Breaking News

ਪੰਜਾਬ:ਪ੍ਰਾਈਵੇਟ ਸਕੂਲ ਦੀਆਂ ਫੀਸਾਂ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦਾ ਕਰਕੇ ਸਾਰੇ ਦੇਸ਼ ਵਿਚ ਅਤੇ ਪੰਜਾਬ ਵਿਚ ਸਕੂਲ ਬੰਦ ਪਏ ਹੋਏ ਹਨ ਤਾਂ ਜੋ ਇਸ ਵਾਇਰਸ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ। ਬੱਚਿਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਪੜਾਇਆ ਜਾ ਰਿਹਾ ਹੈ। ਆਨਲਾਈਨ ਕਲਾਸਾਂ ਲਗਾਉਣ ਦਾ ਕਰਕੇ ਸਕੂਲਾਂ ਵਲੋਂ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਲਈਆਂ ਜਾ ਰਹੀਆਂ ਹਨ। ਪਰ ਕਈ ਬੱਚਿਆਂ ਦੇ ਮਾਪੇ ਫੀਸਾਂ ਨਹੀਂ ਦੇ ਸਕਦੇ ਕਿਓੰਕੇ ਕੋਰੋਨਾ ਦੀ ਵਜ੍ਹਾ ਨਾਲ ਓਹਨਾ ਦੇ ਕੰਮ ਕਾਜ ਬੰਦ ਪਏ ਹੋਏ ਹਨ। ਹੁਣ ਫੀਸਾਂ ਦੇ ਬਾਰੇ ਵਿਚ ਇੱਕ ਵੱਡੀ ਖਬਰ ਆ ਰਹੀ ਹੀ।

ਬਰਨਾਲਾ ਦੇ ਕਸਬਾ ਹੰਡਿਆਇਆ ਦੇ ਇੱਕ ਨਿੱਜੀ ਸਕੂਲ ਵਲੋਂ ਫ਼ੀਸਾਂ ਵਸੂਲਣ ਦੇ ਵਿ- ਰੋ- ਧ ’ਚ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ ਵਿਰੁੱਧ ਕੱਲ੍ਹ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਇਕੱਤਰ ਹੋਏ ਬੱਚਿਆਂ ਦੇ ਮਾਪਿਆਂ ਵਲੋਂ ਨਿੱਜੀ ਸਕੂਲ ਅੱਗੇ ਪ੍ਰ -ਦ -ਰ- ਸ਼- ਨ ਕੀਤਾ ਗਿਆ। ਦੁਪਹਿਰ ਤੱਕ ਪ੍ਰਦਰਸ਼ਨਕਾਰੀਆਂ ਦੀ ਕੋਈ ਗੱਲ ਨਾ ਸੁਣੇ ਜਾਣ ’ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਰੋ – ਸ ’ਚ ਸੜਕ ’ਤੇ ਉਤਰ ਆਏ ਬਠਿੰਡਾ-ਚੰਡੀਗੜ ਰੋਡ ’ਤੇ ਆ ਕੇ ਪ੍ਰ- ਦ- ਰ- ਸ਼- ਨ ਕੀਤਾ ਗਿਆ। ਮਾਹੌਲ ਨੂੰ ਸ਼ਾਂਤਮਈ ਰੱਖਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸ਼ਨ ਵੀ ਪਹੁੰਚੀ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਵਲੋਂ ਸਪੱਸ਼ਟ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਸਕੂਲ ਤੋਂ ਹਟਾ ਸਕਦੇ ਹਨ। ਜੇਕਰ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਹਨ ਤਾਂ ਸਕੂਲ ਦਾ ਖਰਚਾ ਦੇਣਾ ਹੀ ਪਵੇਗਾ। ਜੇਕਰ ਸਕੂਲ ਦੀ ਧੱ – ਕੇ- -ਸ਼ਾ – ਹੀ ਜਾਰੀ ਰਹੀ ਤਾਂ ਉਹ ਸੰੰਘਰਸ਼ ਆਉਣ ਵਾਲੇ ਦਿਨਾਂ ਵਿੱਚ ਤੇਜ਼ ਕਰਨਗੇ। ਉਧਰ ਸਕੂਲ ਮੈਨੇਜਮੈਂਟ ਨੇ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਅਨੁਸਾਰ ਬਣਦੇ ਹੱਦ ਦੀ ਫ਼ੀਸ ਲੈ ਰਹੇ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਬੱਚਿਆਂ ਦੇ ਮਾਪਿਆਂ ਹਰਕਮਲ ਸਿੰਘ, ਜਗਦੀਪ ਸਿੰਘ ਅਤੇ ਪੰਕਜ ਕੁਮਾਰ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਵਲੋਂ ਲਗਾਤਾਰ ਉਹਨਾਂ ਨੂੰ ਫ਼ੀਸਾਂ ਨੂੰ ਲੈ ਕੇ ਬਿਲਡਿੰਗ ਫ਼ੰਡ, ਟ੍ਰਾਂਸਪੋਰਟ ਨੂੰ ਲੈ ਕੇ ਦੁੱਗਣਾ ਖ਼ਰਚੇ ਲਈ ਤੰਗ ਪ੍ਰੇਸ਼ਾਨ ਕੀਤਾ ਰਿਹਾ ਹੈ। ਸਕੂਲ ਵਾਲੇ 70 ਫ਼ੀਸਦੀ ਫ਼ੀਸ ਮੰਗ ਰਹੇ ਹਨ। ਉਹ 33 ਫ਼ੀਸਦੀ ਹੀ ਦੇ ਸਕਦੇ ਹਨ। ਬੱਚਿਆਂ ਨੂੰ ਸਕੂਲ ਵਲੋਂ ਹਟਾਉਣ ਲਈ ਕਹਿ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬੱਚਿਆਂ ਦੇ ਪਰਿਵਾਰਾਂ ਵਿੱਚ ਫ਼ੀਸ ਨੂੰ ਲੈ ਕੇ ਰੋ- ਸ ਪਾਇਆ ਜਾ ਰਿਹਾ ਹੈ। ਜੇਕਰ ਸਕੂਲ ਦੀ ਧੱ -ਕੇ -ਸ਼ਾ- ਹੀ ਜਾਰੀ ਰਹੀ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ।

ਸਕੂਲ ਪ੍ਰਿੰਸੀਪਲ ਵਰਸ਼ਾ ਸਚਦੇਵਾ ਨੇ ਕਿਹਾ ਕਿ ਲੌਕਡਾਊਨ ਦੌਰਾਨ ਉਹ ਬੱਚਿਆਂ ਨੂੰ ਆਨਲਾਈਨ ਪੜਾਈ ਕਰਵਾ ਰਹੇ ਹਨ। ਸਕੂਲ ਵਲੋਂ ਅਧਿਆਪਕਾਂ ਦੀਆਂ ਤਨਖਾਹਾਂ ਆਦਿ ਦਾ ਖਰਚਾ ਹੋ ਰਿਹਾ ਹੈ। ਉਸਨੂੰ ਪੂਰਾ ਕਰਨ ਲਈ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫ਼ੀਸ ਲਈ ਜਾ ਰਹੀ ਹੈ, ਜੋ ਸਾਡਾ ਹੱਕ ਹੈ।

Check Also

72 ਵਰ੍ਹਿਆਂ ਦੀ ਉਮਰ ਚ ਇਹ ਔਰਤ ਕਰਦੀ ਮਾਡਲਿੰਗ ਤੇ ਨਹੀਂ ਕਰਦੀ ਮੇਕਅੱਪ, 3 ਸਟੈਪ ਦੀ ਰੁਟੀਨ ਤੇ ਜਾਦੂ ਤੇ ਕਰਦੀ ਭਰੋਸਾ

ਆਈ ਤਾਜਾ ਵੱਡੀ ਖਬਰ  ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਮਨੁੱਖ ਆਪਣੇ ਸ਼ੌਂਕ …