ਆਈ ਤਾਜਾ ਵੱਡੀ ਖਬਰ
ਮੌਜੂਦਾ ਸਮੇਂ ਵਿਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਨਾਲ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਸਮੇਂ ਕਿਸਾਨਾਂ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਇਸ ਵਿਰੋਧ ਪ੍ਰਦਰਸ਼ਨ ਨੂੰ ਜਤਾਇਆ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਕਿਸਾਨਾਂ ਵੱਲੋਂ ਦੇਸ਼ ਅੰਦਰ ਰੇਲਾਂ ਨੂੰ ਰੋਕ ਕੇ, ਅਡਾਨੀ ਅਤੇ ਅੰਬਾਨੀ ਦੇ ਅਨਾਜ ਦੇ ਗੋਦਾਮਾਂ, ਪੈਟਰੋਲ ਪੰਪਾਂ, ਸ਼ੋਪਿੰਗ ਮਾਲਜ਼, ਟੋਲ ਪਲਾਜ਼ਿਆਂ ਅਤੇ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਉਥੇ ਹੀ ਦੇਸ਼ ਦੇ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਦੇ ਹੋਏ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਪਣੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ। ਇਸ ਖੇਤੀ ਅੰਦੋਲਨ ਤਹਿਤ ਟਰੈਕਟਰ ਤੋਂ ਟਵਿੱਟਰ ਤੱਕ ਇਕ ਲਹਿਰ ਦੀ ਸ਼ੁਰੂਆਤ ਹੋਈ ਸੀ ਜਿਸ ਦੇ ਅਧੀਨ ਅੱਜ ਇਤਿਹਾਸ ਸਿਰਜਿਆ ਗਿਆ ਹੈ। ਇਹ ਇਤਿਹਾਸ ਟਵਿਟਰ ਦੇ ਉਪਰ ਹੈਸ਼ਟੈਗ ਜ਼ਰੀਏ ਟ੍ਰੈਂਡ ਕਰ ਰਿਹਾ ਹੈ। ਅਜਿਹਾ ਸੋਸ਼ਲ ਮੀਡੀਆ ਦੇ ਹੁਣ ਤੱਕ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਗੁਰਮੁਖੀ ਦੇ ਅੱਖਰ ਟਵਿੱਟਰ ‘ਤੇ ਪਾਪੂਲਰ ਰੈਂਕਿੰਗ ਵਿਚ ਪਹੁੰਚ ਗਏ ਹਨ।
ਇਸ ਦਾ ਕਾਰਨ ਗੁਰਮੁਖੀ ਦੇ ਅੱਖਰਾਂ ਵਿੱਚ ਧੰਨ ਮਾਤਾ ਗੁਜਰੀ ਦੇ ਲਾਲ ਲਿਖਿਆ ਜਾਣਾ ਹੈ ਜੋ ਇਸ ਸਮੇਂ ਹੈਸ਼ਟੈਗ ਜ਼ਰੀਏ ਟ੍ਰੈਂਡਿੰਗ ਹੋ ਚੁੱਕਾ ਹੈ। ਸੋਸ਼ਲ ਮੀਡੀਆ ਟਵਿੱਟਰ ਦੇ ਇਤਿਹਾਸ ਵਿਚ ਇਹ ਘਟਨਾ ਪਹਿਲੀ ਵਾਰ ਹੋਈ ਹੈ ਕਿ ਗੁਰਮੁਖੀ ਭਾਸ਼ਾ ਦੇ ਵਿੱਚ ਲਿਖੇ ਹੋਏ ਅੱਖਰ ਇੰਨੇ ਜ਼ਿਆਦਾ ਚਰਚਿਤ ਹੋਏ ਹੋਣ। ਇਨ੍ਹਾਂ ਦਾ ਚਰਚਾ ਦਾ ਵਿਸ਼ਾ ਬਣਨਾ ਮਾਤਾ ਗੁਜਰੀ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੈ। ਇਹ ਹੈਸ਼ਟੈਗ ਮਾਤਾ ਗੁਜਰੀ
ਜੀ ਦੇ ਉਨ੍ਹਾਂ ਸਾਰੇ ਲਾਲਾਂ ਨੂੰ ਵੀ ਸਮਰਪਿਤ ਹੈ
ਜੋ ਆਪਣੇ ਹੱਕਾਂ ਦੀ ਸੱਚੀ ਲੜਾਈ ਦੇ ਪ੍ਰਤੀ ਇੰਨੀ ਠੰਡ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ ਉਪਰ ਡਟੇ ਹੋਏ ਹਨ। ਇਹ ਹੈਸ਼ਟੈਗ ਟਵਿੱਟਰ ਦੇ ਉੱਪਰ ਅੱਜ 25 ਦਸੰਬਰ ਨੂੰ ਪੂਰਾ ਦਿਨ ਟਰੈਂਡਿੰਗ ਦੇ ਵਿੱਚ ਰਿਹਾ। ਯਾਦ ਰਹੇ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਮੋਦੀ ਸਰਕਾਰ ਉਪਰ ਦਬਾਅ ਬਣਾ ਰਹੇ ਹਨ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰ ਦੇਵੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …