ਆਈ ਤਾਜਾ ਵੱਡੀ ਖਬਰ
ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੁਣ ਬਿਜਲੀ ਦੇ ਬੱਲਬ ਖਰੀਦਣ ਵਿੱਚ ਮੁਸ਼ਕਲ ਨਹੀਂ ਆਵੇਗੀ। ਭਾਰਤ ਦੀ ਐਨਰਜੀ ਐਫੀਸ਼ੀਐਂਟ ਸਰਵਿਸਿਜ਼ ਲਿਮਟਿਡ (EESL) ਪੇਂਡੂ ਖੇਤਰਾਂ ਵਿੱਚ ਲਗਭਗ 60 ਕਰੋੜ ਬਲਬ 10 ਰੁਪਏ ਪ੍ਰਤੀ ਬੱਲਬ (LED buld in rural india) ਦੀ ਦਰ ਨਾਲ ਦੇਣ ਦੀ ਯੋਜਨਾ ਬਣਾ ਰਹੀ ਹੈ।
ਇਹ ਯੋਜਨਾ ਵੀ ਬਿਨਾਂ ਕਿਸੇ ਸਬਸਿਡੀ ਜਾਂ ਸਰਕਾਰੀ ਸਹਾਇਤਾ ਤੋਂ ਕੀਤੇ ਜਾਣ ਦੀ ਯੋਜਨਾ ਹੈ। ਈਈਐਸਐਲ ਦਾ ਇਹ ਕਦਮ ਮੇਕ ਇਨ ਇੰਡੀਆ ਨੂੰ ਹੱਲਾਸ਼ੇਰੀ ਦੇਣ ਵਾਲਾ ਅਤੇ ਭਾਰਤ ਦੀ ਜਲਵਾਯੂ ਤਬਦੀਲੀ ਦੀ ਰਣਨੀਤੀ ਨੂੰ ਅੱਗੇ ਵਧਾਉਣ ਲਈ ਹੁਲਾਰਾ ਮੰਨਿਆ ਜਾ ਰਿਹਾ ਹੈ। ਇਸ ਕਾਰਨ ਪਿੰਡ ਉਜਾਲਾ (Ujala) ਸਕੀਮ ਨੂੰ ਵੀ ਹੁਲਾਰਾ ਮੰਨਿਆ ਜਾ ਰਿਹਾ ਹੈ।
70 ਰੁਪਏ ਦਾ ਬਲਬ 10 ਰੁਪਏ ਵਿਚ ਮਿਲੇਗਾ: EESL ਇਸ ਸਮੇਂ ਦੁਨੀਆਂ ਦਾ ਸਭ ਤੋਂ ਵੱਡਾ ਲਾਈਟਿੰਗ ਪ੍ਰੋਗਰਾਮ ਚਲਾ ਰਿਹਾ ਹੈ। ਸਰਕਾਰ ਦੀ ਉਜਾਲਾ ਯੋਜਨਾ ਦੇ ਤਹਿਤ 2014 ਵਿੱਚ 310 ਰੁਪਏ ਵਿੱਚ ਵਿਕਣ ਵਾਲਾ ਐਲਈਡੀ ਬੱਲਬ ਹੁਣ 70 ਉਤੇ ਆ ਗਿਆ ਹੈ। ਪਰ ਹੁਣ ਪਿੰਡ ਦੇ ਲੋਕ ਇਸ ਬੱਲਬ ਲਈ 10 ਰੁਪਏ ਦੇਣਗੇ ਅਤੇ ਬਾਕੀ 60 ਰੁਪਏ ਕਾਰਬਨ ਕ੍ਰੈਡਿਟ ਤੋਂ ਹੋਣ ਵਾਲੇ ਮਾਲੀਏ ਰਾਹੀਂ ਦਿੱਤੇ ਜਾਣਗੇ।
ਦੱਸ ਦਈਏ ਕਿ ਸਰਕਾਰ ਗ੍ਰਾਮ ਉਜਲਾ ਸਕੀਮ ਸੰਯੁਕਤ ਰਾਸ਼ਟਰ ਦੇ ਕਲੀਨ ਡਵੈਲਪਮੈਂਟ ਮਕੈਨਿਜ਼ਮ (ਸੀਡੀਐਮ) ਅਧੀਨ ਚਲਾ ਰਹੀ ਹੈ, ਜਿਸ ਵਿਚ ਕਾਰਬਨ ਕ੍ਰੈਡਿਟ ਕਲੇਮ ਕਰਨ ਦਾ ਲਾਭ ਮਿਲਦਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …