Breaking News

ਪੰਜਾਬੀ ਕੁੜੀ ਨੇ ਵਿਦੇਸ਼ ਚ ਕੀਤਾ ਅਜਿਹਾ ਕਾਰਨਾਮਾ ਕੇ ਗੋਰੇ ਗੋਰੀਆਂ ਵੀ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ

ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕੇ “ਚੰਗੇ ਮੁੰਡੇ ਕੁੜੀਆਂ ਦੇਸ਼ ਦਾ ਨਾਂਅ ਚਮਕਾਉਂਦੇ ਨੇ।” ਇਨ੍ਹਾਂ ਬੋਲਾਂ ਦੇ ਅਰਥ ਉਸ ਵੇਲੇ ਸੱਚ ਸਾਬਤ ਹੋ ਜਾਂਦੇ ਹਨ ਜਦੋਂ ਇਹ ਸਾਰਾ ਕੁੱਝ ਅੱਖੀਂ ਵੇਖਣ ਨੂੰ ਮਿਲਦਾ ਹੈ। ਪੰਜਾਬ ਦੇ ਵਿੱਚ ਬੱਚੇ ਬਹੁਤ ਸਾਰੀ ਮਿਹਨਤ ਕਰਕੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰਦੇ ਹਨ। ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਦੇ ਚਰਚੇ ਆਮ ਹੁੰਦੇ ਨੇ।

ਇੱਥੇ ਇੱਕ ਖ਼ੁਸ਼ਖ਼ਬਰੀ ਇਟਲੀ ਦੇ ਰੋਮ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਪੰਜਾਬ ਦੀ ਇਕ ਮੁਟਿਆਰ ਨੇ ਵਿੱਦਿਅਕ ਖੇਤਰ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਵਧੀਆ ਨਾਮਣਾ ਖੱਟਿਆ ਹੈ। ਰਮਨਦੀਪ ਕੌਰ ਨੇ ਇਟਾਲੀਅਨ ਬੱਚਿਆਂ ਨੂੰ ਪਿੱਛੇ ਛੱਡਦੇ ਹੋਏ ਇਹ ਉਪਲਬਧੀ ਹਾਸਲ ਕੀਤੀ ਹੈ। ਪਰਮਜੀਤ ਸਿੰਘ ਸ਼ੇਰਗਿੱਲ ਦੀ ਲਾਡਲੀ ਧੀ ਰਮਨਦੀਪ ਕੌਰ ਦਾ ਪੰਜਾਬ ਦੇ ਪਿੰਡ ਗੋਰਾਹੂਰ ਜ਼ਿਲ੍ਹਾ ਲੁਧਿਆਣਾ ਦੇ ਨਾਲ ਪਿਛੋਕੜ ਜੁੜਿਆ ਹੈ ਜੋ ਇਸ ਵੇਲੇ ਇਟਲੀ ਦੇ ਪੁਨਤੀਨੀਆ ਇਲਾਕੇ ਦੀ ਨਿਵਾਸੀ ਹੈ।

ਇਹ ਹੁਸ਼ਿਆਰ ਲੜਕੀ ਇਟਲੀ ਦੇ ਇਸਤੀਤੁਈਤੋ ਪ੍ਰੇਫੇਸਿਓਨਾਲੇ ਆਲੇਸਾਨਦਰੋ ਫੀਲੋਸੀ ਤੇਰਾਚੀਨਾ ਦੀ ਵਿਦਿਆਰਥਣ ਹੈ। ਹੋਟਲ ਮੈਨੇਜਮੈਂਟ ਦੀ ਇਹ ਸਟੂਡੈਂਟ ਇੱਥੇ 5 ਸਾਲ ਦਾ ਕੋਰਸ ਪੂਰਾ ਕਰਨ ਲਈ ਆਈ ਸੀ। ਰਮਨਦੀਪ ਕੌਰ ਨੇ ਇਸੇ ਸਾਲ ਇਹ ਕੋਰਸ ਕੰਪਲੀਟ ਕੀਤਾ ਅਤੇ ਮਾਣ ਵਾਲੀ ਗੱਲ ਹੈ ਕਿ ਉਹ ਹਰ ਸਾਲ ਪੂਰੀ ਕਲਾਸ ਵਿੱਚੋਂ ਅੱਵਲ ਦਰਜੇ ‘ਤੇ ਆਉਂਦੀ ਰਹੀ। ਉਸ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਸਫ਼ਲਤਾ ਕਿਤੇ ਵੀ ਕਿਸੇ ਵੀ ਦੇਸ਼ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ ਬਸ ਤੁਹਾਡੇ ਅੰਦਰ ਇਸ ਨੂੰ ਪਾਉਣ ਦਾ ਜਨੂੰਨ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਵੱਡੀ ਖ਼ੁਸ਼ੀ ਵਾਲੀ ਗੱਲ ਇਹ ਹੈ ਕਿ ਰਮਨਦੀਪ ਕੌਰ ਦੇ ਭਰਾ ਅਮਨਦੀਪ ਸਿੰਘ ਨੇ ਇੱਕੋ ਹੀ ਕਲਾਸ ਵਿੱਚ ਚੌਥਾ ਸਥਾਨ ਹਾਸਿਲ ਕੀਤਾ ਹੈ। ਪੂਰੇ ਪਰਿਵਾਰ ਦੇ ਨਾਲ-ਨਾਲ ਪੂਰਾ ਭਾਰਤ ਦੇਸ਼ ਅਤੇ ਇਟਾਲੀਅਨ ਲੋਕ ਵੀ ਬੱਚਿਆਂ ਦੀ ਇਸ ਕਾਮਯਾਬੀ ਨੂੰ ਦੇਖ ਕੇ ਬੇਹੱਦ ਖੁਸ਼ ਨੇ। ਲੋਕ ਰਮਨਦੀਪ ਕੌਰ ਅਤੇ ਅਮਨਦੀਪ ਸਿੰਘ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਵਧਾਈਆਂ ਦੇਣ ਲਈ ਆਏ ਹੋਏ ਹਨ। ਇਸ ਮੌਕੇ ਪਰਮਜੀਤ ਸਿੰਘ ਸ਼ੇਰਗਿੱਲ ਨੇ ਆਪਣੇ ਬੱਚਿਆਂ ਦੀ ਤਾਰੀਫ਼ ਵਿਚ ਕਿਹਾ ਕਿ ਰੱਬ ਇਹੋ ਜਿਹੀ ਔਲਾਦ ਸਭ ਨੂੰ ਦੇਵੇ।

Check Also

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ  ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ …