ਆਈ ਤਾਜਾ ਵੱਡੀ ਖਬਰ
ਇਸ ਸਮੇਂ ਭਾਰਤ ਵਿੱਚ ਕਰੋਨਾ ਕੇਸਾਂ ਵਿਚ ਕਮੀ ਆਉਣ ਕਾਰਨ ਲੋਕਾਂ ਵਿੱਚ ਰਾਹਤ ਦੀ ਸਾਹ ਲਈ ਜਾ ਰਹੀ ਹੈ। ਕਿਉਂਕਿ ਦੇਸ਼ ਅੰਦਰ ਕਰੋਨਾ ਦੀ ਦੂਜੀ ਲਹਿਰ ਨੇ ਭਾਰੀ ਤਬਾਹੀ ਮਚਾਈ ਸੀ ਜਿਸ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਤ ਹੋਏ ਸਨ ਅਤੇ ਕਈ ਲੋਕਾਂ ਦੀ ਜਾਨ ਜਾ ਚੁਕੀ ਹੈ। ਇੱਥੇ ਹੀ ਦੇਸ਼ ਅੰਦਰ ਇੱਕ ਤੋਂ ਬਾਅਦ ਇੱਕ ਕੁਦਰਤੀ ਆਫਤਾਂ ਅਤੇ ਬੀਮਾਰੀਆਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਿੱਥੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਕਰੋਨਾ ਟੀਕਾਕਰਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਉਥੇ ਹੀ ਕਰੋਨਾ ਤੋਂ ਬਾਅਦ ਕਈ ਹੋਰ ਬਿਮਾਰੀਆਂ ਵੀ ਸਾਹਮਣੇ ਆ ਰਹੀਆਂ ਹਨ।
ਹੁਣ ਠੀਕ ਹੋ ਚੁੱਕੇ 46 ਫੀਸਦੀ ਲੋਕਾਂ ਨੂੰ ਇਹ ਬੀਮਾਰੀ ਸਾਹਮਣੇ ਆਈ ਹੈ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਜਿੱਥੇ ਕਰੋਨਾ ਤੋਂ ਠੀਕ ਹੋਣ ਵਾਲ਼ੇ ਲੋਕਾਂ ਵਿਚ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਸਨ, ਉਥੇ ਸ਼ੂਗਰ ਤੋਂ ਪੀੜਤ ਹੋਣ ਦੀ ਖਬਰ ਸਾਹਮਣੇ ਆਈ ਹੈ। ਹੁਣ ਸਾਹਮਣੇ ਆਏ ਅਧਿਐਨ ਵਿੱਚ 46 ਫੀਸਦੀ ਲੋਕਾਂ ਨੂੰ ਸ਼ੂਗਰ ਦੀ ਸ਼ਿਕਾਇਤ ਪਾਈ ਗਈ ਹੈ। ਕਰੋਨਾ ਤੋਂ ਠੀਕ ਹੋਣ ਵਾਲ਼ੇ ਇਹਨਾਂ ਲੋਕਾਂ ਵਿੱਚ ਸ਼ੂਗਰ ਦੀ ਬੀਮਾਰੀ ਵੀ ਕੁਝ ਲੋਕਾਂ ਵਿੱਚ ਜਲਦੀ ਹੀ ਸਮਾਪਤ ਹੋ ਗਈ ਅਤੇ ਲਗਭਗ 35 ਫੀਸਦੀ ਲੋਕਾਂ ਵਿੱਚ ਘੱਟੋ-ਘੱਟ ਛੇ ਮਹੀਨੇ ਤੱਕ ਇਹ ਸਮੱਸਿਆ ਦੇਖੀ ਗਈ ਹੈ।
ਜੋ ਇਸ ਬਿਮਾਰੀ ਨਾਲ ਜੂਝਦੇ ਰਹੇ ਹਨ। ਬਹੁਤ ਸਾਰੇ ਮਰੀਜ਼ਾਂ ਵਿਚ ਆਕਸੀਜ਼ਨ ਦੀ ਜ਼ਰੂਰਤ ਵੀ ਜ਼ਿਆਦਾ ਸੀ ਅਤੇ ਉਨ੍ਹਾਂ ਨੂੰ ਦੇਖਭਾਲ ਲਈ ਹਸਪਤਾਲ ਵਿੱਚ ਰੱਖਣਾ ਪਿਆ। ਕਈ ਮਰੀਜ਼ਾਂ ਵਿੱਚ ਹਾਰਮੋਨਸ ਦਾ ਪੱਧਰ ਵੀ ਬਰਾਬਰ ਨਹੀਂ ਸੀ। ਇਸ ਤਰ੍ਹਾਂ ਦੇ ਲੱਛਣ ਵਾਲੇ ਮਰੀਜ਼ਾਂ ਦੀ ਦੇਖਭਾਲ ਲਈ ਉਹਨਾਂ ਨੂੰ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਭਰਤੀ ਰੱਖਣਾ ਪਿਆ। ਖੋਜ ਕਰਤਾਵਾਂ ਨੇ ਕਰੋਨਾ ਤੋਂ ਠੀਕ ਹੋਣ ਵਾਲ਼ੇ 551 ਲੋਕਾਂ ਦੀ ਸਿਹਤ ਤੇ ਨਿਗਰਾਨੀ ਰੱਖੀ ਸੀ।
ਇਹ ਲੋਕ ਮਾਰਚ ਅਪ੍ਰੈਲ ਅਤੇ ਮਈ 2020 ਵਿੱਚ ਇਟਲੀ ਵਿੱਚ ਕਰੋਨਾ ਦੇ ਸ਼ਿਕਾਰ ਹੋਏ ਸਨ। ਜਿੱਥੇ ਇਨ੍ਹਾਂ ਵੱਲੋਂ ਕਰੋਨਾ ਨੂੰ ਮਾਤ ਦੇ ਦਿੱਤੀ ਗਈ ਸੀ ਇੱਥੇ ਹੀ ਇਨ੍ਹਾਂ ਦੇ ਸਰੀਰ ਵਿੱਚ ਸ਼ੂਗਰ ਦਾ ਲੈਵਲ ਘੱਟ ਨਹੀਂ ਹੋਇਆ ਅਤੇ ਇਸ ਬਿਮਾਰੀ ਨਾਲ ਜੂਝ ਰਹੇ ਹਨ। ਜਿਸ ਨਾਲ ਲੋਕਾਂ ਵਿੱਚ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋਈਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …