ਹੁਣੇ ਆਈ ਤਾਜਾ ਵੱਡੀ ਖਬਰ
ਕੋਰੋਨਾ ਦੀ ਦਸਤਕ ਕਾਰਨ ਸਮਾਜ ਦੇ ਹਾਲਾਤ ਬੇਹੱਦ ਗੰਭੀਰ ਬਣੇ ਹੋਏ ਹਨ। ਲੋਕ ਸਹਿਮੇ ਹੋਏ ਇੱਕ ਦੂਜੇ ਨੂੰ ਗੱਲਬਾਤ ਵਿਚ ਸ਼ਾਮਲ ਕਰਨਾ ਵੀ ਮੁ -ਸ਼- ਕਿ- ਲ ਸਮਝਦੇ ਹਨ। ਇਸ ਸਮੇਂ ਵਿੱਚ ਸਮਾਜ ਸੋਚਦਾ ਹੈਂ ਕਿ ਸਰਕਾਰ ਉਨ੍ਹਾਂ ਦੀ ਰੱਖਿਆ ਕਰੇਗੀ। ਅਜਿਹੇ ਵਿੱਚ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਜਿਨ੍ਹਾਂ ਨੂੰ ਕਿਸਾਨ ਫਾਂ- ਸੀ ਦਾ ਫੰ- ਦਾ ਸਮਝ ਰਹੇ ਹਨ ਅਤੇ ਜਿਸ ਦੇ ਵਿਰੋਧ ਪ੍ਰਦਰਸ਼ਨ ਵਿਚ ਬੜੀ ਤੇਜ਼ੀ ਲਿਆਂਦੀ ਜਾ ਰਹੀ ਹੈ ਉਹ ਮੁੱਦਾ ਹੁਣ ਕੁਝ ਜ਼ਿਆਦਾ ਹੀ ਭਖ਼ਦਾ ਨਜ਼ਰ ਆ ਰਿਹਾ ਹੈ।
ਦਰਅਸਲ ਅਸੀਂ ਇੱਥੇ ਗੱਲ ਕਰ ਰਹੇ ਹਾਂ ਕੇਂਦਰ ਸਰਕਾਰ ਅਤੇ ਕਿਸਾਨਾਂ ਦੀ ਆਪਸੀ ਗੱਲਬਾਤ ਲਈ ਸੱਦੀ ਗਈ ਮੀਟਿੰਗ ਦੀ। ਬੇਸਿੱਟਾ ਰਹੀ ਇਸ ਮੀਟਿੰਗ ਨੂੰ ਕਿਸਾਨ ਜਥੇਬੰਦੀਆਂ ਨੇ ਖੇਤੀ ਬਿੱਲਾਂ ਦੀਆਂ ਕਾਪੀਆਂ ਨੂੰ ਪਾੜ ਕੇ ਬਾਈਕਾਟ ਕੀਤਾ। ਗੁੱਸੇ ਦੇ ਰੌਂਅ ਵਿੱਚ ਕਿਸਾਨਾਂ ਨੇ ਇਹ ਇਲਜ਼ਾਮ ਲਾਇਆ ਕਿ ਸਰਕਾਰ ਉਨ੍ਹਾਂ ਦੇ ਨਾਲ ਖੇਡ ਖੇਡ ਰਹੀ ਹੈ। ਕਿਸਾਨਾਂ ਦੇ ਹਾਲਾਤਾਂ ਨੂੰ ਬਦਤਰ ਬਣਾਉਣ ਦੇ ਲਈ ਸਰਕਾਰ ਨੂੰ ਇਸ ਦਾ ਮੁੱਲ ਚੁਕਾਉਣਾ ਪਵੇਗਾ।
ਕਿਸਾਨ ਲੀਡਰਾਂ ਨੇ ਗੱਲਬਾਤ ਕਰਦੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਇਸ ਮੁੱਦੇ ਉੱਤੇ ਗੱਲਬਾਤ ਨਹੀਂ ਕਰ ਰਹੀ। ਦੇਸ਼ ਦੇ ਅੰਨਦਾਤੇ ਨੂੰ ਸੜਕਾਂ ਤੇ ਰੋਲ਼ ਕੇ ਕੇਂਦਰ ਸਰਕਾਰ ਵੱਲੋਂ ਇਹ ਭੱ- ਦਾ ਮਜ਼ਾਕ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਮੀਟਿੰਗ ਵਿੱਚ ਬੁਲਾ ਕੇ ਆਪ ਕਿਸੇ ਵੀ ਸਿਆਸੀ ਲੀਡਰ ਦਾ ਜਾਂ ਪ੍ਰਧਾਨ ਮੰਤਰੀ ਦਫ਼ਤਰ ਤੋਂ ਕਿਸੇ ਨੁਮਾਇੰਦੇ ਦਾ ਸ਼ਾਮਲ ਨਾ ਹੋਣਾ ਕਿਸਾਨ ਜਥੇਬੰਦੀਆਂ ਦੇ ਰੋਸ ਦਾ ਕਾਰਨ ਬਣ ਗਿਆ।
ਕਿਸਾਨ ਉਸੇ ਵੇਲੇ ਦਫਤਰ ਵਿੱਚੋਂ ਬਾਹਰ ਆ ਗਏ ਅਤੇ ਸਮੂਹ ਭਾਈਚਾਰੇ ਦੇ ਨਾਲ ਉਨ੍ਹਾਂ ਇਸ ਮੀਟਿੰਗ ਦਾ ਬਾਈਕਾਟ ਕੀਤਾ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਗੁੱਸੇ ਵਿੱਚ ਆਏ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਇਸਦਾ ਸਿੱਟਾ ਭੁਗਤਣ ਲਈ ਤਿਆਰ ਰਹੇ। ਅਸੀਂ ਕਿਸੇ ਵੀ ਕੇਂਦਰੀ ਮੰਤਰੀ ਨੂੰ ਪੰਜਾਬ ਵਿੱਚ ਵੜਨ ਨਹੀਂ ਦਵਾਂਗੇ। ਅਤੇ ਜੇਕਰ ਹੁਣ ਕੋਈ ਵੀ ਗੱਲਬਾਤ ਕਰਨੀ ਹੋਏਗੀ ਤਾਂ ਕੇਂਦਰ ਸਰਕਾਰ ਨੂੰ ਚੱਲ ਕੇ ਖੁਦ ਪੰਜਾਬ ਦੇ ਕਿਸਾਨਾਂ ਕੋਲ ਆਉਣਾ ਪਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …