Breaking News

ਤਾਜਾ ਵੱਡੀ ਖਬਰ – 12 ਸਤੰਬਰ ਲਈ ਹੋ ਗਿਆ ਇਹ ਵੱਡਾ ਐਲਾਨ ,ਲੋਕਾਂ ਨੇ ਲਿਆ ਸੁੱਖ ਦਾ ਸਾਹ

ਆਈ ਤਾਜਾ ਵੱਡੀ ਖਬਰ

ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਸਾਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਚੁਕਾ ਹੈ। ਇਸ ਤੋਂ ਬਚਣ ਲਈ ਕਈ ਤਰਾਂ ਦੀਆਂ ਪਾਬੰਦੀਆਂ ਵੱਖ ਵੱਖ ਦੇਸ਼ਾਂ ਵਲੋਂ ਲਗਾਈਆਂ ਗਈਆਂ ਹਨ। ਇੰਡੀਆ ਵਿਚ ਵੀ ਬਹੁਤ ਸਾਰੀਆਂ ਪਾਬੰਦੀਆਂ ਕੋਰੋਨਾ ਨੂੰ ਰੋਕਣ ਲਈ ਲਗਾਈਆਂ ਗਈਆਂ ਸਨ। ਹੁਣ ਸਰਕਾਰ ਇਹਨਾਂ ਪਬੰਦੀਆਂ ਵਿਚ ਹੋਲੀ ਹੋਲੀ ਕਰਕੇ ਢਿਲਾਂ ਦੇ ਰਹੀ ਹੈ ਜਿਸ ਨਾਲ ਲੋਕਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਅਜਿਹੀ ਹੀ ਇੱਕ ਰਾਹਤ ਵਾਲੀ ਖਬਰ ਹੁਣ ਆ ਰਹੀ ਹੈ।

ਕੋਰੋਨਾ ਵਾਇਰਸ ਦੇ ਚੱਲਦਿਆਂ ਪ੍ਰਭਾਵਤ ਹੋਈ ਰੇਲ ਸੇਵਾ ਨੂੰ ਹੌਲੀ-ਹੌਲੀ ਲੀਹ ‘ਤੇ ਲਿਆਉਣ ਦੇ ਇਰਾਦੇ ਨਾਲ ਤੇ ਯਾਤਰੀਆਂ ਨੂੰ ਰਾਹਤ ਦਿੰਦਿਆਂ ਰੇਲ ਮੰਤਰਾਲੇ ਨੇ 12 ਸਤੰਬਰ ਤੋਂ 40 ਹੋਰ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਰੇਲ ਗੱਡੀਆਂ ‘ਚ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਹਫ਼ਤਾਵਾਰੀ ਗੱਡੀ ਡਿਬਰੂਗੜ੍ਹ ਐਕਸਪ੍ਰੈੱਸ ਵੀ ਸ਼ਾਮਲ ਹੈ। ਇਹ ਗੱਡੀ ਹਫ਼ਤੇ ‘ਚ ਇਕ ਦਿਨ ਸ਼ੁੱਕਰਵਾਰ ਨੂੰ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੁੰਦੀ ਹੈ। ਰੇਲਵੇ ਸੂਤਰਾਂ ਅਨੁਸਾਰ ਇਸ ਰੇਲ ਗੱਡੀ ਲਈ ਬੁਕਿੰਗ 10 ਸਤੰਬਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ ਤੇ ਯਾਤਰੀ ਸਫ਼ਰ ਤੋਂ 120 ਦਿਨ ਪਹਿਲਾਂ ਆਪਣੀ ਸੀਟ ਬੁੱਕ ਕਰਵਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ 22 ਮਾਰਚ ਨੂੰ ਜਨਤਾ ਕਰਫਿਊ ਤੇ ਉਸ ਤੋਂ ਬਾਅਦ ਦੇਸ਼ ‘ਚ ਕਰਫਿਊ/ਲਾਕਡਾਊਨ ਦੇ ਚੱਲਦਿਆਂ ਰੇਲ ਸੇਵਾ ਬੰਦ ਕਰ ਦਿੱਤੀ ਗਈ ਸੀ। ਇਸ ਉਪਰੰਤ ਰੇਲਵੇ ਨੇ ਮੁੜ ਦੇਸ਼ ‘ਚ ਕੁਝ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਸੀ ਜਿਸ ਤਹਿਤ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਛੇ ਰੇਲ ਗੱਡੀਆਂ ਚੱਲ ਰਹੀਆਂ ਹਨ।

ਇਨ੍ਹਾਂ ਰੇਲ ਗੱਡੀਆਂ ‘ਚ ਰੋਜ਼ਾਨਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨੂੰ ਜਾਣ ਵਾਲੀ ਸੱਚਖੰਡ ਐਕਸਪ੍ਰੈੱਸ, ਹਰਿਦੁਆਰ ਨੂੰ ਜਾਣ ਵਾਲੀ ਜਨਸ਼ਤਾਬਦੀ, ਮੁੰਬਈ ਜਾਣ ਲਈ ਪੱਛਮ ਐਕਸਪ੍ਰੈੱਸ ਤੇ ਗੋਲਡਨ ਟੈਂਪਲ ਐਕਸਪ੍ਰੈੱਸ, ਜੈਨਗਰ ਜਾਣ ਵਾਲੀ ਸ਼ਹੀਦ/ਸਰਿਯੂ ਯਮੁਨਾ ਐਕਸਪ੍ਰੈੱਸ ਤੇ ਹਫ਼ਤੇ ‘ਚ ਦੋ ਵਾਰ (ਸੋਮਵਾਰ ਤੇ ਵੀਰਵਾਰ) ਕੋਲਕਾਤਾ ਜਾਣ ਵਾਲੀ ਦੁਰਗਿਆਣਾ ਮੰਦਰ ਸ਼ਾਮਲ ਹਨ।

ਸਮਾਜ ਸੇਵੀ ਐਡਵੋਕੇਟ ਪੀਸੀ ਸ਼ਰਮਾ ਨੇ ਰੇਲ ਮੰਤਰਾਲੇ ਕੋਲੋਂ ਮੰਗ ਕੀਤੀ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਸਹਿਰਸਾ ਨੂੰ ਜਾਣ ਵਾਲੀ ਗ਼ਰੀਬ ਰੱਥ ਤੇ ਚੰਡੀਗੜ੍ਹ ਜਾਣ ਵਾਲੀ ਅੰਮਿ੍ਤਸਰ-ਚੰਡੀਗੜ੍ਹ ਐਕਸਪ੍ਰੈੱਸ ਰੇਲਗੱਡੀ ਵੀ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਛੇਤੀ ਚਲਾਈ ਜਾਵੇ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …