ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿਚ ਵਸਣ ਲਈ ਕਈ ਤਰੀਕੇ ਅਪਣਾ ਰਹੇ ਹਨ, ਜਿਸ ਵਿੱਚ ਵਿਆਹ ਕਰ ਕੇ ਵਿਦੇਸ਼ਾਂ ਵਿਚ ਜਾਣਾ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਜਿੱਥੇ ਬਹੁਤ ਸਾਰੇ ਪਰਿਵਾਰਾਂ ਵੱਲੋਂ ਪੱਕੇ ਤੌਰ ਤੇ ਵਿਆਹ ਕਰਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਹੈ, ਉਥੇ ਹੀ ਰਿਸ਼ਤਿਆਂ ਵਿੱਚ ਦਿੱਤੇ ਗਏ ਧੋਖਿਆਂ ਦੀਆਂ ਖ਼ਬਰਾਂ ਵੀ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀਂ ਅਜਿਹੀ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਪੂਰਾ ਖਰਚਾ ਉਠਾ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ਗਿਆ ਸੀ ਅਤੇ ਨੂੰਹ ਵੱਲੋਂ ਲੜਕੇ ਨੂੰ ਬੁਲਾਉਣ ਤੋਂ ਤਿੰਨ-ਚਾਰ ਦਿਨਾਂ ਬਾਅਦ ਹੁਣ ਉਸ ਦੇ ਘਰੇਲੂ ਹਿੰਸਾ ਅਤੇ ਦਹੇਜ ਦਾ ਕੇਸ ਕਰਕੇ ਤਲਾਕ ਲੈ ਲਿਆ ਗਿਆ।
ਅਜਿਹੇ ਹੀ ਇਕ ਮਾਮਲੇ ਨਾਲ ਮਿਲਦੀ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2019 ਵਿੱਚ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਵਿਆਹ ਕੀਤਾ ਗਿਆ ਸੀ ਜਿਸ ਤੋਂ ਬਾਅਦ ਲੜਕੇ ਵਾਲਿਆਂ ਨੇ ਪੱਚੀ ਲੱਖ ਰੁਪਏ ਲਗਾ ਕੇ ਲੜਕੀ ਨੂੰ ਕੈਨੇਡਾ ਭੇਜਿਆ ਗਿਆ। ਕੈਨੇਡਾ ਜਾਣ ਦੇ ਦੋ ਸਾਲਾਂ ਤੱਕ ਬੇਅੰਤ ਕੌਰ ਵੱਲੋਂ ਪ੍ਰੀਤ ਨੂੰ ਕੈਨੇਡਾ ਸੱਦਣ ਵਾਲੀ ਗੱਲ ਟਾਲ ਮਟੋਲ ਕੀਤੀ ਜਾਂਦੀ ਰਹੀ ਅਤੇ ਹੌਲੀ-ਹੌਲੀ ਬੇਅੰਤ ਕੌਰ ਨੇ ਲਵਪ੍ਰੀਤ ਨਾਲ ਗੱਲਬਾਤ ਕਰਨੀ ਪੂਰੀ ਤਰਾ ਨਾਲ ਬੰਦ ਕਰ ਦਿੱਤਾ। ਇਸ ਤੋਂ ਬਾਅਦ ਪ-ਰੇ-ਸ਼ਾ-ਨ ਹੋ ਕੇ ਲਵਪ੍ਰੀਤ ਨੇ ਬੇਅੰਤ ਕੌਰ ਨੂੰ ਖੁ-ਦ-ਕੁ-ਸ਼ੀ ਕਰਨ ਦੀ ਧਮਕੀ ਦਿੰਦਿਆਂ ਉਸ ਨੂੰ ਕਨੇਡਾ ਬੁਲਾਉਣ ਲਈ ਆਖਿਆ ਪਰ ਬੇਅੰਤ ਕੌਰ ਵੱਲੋਂ ਲਵਪ੍ਰੀਤ ਦੀ ਖ਼ੁ-ਦ-ਕੁ-ਸ਼ੀ ਵਾਲੀ ਗੱਲ ਨੂੰ ਹੱਲਾਸ਼ੇਰੀ ਦੇ ਦਿੱਤੀ ਗਈ।
ਇਸ ਗੱਲ ਬਾਤ ਤੋਂ ਬਾਅਦ ਲਵਪ੍ਰੀਤ 23 ਜੂਨ ਦੀ ਰਾਤ ਨੂੰ 9 ਵਜੇ ਦੇ ਕਰੀਬ ਆਪਣੇ ਘਰੋਂ ਬਾਹਰ ਚਲਾ ਗਿਆ ਅਤੇ ਅਗਲੀ ਸਵੇਰੇ ਤੜਕੇ ਹੀ ਉਸ ਦੀ ਲਾਸ਼ ਖੇਤਾਂ ਵਿਚੋਂ ਬਰਾਮਦ ਹੋਈ। ਇਸ ਮਾਮਲੇ ਤੋਂ ਬਾਅਦ ਕਈ ਜਥੇਬੰਦੀਆਂ ਵੱਲੋਂ ਬੇਅੰਤ ਕੌਰ ਨੂੰ ਕਨੇਡਾ ਤੋਂ ਡਿਪੋਰਟ ਕਰਨ ਦੀ ਮੰਗ ਕੀਤੀ ਗਈ ਅਤੇ ਸੋਸ਼ਲ ਮੀਡੀਆ ਵੱਲੋਂ ਵੀ ਇਨ੍ਹਾਂ ਜਥੇਬੰਦੀਆਂ ਦਾ ਭਰਪੂਰ ਸਾਥ ਦਿੱਤਾ ਜਾ ਰਿਹਾ ਹੈ।
ਕੈਨੇਡਾ ਦੀ ਸਰਕਾਰ ਵੱਲੋਂ ਵੀ ਬੇਅੰਤ ਕੌਰ ਨੂੰ ਡਿਪੋਰਟ ਕਰਨ ਲਈ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ ਅਤੇ ਬੇਅੰਤ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਨਾਲ ਸਮਝੌਤੇ ਨੂੰ ਲੈ ਕੇ 35 ਲੱਖ ਰੁਪਏ ਦੀ ਆਫਰ ਦਿੱਤੀ ਗਈ ਹੈ ਜਿਸ ਤੇ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਹੈ। ਡੀਐਸਪੀ ਲਖਵੀਰ ਟਿਵਾਣਾ ਨੇ ਇਸ ਮਾਮਲੇ ਤੇ ਬੋਲਦੇ ਆਖਿਆ ਕਿ ਕੈਨੇਡਾ ਸਰਕਾਰ ਵੱਲੋਂ ਬੇਅੰਤ ਕੌਰ ਨੂੰ ਡਿਪੋਰਟ ਕਰਨ ਉਪਰੰਤ ਪੰਜਾਬ ਪੁਲਿਸ ਵੱਲੋਂ ਵੀ ਲੜਕੀ ਤੇ ਕਾਨੂੰਨੀ ਕਾ-ਰ-ਵਾ-ਈ ਕੀਤੀ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …