Breaking News

ਦਿੱਲੀ ਟਰੈਕਟਰ ਪਰੇਡ ਚ ਪੰਜਾਬ ਦੇ 11 ਲਾਪਤਾ ਨੌਜਵਾਨਾਂ ਬਾਰੇ ਹੁਣ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਖੇਤੀ ਅੰਦੋਲਨ ਨੂੰ ਲੈ ਕੇ ਕਈ ਤਰਾਂ ਦੀਆਂ ਖਬਰਾਂ ਰੋਜ਼ਾਨਾ ਹੀ ਸੁਣਨ ਵਿਚ ਮਿਲਦੀਆਂ ਹਨ। ਪਰ 26 ਜਨਵਰੀ ਦੌਰਾਨ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਪਰੇਡ ਤੋਂ ਬਾਅਦ ਇਨ੍ਹਾਂ ਖਬਰਾਂ ਦੇ ਆਉਣ ਦੀ ਗਿਣਤੀ ਵੱਧ ਗਈ ਹੈ। ਇਸ ਦੌਰਾਨ ਕਈ ਖਬਰਾਂ ਅਜਿਹੀਆਂ ਹੁੰਦੀਆਂ ਹਨ ਜਿਸ ਦੇ ਨਾਲ ਚਿੰ-ਤਿ-ਤ ਹੋਇਆ ਮਾਹੌਲ ਗੰ-ਭੀ-ਰ ਰੂਪ ਧਾਰਨ ਕਰ ਲੈਂਦਾ ਹੈ। ਜ਼ਿਕਰ ਯੋਗ ਹੈ ਕਿ 26 ਜਨਵਰੀ ਮੌਕੇ ਕਿਸਾਨਾਂ ਦੇ ਟਰੈਕਟਰ ਪਰੇਡ ਦੌਰਾਨ ਹੀ ਕੁਝ ਹਿੰ-ਸ-ਕ ਵਰਤਾਰੇ ਹੋਏ ਸਨ। ਜਿਸ ਦੌਰਾਨ ਪੁਲਸ ਵੱਲੋਂ ਸਖਤੀ ਨਾਲ ਕਾਰਵਾਈ ਕਰਦੇ ਹੋਏ ਕਈ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਸੀ।

ਜਦ ਕਿ ਵੱਡੀ ਗਿਣਤੀ ਦੇ ਵਿਚ ਅਜਿਹੇ ਲੋਕ ਵੀ ਸਨ ਜੋ ਇਸ ਟਰੈਕਟਰ ਪਰੇਡ ਵਿੱਚ ਯੋਗਦਾਨ ਪਾਉਣ ਦੇ ਲਈ ਆਏ ਤਾਂ ਜ਼ਰੂਰ ਸਨ ਪਰ ਇਸ ਪਰੇਡ ਦੇ ਖਤਮ ਹੋਣ ਤੋਂ ਬਾਅਦ ਮੁੜ ਆਪਣੇ ਸਥਾਨਾਂ ਨੂੰ ਨਹੀਂ ਪਰਤੇ। ਇਨ੍ਹਾਂ ਲਾਪਤਾ ਲੋਕਾਂ ਦੇ ਵਿਚ ਬਹੁਤ ਸਾਰੇ ਨੌਜਵਾਨ ਵੀ ਸ਼ਾਮਲ ਹਨ। ਪੰਜਾਬ ਦੇ ਮੋਗਾ ਜ਼ਿਲੇ ਨਾਲ ਸਬੰਧਤ ਕੁਝ ਨੌਜਵਾਨ ਵੀ 26 ਜਨਵਰੀ ਦੀ ਪਰੇਡ ਤੋਂ ਬਾਅਦ ਲਾਪਤਾ ਦੱਸੇ ਜਾ ਰਹੇ ਹਨ। ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਨ੍ਹਾਂ ਲਾਪਤਾ ਹੋਏ ਨੌਜਵਾਨਾਂ ਦੇ ਸਬੰਧੀ ਜਾਣਕਾਰੀ ਹਾਸਲ ਕੀਤੀ ਹੈ।

ਉਨ੍ਹਾਂ ਇਸ ਸਬੰਧੀ ਕਿਹਾ ਕਿ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਕੀਤੀ ਗਈ ਗੱਲ ਬਾਤ ਤੋਂ ਬਾਅਦ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਕੁਝ ਲਾਪਤਾ ਹੋਏ 11 ਨੌਜਵਾਨ ਇਸ ਸਮੇਂ ਤਿਹਾੜ ਜੇਲ੍ਹ ਦੇ ਵਿਚ ਹਨ। ਇਨ੍ਹਾਂ ਸਾਰੇ 11 ਨੌਜਵਾਨਾਂ ਦਾ ਸਬੰਧ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਦੱਸਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਨੌਜਵਾਨ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਆਏ ਸਨ ਅਤੇ ਇਥੋਂ ਇਹ ਤਿਹਾੜ ਜੇਲ ਕਿਵੇਂ ਪੁੱਜੇ ਇਹ ਸਭ

ਵਰਤਾਰੇ ਬਾਰੇ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਤਿਹਾੜ ਜੇਲ ਵਿੱਚ ਬੰਦ ਇਨ੍ਹਾਂ 11 ਨੌਜਵਾਨਾਂ ਨੂੰ ਬਾਹਰ ਲਿਆਉਣ ਵਾਸਤੇ ਉਹ ਕਾਨੂੰਨੀ ਲ-ੜਾ-ਈ ਲ-ੜ-ਨ-ਗੇ। ਜਿਸ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ 11 ਨੌਜਵਾਨਾਂ ਦੀ ਕਾਨੂੰਨੀ ਪੈਰਵਾਈ ਕਰੇਗੀ। ਉਨ੍ਹਾਂ ਗੱਲ ਬਾਤ ਦੌਰਾਨ ਇਹ ਵੀ ਆਖਿਆ ਕਿ ਇਸ ਮਸਲੇ ਦੇ ਸੰਬੰਧ ਵਿੱਚ ਇੱਕ ਲੀਗਲ ਸੈੱਲ ਵੀ ਬਣਾਇਆ ਗਿਆ ਹੈ।

Check Also

ਪਿਤਾ ਸੁਹਰੇ ਘਰ ਤੋਂ ਧੀ ਨੂੰ ਵਾਪਿਸ ਬੈਂਡ ਵਾਜਿਆਂ ਨਾਲ ਲੈ ਆਇਆ ਪੇਕੇ ਘਰ , ਨਹੀਂ ਕੀਤਾ ਪਰਾਇਆ ਸਮਾਜ ਚ ਪੇਸ਼ ਕੀਤੀ ਮਿਸਾਲ

ਆਈ ਤਾਜਾ ਵੱਡੀ ਖਬਰ  ਮਾਪਿਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਜੇਕਰ ਧੀਆਂ ਵਿਆਹੀਆਂ ਗਈਆਂ …