Breaking News

ਪੋਸਟ ਕੀਤਾ ਹੋਇਆ ਪੱਤਰ ਪਹੁੰਚਿਆ 100 ਸਾਲ ਬਾਅਦ ਪਤੇ ਤੇ, ਹਰੇਕ ਕੋਈ ਹੋ ਰਿਹਾ ਹੈਰਾਨ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿਚ ਸਾਰੇ ਦੇਸ਼ਾਂ ਵੱਲੋਂ ਜਿਥੇ ਲੋਕਾਂ ਦੀਆਂ ਸਹੂਲਤਾਂ ਵਾਸਤੇ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਸਨ ਉਥੇ ਹੀ ਇਕ ਦੂਸਰੇ ਨਾਲ ਰਾਬਤਾ ਕਾਇਮ ਕਰਨ ਵਾਸਤੇ ਸਾਰੇ ਦੇਸ਼ਾਂ ਵਿੱਚ ਪਹਿਲਾਂ ਚਿੱਠੀਆਂ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਲੋਕਾਂ ਵੱਲੋਂ ਫੋਨ ਦੇ ਆ ਜਾਣ ਦੇ ਨਾਲ ਚਿੱਠੀ ਪੱਤਰ ਭੇਜਣ ਵਿਚ ਕੁਝ ਕਮੀ ਆ ਗਈ ਸੀ। ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕਾਂ ਤੇ ਜ਼ਰੂਰਤ ਦੇ ਕਾਗਜ਼ ਪੱਤਰ ਚਿੱਠੀਆਂ ਦੇ ਰਾਹੀਂ ਹੀ ਇੱਕ ਦੂਸਰੇ ਤਕ ਪਹੁੰਚਾਏ ਜਾਂਦੇ ਹਨ। ਅਜੋਕੇ ਦੌਰ ਦੇ ਵਿਚ ਵੀ ਜਿਥੇ ਡਾਕ ਵਿਭਾਗ ਵੱਲੋਂ ਆਪਣੀਆਂ ਸੇਵਾਵਾਂ ਸਾਰੇ ਦੇਸ਼ਾਂ ਵਿਚ ਦਿੱਤੀਆਂ ਜਾ ਰਹੀਆਂ ਹਨ। ਅਤੇ ਲੋਕਾਂ ਵੱਲੋਂ ਇਨ੍ਹਾਂ ਸੇਵਾਵਾਂ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ।

ਸਮੇਂ ਦੇ ਅਨੁਸਾਰ ਜਿਥੇ ਕੁਝ ਨਾ ਕੁਝ ਤਬਦੀਲੀਆਂ ਆਈਆਂ ਹਨ ਅਤੇ ਹਰ ਵਿਭਾਗ ਵਿੱਚ ਕੁਝ ਨਾ ਕੁਝ ਨਵੀਨੀਕਰਨ ਕੀਤਾ ਗਿਆ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਹੁਣ ਇੱਥੇ ਪੋਸਟ ਕੀਤਾ ਹੋਇਆ ਪੱਤਰ ਸੋ ਸਾਲ ਬਾਅਦ ਆਪਣੇ ਪਤੇ ਤੇ ਪਹੁੰਚਿਆ ਹੈ ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੰਡਨ ਤੋਂ ਸਾਹਮਣੇ ਆਇਆ ਹੈ ਜਿੱਥੇ ਬ੍ਰਿਟੇਨ ਦੇ ਬਾਥ ਵਿੱਚ ਲੰਡਨ ਦੇ ਕ੍ਰਿਸਟਲ ਪੈਲੇਸ ਖੇਤਰ ਦੇ ਇੱਕ ਪਤੇ ਤੇ 1916 ਵਿੱਚ ਇੱਕ ਪੱਤਰ ਭੇਜਿਆ ਗਿਆ ਸੀ। ਹੁਣ ਆਪਣੇ ਪਤੇ ਤੇ ਸੌ ਸਾਲ ਤੋਂ ਵੱਧ ਸਮੇਂ ਬਾਅਦ ਪਹੁੰਚਿਆ ਹੈ।

ਦਸਿਆ ਗਿਆ ਹੈ ਕਿ ਜਿਥੇ ਇਹ ਪੱਤਰ ਪ੍ਰਾਪਤ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਲੱਗਿਆ ਸੀ ਕਿ ਇਸ ਖੱਤ ਦੇ ਉਪਰ 2016 ਲਿਖਿਆ ਹੋਇਆ ਹੈ ਜਦ ਕਿ ਉਸ ਨੂੰ ਧਿਆਨ ਨਾਲ ਵੇਖਣ ਤੇ ਪਤਾ ਲੱਗਾ ਕਿ ਇਸ ਖਤ ਦੀ ਤਾਰੀਕ 1916 ਸੀ, ਅਤੇ ਲਿਫਾਫੇ ਦੀ ਹਾਲਤ ਵੀ ਬਹੁਤ ਵਧੀਆ ਸੀ ਜਿਸਤੋਂ ਵੇਖ ਕੇ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਸੀ ਕਿ 100 ਸਾਲ ਬਾਅਦ ਪਹੁੰਚਿਆ ਹੈ।

ਪਹਿਲਾ ਦੇ ਦਿੱਤੇ ਹੋਏ ਪਤੇ ਨੂੰ ਜਿੱਥੇ ਕਾਫੀ ਸਮਾਂ ਪਹਿਲਾਂ ਢਾਹ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਜਗ੍ਹਾ ਤੇ ਹੁਣ ਫਲੈਟਾਂ ਦਾ ਇਕ ਬਲਾਕ ਹੈ। ਇਹ ਪੱਤਰ ਜਿੱਥੇ ਕਿਤੇ ਡਾਕਖਾਨੇ ਵਿੱਚ ਗੁੰਮ ਹੋ ਗਿਆ ਸੀ ਉਥੇ ਹੀ ਇਕ ਸਦੀ ਤੋਂ ਵੱਧ ਸਮੇਂ ਬਾਅਦ ਇਸ ਖ਼ਤ ਨੂੰ ਉਸ ਦੀ ਸਹੀ ਜਗ੍ਹਾ ਤੇ ਪਹੁੰਚਾਇਆ ਗਿਆ ਹੈ। ਜਿਸ ਤੇ ਪੋਸਟ ਆਫਿਸ ਦੀ ਮੋਹਰ ਵੀ ਲਗੀ ਹੋਈ ਹੈ ਅਤੇ ਇੱਕ ਪੈਸੇ ਦੀ ਡਾਕ ਟਿਕਟ ਵੀ ਮੌਜੂਦ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …