ਆਈ ਤਾਜਾ ਵੱਡੀ ਖਬਰ
ਮਾਸਕੋ : ਕਈ ਦੇਸ਼ ਜਿੱਥੇ ਕੋਰੋਨਾ ਵੈਕਸੀਨ ਬਣਾਉਣ ਦੀ ਹੋੜ ਵਿਚ ਲੱਗੇ ਹੋਏ ਹਨ, ਉਥੇ ਹੀ ਰੂਸ ਨੇ ਸਭ ਤੋਂ ਪਹਿਲਾਂ ਵੈਕਸੀਨ ਬਣਾਉਣ ਦਾ ਦਾਅਵਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਰੂਸ ਦੀ ਪੁਤੀਨ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਤਿਆਰ ਕਰ ਲਈ ਹੈ। ਰੂਸੀ ਮੀਡੀਆ ਰਿਪੋਰਟਸ ਮੁਤਾਬਕ ਡਿਪਟੀ ਹੈਲਥ ਮਿਨੀਸਟਰ ਓਲੇਗ ਗ੍ਰਿਡਨੇਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵੈਕਸੀਨ ਦਾ ਰਜਿਸਟਰੇਸ਼ਨ 12 ਅਗਸਤ ਨੂੰ ਹੋਵੇਗਾ ।
ਇਹ ਵੈਕਸੀਨ ਰੂਸ ਦੇ ਰੱਖਿਆ ਮੰਤਰਾਲਾ ਅਤੇ ਗਾਮਾਲੇਆ ਨੈਸ਼ਨਲ ਸੈਂਟਰ ਫਾਰ ਰਿਸਰਚ ਆਨ ਐਪੀਡਿਮਯੋਲਾਜੀ ਐਂਡ ਮਾਈਕ੍ਰੋਬਾਇਓਲਾਜੀ ਨੇ ਤਿਆਰ ਕੀਤੀ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਰੋਨਾ ਦੀ ਜੋ ਵੈਕਸੀਨ ਤਿਆਰ ਕੀਤੀ ਹੈ, ਉਹ ਕਲੀਨੀਕਲ ਟ੍ਰਾਇਲ ਵਿਚ 100 ਫ਼ੀਸਦੀ ਸਫ਼ਲ ਰਹੀ ਹੈ। ਟ੍ਰਾਇਲ ਦੀ ਰਿਪੋਰਟ ਮੁਤਾਬਕ ਜਿਨ੍ਹਾਂ ਵਾਲੰਟੀਅਰਸ ਨੂੰ ਵੈਕਸੀਨ ਦਿੱਤੀ ਗਈ ਉਨ੍ਹਾਂ ਵਿਚ ਵਾਇਰਸ ਖ਼ਿਲਾਫ ਇਮਿਊਨਿਟੀ ਵਿਕਸਿਤ ਹੋਈ ਹੈ।
ਡਿਪਟੀ ਹੈਲਥ ਮਿਨੀਸਟਰ ਓਲੇਗ ਨੇ ਇਕ ਕੈਂਸਰ ਸੈਂਟਰ ਦੇ ਉਦਘਾਟਨ ਮੌਕੇ ਕਿਹਾ, ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ। ਸਾਨੂੰ ਇਹ ਯਕੀਨੀ ਕਰਣ ਦੀ ਜ਼ਰੂਰਤ ਹੈ ਕਿ ਵੈਕਸੀਨ ਸੁਰੱਖਿਅਤ ਸਾਬਤ ਹੋਵੇ। ਇਸ ਲਈ ਇਹ ਸਭ ਤੋਂ ਪਹਿਲਾਂ ਬਜ਼ੁਰਗਾਂ ਅਤੇ ਮੈਡੀਕਲ ਪ੍ਰੋਫੈਸ਼ਨਲਸ ਨੂੰ ਦਿੱਤੀ ਜਾਵੇਗੀ। ਰੂਸੀ ਰੱਖਿਆ ਮੰਤਰਾਲਾ ਨੇ ਦਾਅਵਾ ਕੀਤਾ ਕਿ ਕਿਸੇ ਵਾਲੰਟੀਅਰਸ ਵਿਚ ਨੈਗੇਟਿਵ ਸਾਈਡ ਇਫੈਕਟ ਨਹੀਂ ਦੇਖਣ ਨੂੰ ਮਿਲੇ। ਲੈਬ ਨੂੰ ਵੈਕਸੀਨ ਦੇ ਅਪਰੂਵਲ ਦਾ ਇੰਤਜਾਰ ਹੈ। ਇਸ ਦੀ ਆਗਿਆ ਮਿਲਦੇ ਹੀ ਇਹ ਲੋਕਾਂ ਤੱਕ ਪਹੁੰਚਾਈ ਜਾ ਸਕੇਗੀ।
ਦੇਸ਼ ਵਿਚ ਸਤੰਬਰ ਤੋਂ ਵੈਕਸੀਨ ਦਾ ਉਤਪਾਦਨ ਸ਼ੁਰੂ ਕੀਤਾ ਜਾਣਾ ਹੈ। ਉਥੇ ਹੀ ਅਕਤੂਬਰ ਤੋਂ ਰਾਸ਼ਟਰੀ ਟੀਕਾਕਰਣ ਅਭਿਆਨ ਸ਼ੁਰੂ ਕੀਤੇ ਜਾਣ ਦੀ ਵੀ ਯੋਜਨਾ ਹੈ। ਵੈਕਸੀਨ ਦੀ ਪਹਿਲੀ ਡੋਜ ਡਾਕਟਰਾਂ ਅਤੇ ਟੀਚਰਸ ਨੂੰ ਦਿੱਤੀ ਜਾਵੇਗੀ। ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਮੁਤਾਬਕ ਦੂਜੀ ਵੈਕਸੀਨ ਦਾ ਕਲੀਨੀਕਲ ਟ੍ਰਾਇਲ ਚੱਲ ਰਿਹਾ ਹੈ। ਇਸ ਨੂੰ ਵੈਕਟਰ ਸਟੇਟ ਸੈਂਟਰ ਫਾਰ ਰਿਸਰਚ ਇਸ ਵਾਇਰੋਲਾਜੀ ਨੇ ਤਿਆਰ ਕੀਤਾ ਹੈ।
ਡਬਲਯੂ.ਐਚ.ਓ. ਨੇ ਜਾਰੀ ਕੀਤੀ ਚਿਤਾਵਨੀ
ਉੱਧਰ ਰੂਸ ਦੇ ਇਸ ਦਾਅਵੇ ‘ਤੇ ਵਿਸ਼ਵ ਸਿਹਤ ਸੰਗਠਨ (WHO) ਨੇ ਕਈ ਤਰ੍ਹਾਂ ਦੇ ਖ਼ਦਸ਼ੇ ਜਤਾਏ ਹਨ। ਸੰਗਠਨ ਨੂੰ ਵੈਕਸੀਨ ਦੇ ਤੀਸਰੇ ਪੜਾਅ ਨੂੰ ਲੈ ਕੇ ਖ਼ਦਸ਼ਾ ਹੈ। ਸੰਗਠਨ ਦੇ ਬੁਲਾਰੇ ਕ੍ਰਿਸਟੀਅਨ ਲਿੰਡਮਿਅਰ ਨੇ ਪ੍ਰੈਸ ਬਰੀਫਿੰਗ ਦੌਰਾਨ ਕਿਹਾ ਕਿ ਜੇਕਰ ਕਿਸੇ ਵੈਕਸੀਨ ਦਾ ਤੀਜੇ ਪੜਾਅ ਦਾ ਟ੍ਰਾਇਲ ਕੀਤੇ ਬਿਨਾਂ ਹੀ ਉਸ ਦੇ ਉਤਪਾਦਨ ਲਈ ਲਾਈਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਇਸਨੂੰ ਖ਼ਤਰਨਾਕ ਮੰਨਣਾ ਹੀ ਪਵੇਗਾ। WHO ਨੇ ਕਿਹਾ ਹੈ ਕਿ ਰੂਸ ਨੇ ਵੈਕਸੀਨ ਬਣਾਉਣ ਲਈ ਤੈਅ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਹੈ। ਅਜਿਹੇ ਵਿਚ ਇਸ ਵੈਕਸੀਨ ਦੀ ਸਫ਼ਲਤਾ ‘ਤੇ ਭਰੋਸਾ ਕਰਣਾ ਮੁਸ਼ਕਲ ਹੈ। ਵੈਕਸੀਨ ਉਤਪਾਦਨ ਲਈ ਕਈ ਗਾਈਡਲਾਈਨਜ਼ ਬਣਾਈ ਗਈਆਂ ਹਨ। ਹਾਲ ਹੀ ਵਿਚ ਰੂਸ ਨੇ ਵੈਕਸੀਨ ‘ਤੇ ਸਾਰੇ ਕਲੀਨੀਕਲ ਟ੍ਰਾਇਲ ਖ਼ਤਮ ਹੋਣ ਦਾ ਐਲਾਨ ਕੀਤਾ ਸੀ। WHO ਨੇ ਆਪਣੀ ਵੈਬਸਾਈਟ ‘ਤੇ ਕਲੀਨੀਕਲ ਟ੍ਰਾਇਲ ‘ਚੋਂ ਗੁਜ਼ਰ ਰਹੀਆਂ 25 ਵੈਕਸੀਨ ਸੂਚੀਬੱਧ ਕੀਤੀਆਂ ਹਨ, ਜਦੋਂ ਕਿ 139 ਵੈਕਸੀਨ ਅਜੇ ਪ੍ਰੀ-ਕਲੀਨੀਕਲ ਸਟੇਜ ਵਿਚ ਹਨ।
ਰੂਸੀ ਵੈਕਸੀਨ ਉੱਤੇ ਕਿਉਂ ਉਠ ਰਹੇ ਸਵਾਲ ?
ਬ੍ਰਿਟੇਨ ਸਮੇਤ ਯੂਰਪੀ ਦੇਸ਼ਾਂ ਅਤੇ ਅਮਰੀਕਾ ਦੇ ਕੁੱਝ ਮਾਹਰਾਂ ਨੂੰ ਰੂਸ ਦੇ ਫਾਸਟ-ਟ੍ਰੈਕ ਅਪ੍ਰੋਚ ਤੋਂ ਮੁਸ਼ਕਲ ਹੈ। ਉਹ ਇਸ ਦੀ ਸੁਰੱਖਿਆ ਅਤੇ ਪ੍ਰਭਾਵ ‘ਤੇ ਸਵਾਲ ਚੁੱਕ ਰਹੇ ਹਨ। ਛੂਤ ਦੇ ਰੋਗਾਂ ਦੇ ਮਾਹਰ ਅਮਰੀਕੀ ਮਾਹਰ ਡਾ.ਐਂਥਨੀ ਫਾਸੀ ਨੇ ਸ਼ੱਕ ਜਮਾਇਆ ਹੈ ਕਿ ਰੂਸ ਅਤੇ ਚੀਨ ਦੀ ਵੈਕਸੀਨ ਪ੍ਰਭਾਵੀ ਅਤੇ ਸੁਰੱਖਿਅਤ ਨਹੀਂ ਹੈ। ਇਸ ਦੀ ਵਿਆਪਕ ਜਾਂਚ ਹੋਣੀ ਚਾਹੀਦੀ ਹੈ।
ਅਮਰੀਕੀ ਮਾਹਰ ਨੇ ਇਹ ਵੀ ਕਿਹਾ ਕਿ ਯੂ.ਐਸ. ਇਸ ਸਾਲ ਦੇ ਅੰਤ ਤੱਕ ਵੈਕਸੀਨ ਬਣਾ ਲਵੇਗਾ ਅਤੇ ਉਸ ਨੂੰ ਕਿਸੇ ਹੋਰ ਦੇਸ਼ ‘ਤੇ ਨਿਰਭਰ ਨਹੀਂ ਹੋਣਾ ਪਵੇਗਾ।ਉਂਝ ਰੂਸ ਨੇ ਵੈਕਸੀਨ ਟੈਸਟਿੰਗ ਨੂੰ ਲੈ ਕੇ ਕੋਈ ਸਾਇੰਟੀਫਿਕ ਡਾਟਾ ਪੇਸ਼ ਨਹੀਂ ਕੀਤਾ ਹੈ ਤਾਂ ਕਿ ਵੈਕਸੀਨ ਦੀ ਪ੍ਰਭਾਵਸ਼ੀਲਤਾ ਅਤੇ ਸੁਰੱਖਿਆ ਦਾ ਪਤਾ ਲਗਾਇਆ ਜਾ ਸਕੇ। ਆਲੋਚਕਾਂ ਦਾ ਕਹਿਣਾ ਹੈ ਕਿ ਵਿਗਿਆਨੀਆਂ ‘ਤੇ ਕਰੇਮਲਿਨ (ਰੂਸੀ ਰੱਖਿਆ ਮੰਤਰਾਲਾ) ਦਾ ਦਬਾਅ ਹੈ। ਉਹ ਰੂਸ ਨੂੰ ਗਲੋਬਲ ਸਾਇੰਟੀਫਿਕ ਫੋਰਸ ਦੇ ਤੌਰ ‘ਤੇ ਪੇਸ਼ ਕਰਣਾ ਚਾਹੁੰਦੇ ਹਨ।