Breaking News

ਦਰਬਾਰ ਸਾਹਿਬ ਚ ਯੋਗਾ ਕਰਨ ਵਾਲੀ ਕੁੜੀ ਦੇ ਬਾਰੇ ਹੁਣ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਸ੍ਰੀ ਦਰਬਾਰ ਸਾਹਿਬ ਉਹ ਪਵਿੱਤਰ ਸਥਾਨ ਹੈ, ਜਿੱਥੇ ਦੇਸ਼ ਦੁਨੀਆ ਤੋਂ ਲੋਕ ਆਉਂਦੇ ਨੇ ਨਤਮਸਤਕ ਹੋ ਕੇ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹਨ। ਬਹੁਤ ਸਾਰੀਆਂ ਪ੍ਰਸਿੱਧ ਸ਼ਖਸ਼ੀਅਤਾਂ ਇਸ ਪਵਿੱਤਰ ਅਸਥਾਨ ਤੇ ਆਉਂਦੀਆਂ ਹਨ l ਇਸ ਸਥਾਨ ਦੀ ਆਪਣੀ ਪਵਿੱਤਰਤਾ ਤੇ ਮਰਿਆਦਾ ਹੈ, ਤੇ ਜਦੋਂ ਲੋਕ ਇਸ ਮਰਿਆਦਾ ਨੂੰ ਭੰਗ ਕਰਦੇ ਹਨ ਤੇ ਫਿਰ ਉਹਨਾਂ ਖਿਲਾਫ ਵੀ ਕਾਰਵਾਈ ਹੁੰਦੀ ਹੈ l ਇਹਨਾਂ ਦਿਨੀਂ ਇੱਕ ਅਜਿਹਾ ਹੀ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦਾ ਪਿਆ ਸੀ ਜਿੱਥੇ ਇੱਕ ਕੁੜੀ ਅੰਤਰਰਾਸ਼ਟੀ ਯੋਗ ਦਿਵਸ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਆਉਂਦੀ ਹੈ ਤੇ ਉੱਥੇ ਯੋਗ ਆਸਨ ਕਰਦੀ ਤਸਵੀਰ ਖਿੱਚਵਾਉਂਦੀ ਹੈ ਤੇ ਫਿਰ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰ ਦਿੰਦੀ ਹੈ l

ਜਿਸ ਕਾਰਨ ਕਾਫੀ ਬਬਾਲ ਖੜਾ ਹੋ ਜਾਂਦਾ ਹੈ l ਇਸ ਕੁੜੀ ਜਾਣੀ ਅਰਚਨਾ ਮਕਵਾਨਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ, ਕਿਉਂਕਿ ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਅਰਚਨਾ ਮਕਵਾਨਾ ਨੂੰ ਅੰਮ੍ਰਿਤਸਰ ਪੁਲਸ ਨੇ ਨੋਟਿਸ ਭੇਜਿਆ ਹੈ। ਇਹ ਨੋਟਿਸ ਉਸ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਭੇਜਿਆ ਗਿਆ ਹੈ। ਇਸ ਨੋਟਿਸ ਮੁਤਾਬਕ ਇਸ ਕੁੜੀ ਨੂੰ 30 ਜੂਨ ਤੱਕ ਥਾਣਾ ਈ ਡਿਵੀਜ਼ਨ ਵਿੱਚ ਪੇਸ਼ ਹੋਣਾ ਪਵੇਗਾl ਇਹ ਆਦੇਸ਼ ਦਿੱਤੇ ਗਏ ਹਨ l ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਲੜਕੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਾਰਵਾਈ ਵੀ ਗੱਲ ਵੀ ਆਖੀ ਜਾ ਰਹੀ ਸੀ l

ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦੀ ਸ਼ਿਕਾਇਤ ਉੱਤੇ ਅਰਚਨਾ ਮਕਵਾਨਾਂ ਦੇ ਖ਼ਿਲਾਫ਼ 295ਏ ਦੇ ਤਹਿਤ ਮਾਮਲਾ ਕੀਤਾ ਗਿਆ ਸੀ । ਦੱਸ ਦਈਏ ਕਿ ਪਹਿਲਾਂ ਹੀ ਐਸਜੀਪੀਸੀ ਦੀ ਸ਼ਿਕਾਇਤ ਤੇ ਅਰਚਨਾ ਖਿਲਾਫ ਅੰਮ੍ਰਿਤਸਰ ਦੇ ਵਿੱਚ ਕੇਸ ਦਰਜ ਹੋਇਆ ਪਿਆ ਸੀ l

ਇਸੇ ਵਿਚਾਲੇ ਹੁਣ ਅੰਮ੍ਰਿਤਸਰ ਪੁਲਿਸ ਵੱਲੋਂ ਇਸ ਕੁੜੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈl ਜਿਸ ਦੇ ਚਲਦੇ ਇਹ ਕੁੜੀ ਨੂੰ ਹੁਣ ਜਲਦੀ ਹੀ ਪੇਸ਼ ਹੋਣਾ ਪਵੇਗਾ ਤੇ ਇਸ ਕੁੜੀ ਕੋਲ ਹੋਰ ਪੁੱਛ ਗਿੱਛ ਕਰਕੇ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ l

Check Also

ਪੰਜਾਬ ਚ ਇਥੇ ਵਾਪਰੇ ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ , ਮਾਸੂਮ ਬੱਚਿਆਂ ਸਮੇਤ 4 ਜੀਆਂ ਨੇ ਤੋੜਿਆ ਦਮ

ਆਈ ਤਾਜਾ ਵੱਡੀ ਖਬਰ  ਸੜਕੀ ਹਾਦਸਿਆਂ ਵਿੱਚ ਹਰ ਰੋਜ਼ ਲੋਕ ਆਪਣੀਆਂ ਕੀਮਤੀ ਜਾਨਾ ਗੁਆ ਰਹੇ …