ਆਈ ਤਾਜਾ ਵੱਡੀ ਖਬਰ
ਕੁਦਰਤ ਅਤੇ ਮਨੁੱਖ ਦਾ ਇੱਕ ਵੱਖਰਾ ਹੀ ਰਿਸ਼ਤਾ ਹੈ । ਜਿਥੇ ਕੁਦਰਤ ਨੇ ਕਈ ਜ਼ਰੂਰੀ ਅਤੇ ਮਹੱਤਵਪੂਰਨ ਦਾਤਾਂ ਮਨੁੱਖ ਬਕਸ਼ੀਆਂ ਹੈ । ਪਰ ਮਨੁੱਖ ਇਹਨਾਂ ਅਨਮੋਲ ਦਾਤਾਂ ਦੇ ਨਾਲ ਪਿੱਛਲੇ ਲੰਬੇ ਸਮੇਂ ਤੋਂ ਖਿਲਵਾੜ ਕਰਦਾ ਆ ਰਿਹਾ ਹੈ । ਜਿਸਦਾ ਮੁੱਲ ਹੁਣ ਕੁਦਰਤ ਵੀ ਮੋੜ ਦੀ ਹੋਈ ਨਜ਼ਰ ਆ ਰਹੀ ਹੈ । ਇਸਦਾ ਨਤੀਜ਼ਾ ਸਾਹਮਣੇ ਆ ਰਿਹਾ ਹੈ ਕਿ ਕੁਦਰਤ ਆਪਣੀ ਕਰੋਪੀ ਵੇਖਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦੀਆਂ ਖਬਰਾਂ ਜਾਰੀ ਹਨ। ਜਿਸ ਨਾਲ ਸਾਰੇ ਵਿਸ਼ਵ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋਇਆ ਹੈ।
ਭਾਰਤ ਦੇ ਵਿੱਚ ਕਈ ਵੱਡੇ ਹਾਦਸੇ ਵਾਪਰੇ । ਕੈਨੇਡਾ ਦੇ ਜੰਗਲਾਂ ਚ ਵੀ ਹੱਜੇ ਤੱਕ ਅੱਗ ਬੁਝੀ ਨਹੀਂ । ਪਰ ਹੁਣ ਇਸੇ ਵਿਚਕਾਰ ਇੱਕ ਹੋਰ ਵੱਡੀ ਮੁਸਬਿਤ ਪਈ ਹੈ ਪੰਜਾਬੀਆਂ ਦੇ ਪਸੰਦੀਦਾ ਦੇਸ਼ ‘ਚ । ਜਿਥੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਦਰਅਸਲ ਦੁਨੀਆ ਦੇ ਸਭ ਤੋਂ ਵੱਡੇ ਟਾਇਰ ਗ੍ਰੈਵਯਾਰਡ ‘ਚ ਭਿਆਨਕ ਅੱਗ ਲੱਗ ਗਈ। ਅੱਗ ਇਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਸੈਟੇਲਾਈਟ ਤੋਂ ਵੀ ਦਿਖਾਈ ਦੇ ਰਹੀ ਸੀ । ਚਾਰੋਂ ਪਾਸੇ ਕਾਲਾ ਧੂੰਆਂ ਹੀ ਧੂਆਂ ਵੇਖਾਈ ਦੇ ਰਿਹਾ ਸੀ ।
ਕੁਵੈਤ ਦੇ ਸੁਲੇਬੀਆ ਸ਼ਹਿਰ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਜਿਸਦੇ ਚਲੱਦੇ ਆਲੇ -ਦੁਆਲੇ ਦੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਸ ਅੱਗ ਨੇ ਪੂਰੇ ਇਲਾਕੇ ਦੇ ਵਿੱਚ ਇੱਕ ਵੱਡਾ ਖਤਰਾ ਪੈਦਾ ਕਰ ਦਿਤਾ ਹੋਇਆ ਹੈ। ਇਸ ਪੂਰੀ ਘਟਨਾ ਦੌਰਾਨ ਟਾਇਰਾਂ ਨੂੰ ਅੱਗ ਲੱਗਣ ਕਾਰਨ ਹਵਾ ਵੀ ਕਾਫੀ ਜ਼ਹਿਰੀਲੀ ਹੋ ਗਈ ਹੈ।ਉਪਗ੍ਰਹਿਆਂ ਰਾਹੀਂ ਅੱਗ ਨੂੰ ਵੇਖਿਆ ਜਾ ਰਿਹਾ ਹੈ । ਇਸ ਪੂਰੀ ਘਟਨਾ ਦੌਰਾਨ ਡੰਪਯਾਰਡ ਚ 70 ਲੱਖ ਟਾਇਰ ਮੌਜੂਦ ਹਨ।
2019 ਵਿੱਚ ਵੀ ਕੁਵੈਤ ਦੇ ਡੰਪਯਾਰਡ ਵਿੱਚ ਅਜਿਹੀ ਹੀ ਭਿਆਨਕ ਅੱਗ ਲੱਗੀ ਸੀ । ਇਸ ਪੂਰੀ ਘਟਨਾ ਦੌਰਾਨ ਅੱਗ ਵਿੱਚ ਵੱਡੀ ਮਾਤਰਾ ‘ਚ ਜ਼ਹਿਰੀਲਾ ਧੂੰਆਂ ਨਿਕਲ ਰਿਹਾ ਹੈ। ਜੋ ਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਇਸ ਪੁਰੀ ਘਟਨਾ ਨੇ ਆਲੇ -ਦੁਆਲੇ ਦੇ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …