ਆਈ ਤਾਜਾ ਵੱਡੀ ਖਬਰ
ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕੇ “ਚੰਗੇ ਮੁੰਡੇ ਕੁੜੀਆਂ ਦੇਸ਼ ਦਾ ਨਾਂਅ ਚਮਕਾਉਂਦੇ ਨੇ।” ਇਨ੍ਹਾਂ ਬੋਲਾਂ ਦੇ ਅਰਥ ਉਸ ਵੇਲੇ ਸੱਚ ਸਾਬਤ ਹੋ ਜਾਂਦੇ ਹਨ ਜਦੋਂ ਇਹ ਸਾਰਾ ਕੁੱਝ ਅੱਖੀਂ ਵੇਖਣ ਨੂੰ ਮਿਲਦਾ ਹੈ। ਪੰਜਾਬ ਦੇ ਵਿੱਚ ਬੱਚੇ ਬਹੁਤ ਸਾਰੀ ਮਿਹਨਤ ਕਰਕੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰਦੇ ਹਨ। ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਦੇ ਚਰਚੇ ਆਮ ਹੁੰਦੇ ਨੇ।
ਇੱਥੇ ਇੱਕ ਖ਼ੁਸ਼ਖ਼ਬਰੀ ਇਟਲੀ ਦੇ ਰੋਮ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਪੰਜਾਬ ਦੀ ਇਕ ਮੁਟਿਆਰ ਨੇ ਵਿੱਦਿਅਕ ਖੇਤਰ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਵਧੀਆ ਨਾਮਣਾ ਖੱਟਿਆ ਹੈ। ਰਮਨਦੀਪ ਕੌਰ ਨੇ ਇਟਾਲੀਅਨ ਬੱਚਿਆਂ ਨੂੰ ਪਿੱਛੇ ਛੱਡਦੇ ਹੋਏ ਇਹ ਉਪਲਬਧੀ ਹਾਸਲ ਕੀਤੀ ਹੈ। ਪਰਮਜੀਤ ਸਿੰਘ ਸ਼ੇਰਗਿੱਲ ਦੀ ਲਾਡਲੀ ਧੀ ਰਮਨਦੀਪ ਕੌਰ ਦਾ ਪੰਜਾਬ ਦੇ ਪਿੰਡ ਗੋਰਾਹੂਰ ਜ਼ਿਲ੍ਹਾ ਲੁਧਿਆਣਾ ਦੇ ਨਾਲ ਪਿਛੋਕੜ ਜੁੜਿਆ ਹੈ ਜੋ ਇਸ ਵੇਲੇ ਇਟਲੀ ਦੇ ਪੁਨਤੀਨੀਆ ਇਲਾਕੇ ਦੀ ਨਿਵਾਸੀ ਹੈ।
ਇਹ ਹੁਸ਼ਿਆਰ ਲੜਕੀ ਇਟਲੀ ਦੇ ਇਸਤੀਤੁਈਤੋ ਪ੍ਰੇਫੇਸਿਓਨਾਲੇ ਆਲੇਸਾਨਦਰੋ ਫੀਲੋਸੀ ਤੇਰਾਚੀਨਾ ਦੀ ਵਿਦਿਆਰਥਣ ਹੈ। ਹੋਟਲ ਮੈਨੇਜਮੈਂਟ ਦੀ ਇਹ ਸਟੂਡੈਂਟ ਇੱਥੇ 5 ਸਾਲ ਦਾ ਕੋਰਸ ਪੂਰਾ ਕਰਨ ਲਈ ਆਈ ਸੀ। ਰਮਨਦੀਪ ਕੌਰ ਨੇ ਇਸੇ ਸਾਲ ਇਹ ਕੋਰਸ ਕੰਪਲੀਟ ਕੀਤਾ ਅਤੇ ਮਾਣ ਵਾਲੀ ਗੱਲ ਹੈ ਕਿ ਉਹ ਹਰ ਸਾਲ ਪੂਰੀ ਕਲਾਸ ਵਿੱਚੋਂ ਅੱਵਲ ਦਰਜੇ ‘ਤੇ ਆਉਂਦੀ ਰਹੀ। ਉਸ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਸਫ਼ਲਤਾ ਕਿਤੇ ਵੀ ਕਿਸੇ ਵੀ ਦੇਸ਼ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ ਬਸ ਤੁਹਾਡੇ ਅੰਦਰ ਇਸ ਨੂੰ ਪਾਉਣ ਦਾ ਜਨੂੰਨ ਹੋਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਵੱਡੀ ਖ਼ੁਸ਼ੀ ਵਾਲੀ ਗੱਲ ਇਹ ਹੈ ਕਿ ਰਮਨਦੀਪ ਕੌਰ ਦੇ ਭਰਾ ਅਮਨਦੀਪ ਸਿੰਘ ਨੇ ਇੱਕੋ ਹੀ ਕਲਾਸ ਵਿੱਚ ਚੌਥਾ ਸਥਾਨ ਹਾਸਿਲ ਕੀਤਾ ਹੈ। ਪੂਰੇ ਪਰਿਵਾਰ ਦੇ ਨਾਲ-ਨਾਲ ਪੂਰਾ ਭਾਰਤ ਦੇਸ਼ ਅਤੇ ਇਟਾਲੀਅਨ ਲੋਕ ਵੀ ਬੱਚਿਆਂ ਦੀ ਇਸ ਕਾਮਯਾਬੀ ਨੂੰ ਦੇਖ ਕੇ ਬੇਹੱਦ ਖੁਸ਼ ਨੇ। ਲੋਕ ਰਮਨਦੀਪ ਕੌਰ ਅਤੇ ਅਮਨਦੀਪ ਸਿੰਘ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਵਧਾਈਆਂ ਦੇਣ ਲਈ ਆਏ ਹੋਏ ਹਨ। ਇਸ ਮੌਕੇ ਪਰਮਜੀਤ ਸਿੰਘ ਸ਼ੇਰਗਿੱਲ ਨੇ ਆਪਣੇ ਬੱਚਿਆਂ ਦੀ ਤਾਰੀਫ਼ ਵਿਚ ਕਿਹਾ ਕਿ ਰੱਬ ਇਹੋ ਜਿਹੀ ਔਲਾਦ ਸਭ ਨੂੰ ਦੇਵੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …