ਆਈ ਤਾਜਾ ਵੱਡੀ ਖਬਰ
ਇਸ ਦੁਨੀਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਹਨ,ਜਿਨਾਂ ਨੂੰ ਵੇਖਣ ਤੋਂ ਬਾਅਦ ਲੋਕ ਉਹਨਾਂ ਦੀਆਂ ਤਾਰੀਫਾਂ ਕਰਦੇ ਰੱਜਦੇ ਨਹੀਂ l ਪਰ ਇਸ ਧਰਤੀ ਤੇ ਕੁਝ ਅਜਿਹੀਆਂ ਚੀਜ਼ਾਂ ਦੀ ਹਾਲਤ ਜਿਨਾਂ ਨੂੰ ਵੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੁੰਦਾ ਹੈ, ਹੁਣ ਇੱਕ ਅਜਿਹਾ ਹੀ ਮਾਮਲਾ ਦੱਸਾਂਗੇ ਜਿੱਥੇ ਪਾਣੀ ਚ ਆਈਲੈਂਡ ਦੋ ਪੁਲਾ ਦੇ ਸਹਾਰੇ ਜੁੜਿਆ ਹੋਇਆ ਹੈ l ਵੱਡੀ ਗੱਲ ਇਹ ਹੈ ਕਿ ਇੱਥੇ ਰਹਿਣ ਵਾਲਿਆਂ ਦੀ ਆਬਾਦੀ 1200 ਤੋਂ ਵੱਧ ਹੈ l ਦੱਸਦਿਆ ਕਿ ਦੀਪ ਹੋਣ ਦੇ ਨਾਲ ਹੀ ਆਈਟੋਲਿਕੋ ਇਕ ਸ਼ਾਨਦਾਰ ਸ਼ਹਿਰ ਹੈ ਤੇ ਇਹ ਦੀਪ ਪੱਛਣੀ ਗ੍ਰੀਨ ਦੇ ਦੋ ਲੈਗੂਨ ਦੇ ਵਿਚ ਮੌਜੂਦ ਹੈ।
ਵੇਨਿਸ ਵਰਗਾ ਹੋਣ ਦੇ ਬਾਅਦ ਵੀ ਇਥੇ ਭੀੜ-ਭੜੱਕਾ ਨਹੀਂ,ਸਗੋਂ ਇਥੋਂ ਦੀ ਆਬਾਦੀ ਸਿਰਫ 1200 ਹੀ ਹੈ, ਇਥੇ ਰਹਿਣ ਵਾਲੇ ਲੋਕ ਬੜੀ ਖੁਸ਼ੀ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਹਨ l ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਖੇਤਰ ਦਾ ਖੇਤਰਫਲ 129 ਵਰਗ ਕਿਲੋਮੀਟਰ ਤੇ ਸਥਾਨਕ ਸ਼ਾਨਸ ਹੈ ਤੇ ਇਹ ਮੇਸੋਲੋਂਗੀ ਨਗਰਪਾਲਿਕਾ ਖੇਤਰ ਦਾ ਹਿੱਸਾ ਮੰਨਿਆ ਜਾਂਦਾ ਹੈ। ਇਥੇ ਪੂਰਬ ‘ਚ ਪਥਰੀਲੇ ਇਲਾਕਿਆਂ ਦੇ ਨਾਲ ਖੇਤ ਤੇ ਘਾਹ ਦੇ ਮੈਦਾਨ ਹਨ ਤੇ ਦੂਜੇ ਪਾਸੇ ਪੱਛਮ ਵਿਚ ਇਥੇ ਦਲਦਲੀ ਇਲਾਕੇ ਹਨ ਜਿਥੇ ਬਹੁਤ ਸਾਰੇ ਪੰਛੀ ਪਾਏ ਜਾਂਦੇ ਹਨ।
ਇਹ ਦੁਨੀਆਂ ਦਾ ਇੱਕ ਅਜਿਹਾ ਸ਼ਹਿਰ ਹੈ ਜਿਸ ਨੂੰ ਵੇਖਣ ਦੇ ਲਈ ਲੋਕ ਦੂਰ ਦੁਰਾਡੇ ਤੋਂ ਇਸ ਥਾਂ ਤੇ ਪਹੁੰਚਦੇ ਹਨ l ਇਸ ਸ਼ਹਿਰ ਚ ਨਹਿਰਾਂ ਦਾ ਅਜਿਹਾ ਸ਼ਾਨਦਾਰ ਜਾਲ ਹੈ ਕਿ ਇਥੇ ਹੜ੍ਹ ਨਹੀਂ ਆ ਸਕਦੇ ਹਨ। ਇਸੇ ਵਜ੍ਹਾ ਨਾਲ ਇਥੇ ਮੱਛੀਆਂ ਤੇ ਪੰਛੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਇਹੀ ਕਾਰਨ ਹੈ ਕਿ ਇਥੋਂ ਦੀ ਆਰਥਿਕ ਗਤੀਵਿਧੀ ਖੇਤੀ, ਮੱਛੀਪਾਲਣ ਤੇ ਸੈਲਾਨੀਆਂ ‘ਤੇ ਹੀ ਨਿਰਭਰ ਹੈ। ਪੂਰਾ ਸ਼ਹਿਰ ਪੁਲਾਂ ਤੇ ਪਤਲੇ ਰਸਤਿਆਂ ਨਾਲ ਭਰਿਆ ਪਿਆ ਹੈ। ਇਸ ਥਾਂ ਤੇ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਆਕਰਸ਼ਕ ਦਾ ਕੇਂਦਰ ਬਣਦੀਆਂ ਹਨ ਇਹ ਵਜਹਾ ਹੈ ਕਿ ਹਰ ਸਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪੁੱਜਦੇ ਹਨ, ਤੇ ਇਸ ਸ਼ਹਿਰ ਦੇ ਖੂਬਸੂਰਤ ਨਜ਼ਾਰਿਆਂ ਨੂੰ ਵੇਖਦੇ ਹਨ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …