Breaking News

ਪਤੀ ਗਰਭਵਤੀ ਪਤਨੀ ਦੀ ਚਿਖਾ ਚੋਂ ਸਵਾਹ ਕਰ ਰਿਹਾ ਸੀ ਇਕੱਠੀ , ਨਿਕਲੀ ਅਜਿਹੀ ਚੀਜ਼ ਤੁਰੰਤ ਸੱਦੀ ਪੁਲਿਸ

ਆਈ ਤਾਜਾ ਵੱਡੀ ਖਬਰ  

ਸੋਸ਼ਲ ਮੀਡੀਆ ਤੇ ਅਕਸਰ ਹੀ ਕੁਝ ਅਜਿਹੇ ਵੀਡੀਓਜ਼ ਵਾਇਰਲ ਹੁੰਦੇ ਹਨ ਜਿਨਾਂ ਨੂੰ ਵੇਖਣ ਤੋਂ ਬਾਅਦ ਵੱਡੇ ਸਵਾਲ ਮਨਾਂ ਦੇ ਵਿੱਚ ਖੜੇ ਹੋ ਜਾਂਦੇ ਹਨ। ਕਈ ਵਾਰ ਅਜਿਹੀਆਂ ਵੀਡੀਓ ਬੰਦੇ ਦੇ ਦਿਲ ਅਤੇ ਦਿਮਾਗ ਉੱਤੇ ਅਜਿਹਾ ਅਸਰ ਕਰ ਜਾਂਦੀਆਂ ਹਨ ਕਿ ਇਨਸਾਨ ਨੂੰ ਡੂੰਘੀ ਸੋਚ ਦੇ ਵਿੱਚ ਪਾ ਜਾਂਦੀਆਂ ਹਨ l ਇਹਨਾਂ ਦੀ ਨਹੀਂ ਇੱਕ ਅਜਿਹੀ ਹੀ ਵੀਡੀਓ ਵਾਇਰਲ ਹੁੰਦੀ ਪਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਗਰਭਵਤੀ ਪਤਨੀ ਜਿਸ ਦੀ ਮੌਤ ਹੋ ਜਾਂਦੀ ਹੈ ਤੇ ਉਸਦੀ ਚਿਖਾ ਵਿੱਚੋਂ ਜਦੋਂ ਉਸਦਾ ਪਤੀ ਸਵਾਹ ਇਕੱਠੀ ਕਰ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਇੱਕ ਅਜਿਹੀ ਚੀਜ਼ ਨਿਕਲਦੀ ਹੈ ਕਿ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਬੁਲਾਣੀ ਪੈ ਜਾਂਦੀ l ਮੇਰਠ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ। ਜਿੱਥੇ ਇੱਕ ਗਰਭਵਤੀ ਔਰਤ ਦੀ ਜਣੇਪੇ ਦੌਰਾਨ ਮੌਤ ਹੋ ਗਈ ਸੀ। ਜਦੋਂ ਚਿਖਾ ‘ਚੋਂ ਅਸਥੀਆਂ ਚੁੱਕੀਆਂ ਗਈਆਂ ਤਾਂ, ਹਰ ਕੋਈ ਹੈਰਾਨ ਰਹਿ ਗਿਆ l ਡਾਕਟਰਾਂ ਦੀ ਲਾਪਰਵਾਹੀ ਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਇੱਥੇ ਜਣੇਪੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ। ਪਰਿਵਾਰ ਨੇ ਇਸ ਨੂੰ ਕਿਸਮਤ ਮੰਨ ਲਿਆ ਤੇ ਔਰਤ ਨੂੰ ਘਰ ਲੈ ਆਇਆ। ਰਸਮਾਂ ਤੋਂ ਬਾਅਦ ਔਰਤ ਦਾ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਵਿਖੇ ਮੰਤਰਾਂ ਨਾਲ ਕੀਤਾ ਗਿਆ। ਜਦੋਂ ਚਿਖਾ ਨੂੰ ਅੱਗ ਲੱਗੀ ਅਤੇ ਪਰਿਵਾਰਕ ਮੈਂਬਰ ਇਸ ਦੀ ਸੁਆਹ ਇਕੱਠੀ ਕਰਨ ਲੱਗੇ ਤਾਂ ਉਹਨਾਂ ਦੇ ਹੱਥ ਸਰਜੀਕਲ ਬਲੇਡ ਲੱਗਿਆ l ਜਿਸ ਨੂੰ ਵੇਖਣ ਤੋਂ ਬਾਅਦ ਪਰਿਵਾਰ ਦੰਗ ਰਹਿ ਗਿਆ ਤੇ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ l ਉਧਰ ਮਾਮਲਾ ਹਸਤੀਨਾਪੁਰ ਥਾਣੇ ਦੇ ਪਿੰਡ ਰਾਠੌਰਾ ਖੁਰਦ ਦਾ ਹੈ। ਇੱਥੇ ਰਹਿਣ ਵਾਲੇ ਸੰਦੀਪ ਦੀ ਪਤਨੀ ਨਵਨੀਤ ਕੌਰ ਨੂੰ ਡਿਲੀਵਰੀ ਲਈ ਮੇਰਠ ਦੇ ਮਵਾਨਾ ਕਸਬੇ ਦੇ ਜੇਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਉਸ ਦੀ ਸਰਜਰੀ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਗਰਮ ਚਿਖਾ ਤੋਂ ਅਸਥੀਆਂ ਇਕੱਠਾ ਕਰਦੇ ਦੇਖੇ ਜਾ ਸਕਦੇ ਹਨ।ਜਦੋਂ ਲੋਕ ਸੁਆਹ ਚੁੱਕ ਰਹੇ ਸਨ ਤਾਂ ਇੱਕ ਸਰਜੀਕਲ ਬਲੇਡ ਉਨ੍ਹਾਂ ਦੇ ਹੱਥ ਵਿੱਚ ਆ ਗਿਆ। ਜਿਸ ਨੂੰ ਵੇਖਣ ਤੋਂ ਬਾਅਦ ਪਰਿਵਾਰ ਦੰਗ ਰਹਿ ਗਿਆ ਤੇ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਹੁਣ ਪਰਿਵਾਰ ਵੱਲੋਂ ਹਸਪਤਾਲ ਪ੍ਰਸ਼ਾਸਨ ਦੇ ਉੱਪਰ ਦੋਸ਼ ਲਗਾਏ ਜਾ ਰਹੇ ਹਨ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਤੇ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …