋ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾ ਰਿਹਾ ਹੈ। ਇਹ ਸਖ਼ਤੀ ਦਿੱਲੀ ਦੀ ਸਰਕਾਰ ਵੱਲੋਂ ਕੀਤੀ ਗਈ ਹੈ ਤਾਂ ਜੋ ਕੋਈ ਵੀ ਵਿਅਕਤੀ ਬਿਨਾਂ ਮਾਸਕ ਦੇ ਬਾਹਰ ਨਾ ਘੁੰਮ ਸਕੇ ਅਤੇ ਜੋ ਇਨਸਾਨ ਬਿਨ੍ਹਾਂ ਮਾਸਕ ਦੇ ਘੁੰਮ ਰਹੇ ਹਨ ਉਨ੍ਹਾਂ ਦਾ ਚਲਾਨ ਕੱਟਿਆ ਜਾ ਰਿਹਾ ਹੈ।

ਜਿਸ ਵਿੱਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕਾਰਨ ਕਰਕੇ ਨਹੀਂ ਬਖਸ਼ਿਆ ਜਾ ਰਿਹਾ। ਅੱਜ ਇੱਕ ਅਜੀਬ ਵਾਕਿਆ ਹੋਇਆ, ਆਮ ਤੌਰ ‘ਤੇ ਵਿਆਹ ਦੌਰਾਨ ਲਾੜੇ ਦੇ ਸਵਾਗਤ ਵਿੱਚ ਨਾਕਾਬੰਦੀ/ਰੀਬਨ ਕਟਾਈ ਦੌਰਾਨ ਸਾਲੀਆਂ ਵੱਲੋਂ ਸ਼ਗਨ ਦੀ ਰਾਸ਼ੀ ਲਈ ਜਾਂਦੀ ਹੈ ਪਰ ਇਸ ਘਟਨਾ ਵਿੱਚ ਲਾੜੇ ਦਾ ਸੁਆਗਤ ਰਾਜਧਾਨੀ ਪੁਲਿਸ ਨੇ ਚਲਾਨ ਕੱਟ ਕੇ ਕੀਤਾ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਬਰਾਤ ਪੰਜਾਬ ਤੋਂ ਦਿੱਲੀ ਵਿਖੇ ਦੋ ਗੱਡੀਆਂ ਵਿੱਚ ਗਈ ਸੀ। ਰਸਤੇ ਵਿੱਚ ਇੱਕ ਗੱਡੀ ਖ਼ਰਾਬ ਹੋਣ ਕਰਕੇ ਉਸ ਦੀਆਂ ਸਵਾਰੀਆਂ ਨੂੰ ਦੂਸਰੀ ਗੱਡੀ ਇਨੋਵਾ ਵਿੱਚ ਸ਼ਿਫ਼ਟ ਕੀਤਾ ਗਿਆ ਸੀ।

ਜਿਉਂ ਹੀ ਇਹ ਗੱਡੀ ਪਾਂਡਵ ਨਗਰ ਜਾਣ ਲਈ ਦਿੱਲੀ ਵਿੱਚ ਦਾਖ਼ਲ ਹੋਈ ਤਾਂ ਗੀਤਾ ਕਾਲੋਨੀ ਦੇ ਐਸਡੀਐਮ ਦਫ਼ਤਰ ਨੇੜੇ ਵਿਭਾਗ ਦੀ ਨਜ਼ਰ ਕਾਰ ਉਪਰ ਪਈ। ਗੱਡੀ ਵਿੱਚ ਬੈਠੇ ਲਾੜੇ ਅਤੇ ਸਵਾਰੀਆਂ ਦੇ ਮਾਸਕ ਨਾ ਪਾਉਣ ਅਤੇ ਸਮਾਜਿਕ ਦੂਰੀ ਨਾ ਰੱਖਣ ਕਰਕੇ ਇਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਮੌਕੇ ‘ਤੇ ਹੀ ਦੋ ਹਜ਼ਾਰ ਦਾ ਚਲਾਣ ਵੀ ਕੱਟਿਆ ਗਿਆ। ਚਲਾਨ ਕੱਟਣ ਸਮੇਂ ਲਾੜੇ ਅਤੇ ਬਰਾਤੀਆਂ ਵੱਲੋਂ ਲੇਲੜੀਆਂ ਵੀ ਕੱਢੀਆਂ ਗਈਆਂ,

ਆਪਣੀਆਂ ਮਜ਼ਬੂਰੀਆਂ ਵੀ ਗਿਣੀਆਂ ਗਈਆਂ ਪਰ ਵਿਭਾਗ ਵੱਲੋਂ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਉਨ੍ਹਾਂ ਦਾ ਚਲਾਨ ਕੱਟ ਦਿੱਤਾ ਗਿਆ। ਚਲਾਨ ਕੱਟਣ ਤੋਂ ਬਾਅਦ ਲਾੜੇ ਨੇ ਮੂੰਹ ਉੱਪਰ ਰੁਮਾਲ ਬੰਨ੍ਹ ਲਿਆ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਕੋਰੋਨਾ ਦੇ ਵੱਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਪਾਬੰਦੀਆਂ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਵਾਉਣ ਵਾਸਤੇ ਸਬੰਧਤ ਵਿਭਾਗਾਂ ਨੂੰ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ ਤਾਂ ਜੋ ਲੋਕਾਂ ਕੋਲੋਂ ਇਸ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …