ਆਈ ਤਾਜ਼ਾ ਵੱਡੀ ਖਬਰ
ਅਜੇ ਪੂਰੀ ਦੁਨੀਆਂ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਾਹਰ ਨਹੀਂ ਆਈ ਹੈ ਕਿ ਇਸੇ ਵਿਚਕਾਰ ਹੁਣ ਕੁਦਰਤੀ ਆਫ਼ਤਾਂ ਨੇ ਬਹੁਤ ਸਾਰੀਆਂ ਤਬਾਹੀਆਂ ਵੱਖ ਵੱਖ ਥਾਂਵਾਂ ਤੇ ਮਚਾਈਆਂ ਹਨ। ਕਈ ਥਾਵਾਂ ਤੇ ਵੱਖ ਵੱਖ ਕੁਦਰਤੀ ਆਫ਼ਤਾਂ ਨੇ ਅਜਿਹਾ ਭਿਆਨਕ ਰੂਪ ਦਿਖਾਇਆ ਹੈ ਕਿ ਜਿਸ ਦੇ ਚਲਦੇ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਿਆ ਹੈ । ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਮਨੁੱਖ ਕੁਦਰਤੀ ਤੱਤਾਂ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ, ਉਸੇ ਤੇ ਚਲਦੇ ਸਮੇਂ ਸਮੇਂ ਤੇ ਮਨੁੱਖ ਦੇ ਵਲੋਂ ਇਨ੍ਹਾਂ ਤੱਤਾਂ ਦੇ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਫਲ ਦਿੱਤਾ ਜਾ ਰਿਹਾ ਹੈ ।
ਅਜੇ ਦੁਨੀਆਂ ਇਨ੍ਹਾਂ ਸਾਰੀਆਂ ਕੁਦਰਤੀ ਆਫ਼ਤਾਂ ਤੋਂ ਬਾਹਰ ਨਹੀਂ ਸੀ ਨਿਕਲ ਪਾਇਆ ਕਿ ਇਸੇ ਵਿਚਕਾਰ ਹੁਣ ਇਕ ਦੇਸ਼ ਦੇ ਵਿਚ ਕੁਝ ਅਜਿਹਾ ਕੰਮ ਹੋ ਚੁੱਕਿਆ ਹੈ , ਕਿ ਪੂਰੀ ਦੁਨੀਆਂ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ।ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਗ੍ਰੀਨਲੈਂਡ ਵਿਚ ਹੁਣ ਭਾਰੀ ਮਾਤਰਾ ਚ ਬਰਫ਼ ਪਿਘਲਣੀ ਸ਼ੁਰੂ ਹੋ ਚੁੱਕੀ ਹੈ । ਜਿਸ ਕਾਰਨ ਹੁਣ ਪੂਰੀ ਦੁਨੀਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ , ਜਿਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ ।
ਜ਼ਿਕਰਯੋਗ ਹੈ ਇੱਕ ਅਧਿਐਨ ਦੇ ਮੁਤਾਬਿਕ ਗ੍ਰੀਨਲੈਂਡ ਦੇ ਵਿੱਚ ਤੇਜ਼ੀ ਦੇ ਨਾਲ ਬਰਫ਼ ਪਿਘਲਣੀ ਸ਼ੁਰੂ ਹੋ ਚੁੱਕੀ ਹੈ ,ਇਸ ਬਰਫ ਦੇ ਪਿਘਲਣ ਦਾ ਪੱਧਰ ਇੰਨਾ ਤੇਜ਼ ਹੈ ਕਿ ਹੁਣ ਪੂਰੀ ਦੁਨੀਆਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਦਾ ਡਰ ਪੂਰੀ ਦੁਨੀਆਂ ਤੇ ਹੀ ਮੰਡਰਾ ਰਿਹਾ ਹੈ । ਇੰਨਾ ਹੀ ਨਹੀਂ ਸਗੋਂ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਹੁਣ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਉਪਾਅ ਕਰਨ ਲਈ ਵੀ ਕਿਹਾ ਗਿਆ ਹੈ । ਜ਼ਿਕਰਯੋਗ ਹੈ ਕਿ ਗ੍ਰੀਨਲੈਂਡ ਦੇ ਵਿੱਚ ਜਿਸ ਤਰ੍ਹਾਂ ਬਰਫ ਦੀਆਂ ਚਾਦਰਾਂ ਪਿਘਲ ਰਹੀਆਂ ਹਨ, ਉਸ ਦੇ ਚੱਲਦੇ ਦੁਨੀਆ ਭਰ ਦੇ ਵਿਚ ਹੜ੍ਹਾਂ ਦੇ ਡਰ ਵਧ ਸਕਦੇ ਹਨ ।
ਇਕ ਰਿਸਰਚ ਦੇ ਵਿਚ ਇਹ ਪਾਇਆ ਗਿਆ ਹੈ ਕਿ ਗਰੀਨਲੈਂਡ ਦੇ ਵਿਚ ਜ਼ਿਆਦਾ ਮਾਤਰਾ ਵਿਚ ਬਰਫ਼ ਪਿਘਲਣ ਦੇ ਕਾਰਨ ਸਮੁੰਦਰ ਤਲ ਦੇ ਵਿਚ ਇਕ ਸੈਂਟੀਮੀਟਰ ਦਾ ਵਾਧਾ ਹੋਇਆ ਹੈ, ਜੋ ਪੂਰੀ ਦੁਨੀਆਂ ਦੇ ਲਈ ਕਾਫੀ ਖ਼ਤਰਨਾਕ ਸਾਬਤ ਹੋ ਸਕਦਾ ਹੈ । ਉਥੇ ਹੀ ਕੁਝ ਵਿਗਿਆਨੀਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਗਰੀਨਲੈਂਡ ਦੀ ਸਾਰੀ ਬਰਫ਼ ਇੰਨੀ ਜਲਦੀ ਨਹੀਂ ਪਿਘਲੇਗੀ । ਪਰ ਜਿੰਨੀ ਬਰਫ਼ ਪਿਘਲ ਚੁੱਕੀ ਹੈ ਉਹ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਮ ਕਰ ਸਕਦੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …