Breaking News

ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਹੋ ਨੌਜਵਾਨ ਮੁੰਡੇ ਨੇ ਚੁਕਿਆ ਖੌਫ਼ਨਾਕ ਕਦਮ

ਆਈ ਤਾਜਾ ਵੱਡੀ ਖਬਰ 

ਪਤੀ ਪਤਨੀ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਅਨਮੋਲ ਰਿਸ਼ਤਾ ਮੰਨਿਆ ਜਾਂਦਾ ਹੈ , ਪਰ ਜਦੋ ਇਸ ਰਿਸ਼ਤੇ ਵਿੱਚ ਦਰਾਰ ਪੈ ਜਾਂਦੀ ਹੈ ਤਾਂ ਆਹ ਰਿਸ਼ਤਾ ਖ਼ਰਾਬ ਹੋ ਜਾਂਦਾ ਹੈ , ਇੱਕ ਅਜਿਹਾ ਹੀ ਖੌਫਨਾਕ ਮਾਮਲਾ ਤੁਹਾਨੂੰ ਦੱਸਾਂਗੇ ਜਿਸ ਨਾਲ ਤੁਹਾਡੀ ਵੀ ਰੂਹ ਕੰਬ ਉਠੇਗੀ । ਦਰਅਸਲ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਹੋ ਇੱਕ ਨੌਜਵਾਨ ਮੁੰਡੇ ਵਲੋਂ ਖੌਫ਼ਨਾਕ ਕਦਮ ਚੁਕਿਆ ਗਿਆ , ਮਾਮਲਾ ਸਾਦਿਕ ਨੇੜੇ ਪਿੰਡ ਜੰਡਵਾਲਾ ਵਿਖੇ ਵਾਪਰਿਆ ਜਿਥੇ ਆਪਣੀ ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਤੰਗ ਇੱਕ ਨੌਜਵਾਨ ਮੁੰਡੇ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਗਈ । ਮ੍ਰਿਤਕ ਨੌਜਵਾਨ ਦੀ ਪਛਾਣ ਮਨਿੰਦਰ ਸਿੰਘ ਵਜੋਂ ਹੋਈ ।

ਓਥੇ ਹੀ ਇਸ ਘਟਨਾ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕ ਦੇ ਭਰਾ ਸਤਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਵਿਆਹ ਮਨਦੀਪ ਕੌਰ ਨਾਲ ਹੋਈ ਸੀ। ਮਨਦੀਪ ਕੌਰ ਦੇ ਓਹਨਾ ਦੇ ਹੀ ਪਿੰਡ ਦੇ ਮੁੰਡੇ ਗੁਰਪ੍ਰੀਤ ਸਿੰਘ ਨਾਲ ਨਾਜਾਇਜ਼ ਸੰਬੰਧ ਸਨ। ਜਿਸ ਕਾਰਨ ਮਨਿੰਦਰ ਸਿੰਘ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਤੇ ਆਪਣੀ ਪਤਨੀ ਨੂੰ ਰੋਕਦਾ ਸੀ , ਪਰ ਉਸਦੇ ਬਾਰ ਬਾਰ ਰੋਕਣ ਦੇ ਬਾਵਜੂਦ ਵੀ ਮਨਦੀਪ ਕੌਰ ਤੇ ਗੁਰਪ੍ਰੀਤ ਸਿੰਘ ਸਮਝੇ ਨਹੀਂ ਇਨਾ ਹੀ ਨਹੀਂ ਸਗੋਂ ਦੋਹੇ ਮਨਿੰਦਰ ਨੂੰ ਬਹੁਤ ਸਾਰੇ ਝੂਠੇ ਮਾਮਲਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦੇ ਸਨ। ਜਿਸ ਕਾਰਨ ਉਸ ਨੇ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ।

ਓਥੇ ਹੀ ਇਸ ਬਾਰੇ ਪਤਾ ਲੱਗਣ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਮਨਿੰਦਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਦੀ ਮੌਤ ਹੋ ਗਈ। ਜਿਸ ਕਾਰਨ ਪਰਿਵਾਰਕ ਮੇਮ੍ਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ , ਜਿਸ ਤੋਂ ਬਾਅਦ ਹੁਣ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ।

ਇਸ ਘਟਨਾ ਬਾਰੇ ਏ. ਐੱਸ. ਆਈ. ਸੁਖਮੰਦਰ ਸਿੰਘ ਨੇ ਦੱਸਿਆ ਕਿ ਸਤਵੀਰ ਸਿੰਘ ਦੇ ਬਿਆਨਾਂ ‘ਤੇ ਵੱਖ ਵੱਖ ਧਾਰਾਵਾਂ ਤਹਿਤ ਮਨਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਵਾਸੀ ਜੰਡਵਾਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਤੇ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਗੁਰਪ੍ਰੀਤ ਸਿੰਘ ਦੀ ਭਾਲ ਕੀਤੀ ਜਾ ਰਹੀ , ਫਿਲਹਾਲ ਪੁਲਿਸ ਮਾਮਲੇ ਸਬੰਧੀ ਕਾਰਵਾਈ ਕਰਦੀ ਪਈ ਹੈ

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …