ਆਈ ਤਾਜਾ ਵੱਡੀ ਖਬਰ
ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਲੋਕਾਂ ਦੇ ਕੰਮ ਕਾਜ ਜਾਣ ਕਾਰਨ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਉਥੇ ਹੀ ਬਹੁਤ ਸਾਰੇ ਲੋਕ ਨਸ਼ੇ ਵਰਗੀ ਭਿਆਨਕ ਲੱਤ ਲੱਗ ਜਾਣ ਦੇ ਕਾਰਨ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹੇ ਲੋਕਾਂ ਵੱਲੋਂ ਜਿੱਥੇ ਲੁੱਟ-ਖੋਹ ਚੋਰੀ ਠੱਗੀ ਦੇ ਮਾਮਲਿਆਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਚੌਕਸੀ ਨੂੰ ਵੀ ਵਧਾਇਆ ਜਾ ਰਿਹਾ ਹੈ। ਪਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਅਪਰਾਧੀਆਂ ਵੱਲੋਂ ਕੋਈ ਨਾ ਕੋਈ ਰਸਤਾ ਕੱਢਿਆ ਜਾਂਦਾ ਹੈ। ਹੁਣ ਇੱਥੇ ਕਰੋੜਾਂ ਦਾ ਘਾਟਾ ਪੈ ਗਿਆ ਹੈ ਜਿੱਥੇ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ, ਅਤੇ ਜਿਥੇ ਹੜਕੰਪ ਮਚ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਆਈ ਹੈ ਜਿੱਥੇ 3 ਲੁਟੇਰਿਆਂ ਵੱਲੋਂ ਸਾਬਕਾ ਕੌਂਸਲਰ ਰਾਮਧਨ ਸੈਨੀ ਦੇ ਘਰ ਵਿਚ 1 ਕਰੋੜ ਦਾ ਸੋਨਾ ਅਤੇ 10 ਲੱਖ ਰੁਪਏ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਸਮੇਂ ਲੁਟੇਰਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਘਰ ਵਿੱਚ ਸਾਬਕਾ ਕੌਂਸਲਰ ਦੀ ਨੂੰਹ ਅਤੇ ਉਸ ਦੀ ਇਕ ਛੋਟੀ ਬੱਚੀ ਮੌਜੂਦ ਸਨ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਸੁਨੀਤਾ ਵੱਲੋਂ ਦੱਸਿਆ ਗਿਆ ਹੈ ਕਿ ਜਿਸ ਸਮੇਂ ਲੁਟੇਰਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਉਸ ਦੀ ਸੱਸ ਕਿਧਰੇ ਗਈ ਹੋਈ ਸੀ, ਉਸ ਦਾ ਪਤੀ ਅਤੇ ਦਿਓਰ ਵੀ ਫੈਕਟਰੀ ਵਿਚ ਕੰਮ ਕਰਨ ਲਈ ਗਏ ਹੋਏ ਸਨ।
ਅਤੇ ਇਨ੍ਹਾਂ ਨੂੰ ਲੁੱਟੇਰਿਆਂ ਦੇ ਆਉਣ ਤੋਂ ਕੁੱਝ ਸਮਾਂ ਪਹਿਲਾਂ ਹੀ ਉਸ ਦਾ ਸਹੁਰਾ ਵੀ ਘਰ ਤੋਂ ਬਾਹਰ ਗਿਆ ਸੀ। ਇਹ ਲੁਟੇਰੇ ਮਕਾਨ ਦੀ ਭਾਲ ਵਿੱਚ ਦੋ ਦਿਨ ਪਹਿਲਾਂ ਹੀ ਆਏ ਸਨ ਅਤੇ ਜੋ ਸਾਰਾ ਕੁਝ ਵੇਖ ਗਏ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਇਕ ਹੋਰ ਸਾਥੀ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਅਤੇ ਘਰ ਵਿਚ ਮੌਜੂਦ ਨੂੰਹ ਨੂੰ ਬੰਨ ਦਿੱਤਾ ਗਿਆ।
ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਸਦੇ ਦਿਓਰ ਕਿਸੇ ਕੰਮ ਘਰ ਆਇਆ ਅਤੇ ਦੋ ਮਹੀਨੇ ਦੀ ਬੱਚੀ ਦੇ ਰੋਣ ਦੀ ਲਗਾਤਾਰ ਆਵਾਜ਼ ਸੁਣੀ, ਜਿਸ ਨੇ ਕਮਰੇ ਵਿਚ ਦੇਖਿਆ ਤਾਂ ਉਸ ਦੀ ਭਰਜਾਈ ਨੂੰ ਬੰਨ੍ਹਿਆ ਹੋਇਆ ਸੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …