Breaking News

ਪ੍ਰਾਈਵੇਟ ਸਕੂਲਾਂ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਨੇ ਕਰਤਾ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪ੍ਰਾਈਵੇਟ ਸਕੂਲਾਂ ਵਾਲਿਆਂ ਦੇ ਲਈ ਆ ਰਹੀ ਹੈ ਜਿਸ ਨੂੰ ਸੁਣਕੇ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਓਹਨਾ ਦੇ ਵਲੋਂ ਸਰਕਾਰ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਕਰਕੇ। ਅੱਜ ਕਲ ਕੋਰੋਨਾ ਵਾਇਰਸ ਦਾ ਕਰਕੇ ਸਕੂਲ ਬੰਦ ਪਏ ਹੋਏ ਹਨ ਅਤੇ ਬੱਚਿਆਂ ਨੂੰ ਆਨਲਾਈਨ ਪੜਾਈ ਕਰਾਈ ਜਾ ਰਹੀ ਹੈ। ਹੁਣ ਸਭ ਕੁਝ ਆਨਲਾਈਨ ਹੀ ਕੀਤਾ ਜਾ ਰਿਹਾ ਹੈ ਸਰਕਾਰ ਨੇ ਵੀ ਜਿਆਦਾਤਰ ਕੰਮ ਕਾਜ ਹੁਣ ਆਨਲਾਈਨ ਕਰਨੇ ਸ਼ੁਰੂ ਕਰ ਦਿੱਤੇ ਹਨ।

ਹੁਣ ਸਿੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਸਿਰਫ 9 ਦਿਨਾਂ ਅੰਦਰ ਮਾਨਤਾ ਮਿਲੇਗੀ। ਹੁਣ ਨਿੱਜੀ ਸਕੂਲ ਪ੍ਰਬੰਧਨ ਨੂੰ ਮਾਨਤਾ ਲੈਣ ਲਈ ਫਾਈਲ ਲੈ ਕੇ ਸਰਕਾਰੀ ਦਫਤਰਾਂ ‘ਚ ਚੱਕਰ ਨਹੀਂ ਲਗਾਉਣੇ ਪੈਣਗੇ। ਖਾਸ ਗੱਲ ਇਹ ਹੈ ਕਿ ਵਿਭਾਗ ਵੱਲੋਂ ਮਾਨਤਾ ਦੇਣ ਨਾਲ ਜੁੜੀ ਸਾਰੀ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਹੈ। ਇਸ ਨੂੰ ਲੈ ਕੇ ਹੁਣ ਸਿੱਖਿਆ ਵਿਭਾਗ ਨੇ ਗਾਈਡਲਾਈਨਜ਼ ਜਾਰੀ ਕਰਕੇ ਸਾਰਿਆਂ ਨੂੰ ਉਨ੍ਹਾਂ ਨੂੰ ਫਾਲੋਅ ਕਰਨ ਦੇ ਹੁਕਮ ਦਿੱਤੇ ਹਨ। ਆਨਲਾਈਨ ਅਪਲਾਈ ਕਰਨ ‘ਤੇ ਜੇਕਰ ਸਾਰੇ ਦਸਤਾਵੇਜ਼ ਠੀਕ ਪਾਏ ਗਏ ਤਾਂ ਪ੍ਰਵਾਨਗੀ ਤੇ ਇ- ਤ- ਰਾ – ਜ਼ ਸਿਫਾਰਸ਼ ਸਬੰਧੀ ਆਨਲਾਈਨ ਰਿਪੋਰਟ 48 ਘੰਟੇ ਦੇ ਅੰਦਰ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜੀ ਜਾਵੇਗੀ।

ਜਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਸਕੂਲ ਦੇ ਲਾਈਟ ਟੂ ਐਜੂਕੇਸ਼ਨ ਮਾਪਦੰਡ ‘ਤੇ ਖਰਾ ਉਤਰਨ ਦੀ ਜਾਂਚ ਕਰਵਾਈ ਜਾਵੇਗੀ। ਇਸ ਲਈ ਕਮੇਟੀ ਗਠਿਤ ਕਰਕੇ ਭੇਜੀਜਾਵੇਗੀ। 7 ਦਿਨਾਂ ਦੇ ਅੰਦਰ ਇੰਸਪੈਕਸ਼ਨ ਕਮੇਟੀ ਰਿਪੋਰਟ ਤਿਆਰ ਕਰਕੇ ਸਿੱਖਿਆ ਅਧਿਕਾਰੀ ਨੂੰ ਦੇਵੇਗੀ। ਸਾਰੀ ਪ੍ਰਕਿਰਿਆ ਠੀਕ ਪਾਏ ਜਾਣ ‘ਤੇ ਸਬੰਧਤ ਸੰਸਥਾ ਤੇ ਸਕੂਲ ਨੂੰ ਉਨ੍ਹਾਂ ਦੇ ਲਾਗਇਨ ਆਈਡੀ ‘ਤੇ ਮਾਨਤਾ ਦਾ ਸਰਟੀਫਿਕੇਟ ਨਜ਼ਰ ਆ ਜਾਵੇਗਾ। ਇਥੋਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਰਿਜੈਕਸ਼ਨ ਦੀ ਜਾਣਕਾਰੀ ਵੀ ਲਾਗਇਨ ‘ਚ ਹੀ ਨਜ਼ਰ ਆਏਗੀ।

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਹਦਾਇਤਾਂ ‘ਚ ਕਿਹਾ ਕਿ ਹੁਣ CBSE ਤੇ ICSE ਸਕੂਲਾਂ ਨੂੰ ਸਿੱਖਿਆ ਵਿਭਾਗ ਤੋਂ NOC ਤੇ ਮਾਨਤਾ ਲੈਣ ਲਈ ਫਾਈਲਾਂ ਲੈ ਕੇ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਵਿਭਾਗ ਨੇ ਹੁਣ ਸਾਰੀ ਪ੍ਰਕਿਰਿਆ ਹੁਣ ਆਨਲਾਈਨ ਕਰ ਦਿੱਤੀ ਹੈ। ਸਕੂਲਾਂ ਨੂੰ ਐੱਨ.ਓ. ਸੀ. ਲੈਣ ਲਈ ਸਿੱਖਿਆ ਵਿਭਾਗ ਦੇ ਪੋਰਟਲ ਈ ਪੰਜਾਬ ‘ਤੇ ਅਪਲਾਈ ਕਰਨਾ ਹੋਵੇਗਾ। ਉਸ ਦੀ ਫਾਈਲ ਸਿੱਧਾ ਜਿਲ੍ਹਾ ਸਿੱਖਿਆ ਅਧਿਕਾਰੀ ਕੋਲ ਜਾਵੇਗੀ ਜਿਸ ਤੋਂ ਬਾਅਦ ਉਹ ਆਰ. ਟੀ. ਈ. ਤਹਿਤ ਸਕੂਲ ‘ਚ ਬੁਨਿਆਦੀ ਸਹੂਲਤਾਂ ਦੀ ਜਾਂਚ ਕਮੇਟੀ ਨੂੰ ਭੇਜਣਗੇ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …