ਹੁਣੇ ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖ਼ੇਤੀ ਕਨੂੰਨਾਂ ਦਾ ਦੇਸ਼ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸਦੇ ਤਹਿਤ ਹੀ ਦਿੱਲੀ ਨੂੰ ਘੇਰਨ ਲਈ ਪੰਜਾਬ ਤੋਂ 3 ਲੱਖ ਤੋਂ ਵਧੇਰੇ ਕਿਸਾਨ ਦਿੱਲੀ ਜਾ ਰਹੇ ਹਨ। ਖੇਤੀ ਕਾਨੂੰਨਾਂ ਖਿਲਾਫ ਦਿੱਲੀ ਜਾਣ ਵਾਲੇ ਕਾਫਲੇ ਵਿਚ ਕਿਸਾਨਾਂ ਤੋਂ ਇਲਾਵਾ ਨੌਜਵਾਨ ਵਰਗ ਤੇ ਔਰਤਾਂ ਵੀ ਸ਼ਾਮਲ ਹਨ। ਹੁਣ ਖੇਤੀ ਕਨੂੰਨਾਂ ਖਿਲਾਫ਼ 26 ਤੇ 27 ਨਵੰਬਰ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਅੰਦੋਲਨ ਨੂੰ ਲੈ ਕੇ ਹਰਿਆਣਾ ਪੁਲਸ ਵਲੋਂ ਬਾਰਡਰ ਬੰਦ ਕਰ ਦਿੱਤੇ ਗਏ ਹਨ।
ਹਰਿਆਣਾ ਪੰਜਾਬ ਸਰਹੱਦ ਤੇ ਪੁਲਸ ਫੋਰਸ ਤਾਇਨਾਤ ਹੋ ਗਈ ਹੈ। ਪਰ ਫਿਰ ਵੀ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀ ਹੱਦ ਵਿਚ ਜਾ ਕੇ ਬੈਠ ਗਈਆਂ ਹਨ। ਜੋ ਆਪਣੀਆ ਬਾਕੀ ਜਥੇਬੰਦੀਆਂ ਦੇ ਉਥੇ ਪਹੁੰਚਣ ਦਾ ਇੰਤਜ਼ਾਰ ਕਰ ਰਹੀਆਂ ਹਨ । ਉੱਥੇ ਹੀ ਇਕ ਦਿੱਲੀ ਜਾ ਰਹੇ ਕਿਸਾਨ ਅੰਦੋਲਨ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ।
ਇਸ ਅੰਦੋਲਨ ਦੌਰਾਨ ਜਾ ਰਹੇ ਕਿਸਾਨਾਂ ਦੇ ਨਾਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਦਿੱਲੀ ਜਾ ਰਹੇ ਕਿਸਾਨਾਂ ਨਾਲ ਹਰਿਆਣਾ ਦੇ ਰੋਹਤਕ ਅਤੇ ਹਾਂਸੀ ਵਿਚਕਾਰ ਪਿੰਡ ਮੁਢਾਲ ਕੋਲ ਸੜਕ ਹਾਦਸਾ ਵਾਪਰ ਗਿਆ ਹੈ। ਇਕ ਟਰਾਲੇ ਵੱਲੋਂ ਟਰੈਕਟਰ ਟਰਾਲੀ ਨੂੰ ਪਿੱਛਿਓਂ ਟੱ-ਕ-ਰ ਕਾਰਨ ਇਹ ਹਾਦਸਾ ਵਾਪਰਿਆ ਹੈ। ਜਿਸ ਵਿੱਚ 45 ਸਾਲਾਂ ਧੰਨਾ ਸਿੰਘ ਪੁੱਤਰ ਗੁਰਜੰਟ ਸਿੰਘ ਖਿਆਲੀ ਚਹਿਲਾਵਾਲੀ ਮਾਨਸਾ ਦੀ ਮੌਤ ਹੋ ਗਈ ਹੈ। ਇਸ ਹੀ ਪਿੰਡ ਦੇ ਇਕ ਹੋਰ ਨੌਜਵਾਨ ਤਜਿੰਦਰ ਸਿੰਘ ਜ਼ਖਮੀ ਹੋ ਗਏ ਹਨ।
ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰਾਸ਼ੀ ਦੀ ਮਦਦ ਕੀਤੀ ਜਾਵੇ ,ਅਤੇ ਉਸ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ। ਨਾਲ ਹੀ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤਰ੍ਹਾਂ ਹੀ ਪਹਿਲਾਂ ਵੀ ਇਸ ਸੰਘਰਸ਼ ਦੇ ਚਲਦੇ ਹੋਏ ਬਹੁਤ ਸਾਰੇ ਕਿਸਾਨ ਸੰਘਰਸ਼ ਕਰਦੇ ਹੋਏ ਕੁ-ਰ-ਬਾ- ਨੀ ਦੇ ਚੁੱਕੇ ਹਨ। ਦਿੱਲੀ ਤੇ ਹਰਿਆਣਾ ਪੁਲਸ ਵੱਲੋਂ ਅੱਥਰੂ ਗੈਸ ਦੇ ਗੋ- ਲੇ ਸੁੱਟੇ ਜਾ ਰਹੇ ਹਨ,ਪਾਣੀ ਦੀ ਬੁਛਾੜ ਕੀਤੀ ਗਈ ਹੈ। ਪੁਲਿਸ ਵਲੋਂ ਲਗਾਈਆਂ ਹੋਈਆਂ ਰੋਕਾਂ ਤੇ ਬੈਰੀਕੇਡ ਨੂੰ ਤੋ-ੜ-ਦੇ ਹੋਏ ਕਿਸਾਨ ਹਰਿਆਣਾ ਵਿਚ ਦਾਖਲ ਹੋ ਗਏ ,
ਤੇ ਇਸੇ ਤਰ੍ਹਾਂ ਦਿੱਲੀ ਪਹੁੰਚ ਗਏ ਹਨ। ਪੰਜਾਬ ਦੇ ਇਸ ਸਲੈਬ ਨੂੰ ਰੋਕਣਾ ਹਰਿਆਣਾ ਲਈ ਮੁ-ਸ਼-ਕ-ਲ ਹੋ ਰਿਹਾ ਹੈ। ਇਸ ਤਰ੍ਹਾਂ ਹਰਿਆਣਾ ਪੁਲਿਸ ਦੇ ਪ੍ਰਬੰਧ ਕਿਸਾਨਾਂ ਦੇ ਹਿੰਮਤ, ਜੋਸ਼, ਜਜ਼ਬੇ ਅੱਗੇ ਧਰੇ ਧਰਾਏ ਰਹਿ ਗਏ ਹਨ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਤਿੰਨ-ਚਾਰ ਮਹੀਨਿਆਂ ਦਾ ਰਾਸ਼ਨ ਹੈ ਇਸ ਲਈ ਉਨ੍ਹਾਂ ਨੂੰ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …