Breaking News

ਡੇੜ ਕਰੋੜ ਰੁਪਏ ਦੀ ਹੈ ਮੋਦੀ ਨਾਮ ਦੀ ਇਹ ਭੇਡ , ਜਾਣੋ ਕੀ ਹੈ ਇਹ ਵਿਚ ਖਾਸ

1:50 ਕਰੋੜ ਰੁਪਏਦੀ ਹੈ ਮੋਦੀ ਨਾਮ ਦੀ ਇਹ ਭੇਡ

ਇਨਸਾਨ ਨੂੰ ਆਪਣੀ ਜਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਲਗਾਅ ਹੋ ਜਾਂਦਾ ਹੈ। ਜਿਸ ਦੇ ਨਾਲ ਜੁੜ ਕੇ ਉਹ ਆਪਣੀ ਜ਼ਿੰਦਗੀ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਮਹਿਸੂਸ ਕਰਦਾ ਹੈ। ਬਹੁਤ ਸਾਰੇ ਲੋਕਾਂ ਨੂੰ ਪਾਲਤੂ ਜਾਨਵਰ ਰੱਖਣ ਦਾ ਸ਼ੌਕ ਹੁੰਦਾ ਹੈ। ਜਿਨ੍ਹਾਂ ਵਿਚੋਂ ਇੱਕ ਜਾਨਵਰ ਭੇਡ ਵੀ ਹੈ। ਜ਼ਿਆਦਾਤਰ ਅਸੀਂ ਭੇਡਾਂ ਨੂੰ ਸੜਕਾਂ ਉਪਰ ਜਾਂ ਟੀਵੀ ਵਿਚ ਕਾਰਟੂਨ ਦੇ ਰੂਪ ਵਿੱਚ ਦੇਖਦੇ ਹਾਂ। ਭੇਡਾਂ ਜ਼ਿਆਦਾਤਰ ਲੋਕਾਂ ਨੂੰ ਪਸੰਦ ਨਹੀਂ ਹੁੰਦੀਆਂ ਪਰ ਇਥੇ ਅਸੀਂ ਜਿਸ ਭੇਡ ਦੀ ਗੱਲ ਕਰ ਰਹੇ ਹਾਂ ਉਸ ਬਾਰੇ ਸੁਣਦੇ ਸਾਰ ਹੀ ਤੁਹਾਨੂੰ ਵੀ ਉਸ ਨਾਲ ਲਗਾਅ ਹੋ ਜਾਵੇਗਾ।

ਸਾਡੇ ਦੇਸ਼ ਅੰਦਰ ਇੱਕ ਅਜਿਹੀ ਭੇਡ ਹੈ ਜਿਸਦੀ ਕੀਮਤ 1.50 ਕਰੋੜ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਭੇਡ ਦਾ ਨਾਮ ਮੋਦੀ ਰੱਖਿਆ ਗਿਆ ਹੈ। ਦਰਅਸਲ ਇਹ ਭੇਡ ਮੈਡਗਿਆਲ ਨਸਲ ਦੀ ਹੈ ਅਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਨਸਲ ਦੀਆਂ ਭੇਡਾਂ ਦੀ ਕੀਮਤ ਲੱਖਾਂ ਵਿੱਚ ਹੈ। ਹਾਲ ਹੀ ਵਿੱਚ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿੱਚ ਇੱਕ ਕਿਸਾਨ ਨੂੰ ਭੇਡਾਂ ਦੀ ਕੀਮਤ 70 ਲੱਖ ਰੁਪਏ ਮਿਲੀ ਹੈ। ਹਾਲਾਂਕਿ ਕਿਸਾਨ ਨੇ ਇਸ ਭੇਡ ਨੂੰ ਇਸ ਕੀਮਤ ‘ਤੇ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਇਸ ਦੇ ਲਈ 1.50 ਕਰੋੜ ਰੁਪਏ ਚਾਹੁੰਦਾ ਸੀ।

ਜ਼ਿਕਰਯੋਗ ਹੈ ਕਿ ਮਡਗਿਆਲ ਨਸਲ ਦੀ ਭੇਡ ਆਮ ਤੌਰ ‘ਤੇ ਸਾਂਗਲੀ ਦੀ ਜਾਟ ਤਹਿਸੀਲ ਵਿਚ ਪਾਈ ਜਾਂਦੀ ਹੈ ਜੋ ਬਾਕੀ ਭੇਡਾਂ ਦੇ ਮੁਕਾਬਲੇ ਆਕਾਰ ਵਿਚ ਥੋੜੀ ਜਿਹੀ ਵੱਡੀ ਹੁੰਦੀ ਹੈ। ਪਸ਼ੂ ਵਿਭਾਗ ਦੇ ਇਕ ਅਧਿਕਾਰੀ ਦੇ ਅਨੁਸਾਰ ਇਸ ਨਸਲ ਦਾ ਨਾਮ ਮਡਗਿਆਲ ਪਿੰਡ ਦੇ ਨਾਮ ਉਪਰ ਰੱਖਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਲੋਕ ਪਿਆਰ ਨਾਲ ਇਸ ਭੇਡ ਨੂੰ ਮੋਦੀ ਕਹਿੰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮੋਦੀ ਜੀ ਹਰ

ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ਇਸੇ ਤਰ੍ਹਾਂ ਹੀ ਭੇਡਾਂ ਦੀ ਇਹ ਨਸਲ ਹਰ ਬਾਜ਼ਾਰ ਵਿੱਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਸਾਂਗਲੀ ਜ਼ਿਲੇ ਦੇ ਰਹਿਣ ਵਾਲੇ ਬਾਬੂ ਮੈਟਕਰੀ ਦੇ ਕੋਲ 200 ਦੇ ਕਰੀਬ ਭੇਡਾਂ ਹਨ। ਕਿਸੇ ਖ਼ਰੀਦਦਾਰ ਨੇ ਇਨ੍ਹਾਂ ਵਿੱਚੋਂ ਇੱਕ ਭੇਡ ਦੀ ਕੀਮਤ 70 ਲੱਖ ਰੁਪਏ ਲਗਾਈ ਸੀ ਜੋ ਬਾਬੂ ਮੈਟਕਰੀ ਨੂੰ ਘੱਟ ਲੱਗੀ ਅਤੇ ਉਹ ਆਪਣੇ ਇਸ ਭੇਡ ਨੂੰ 1.5 ਕਰੋੜ ਵਿੱਚ ਵੇਚਣਾ ਚਾਹੁੰਦੇ ਹਨ।

Check Also

SHO ਵਲੋਂ ਛੁੱਟੀ ਨਾ ਦੇਣ ਦੀ ਜਿੱਦ ਨੇ ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਦੀ ਲਈ ਜਾਨ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਕਿ ਜ਼ਿੱਦੀ ਇਨਸਾਨ ਜ਼ਿੰਦਗੀ ‘ਚ ਬਹੁਤ ਜਿਆਦਾ ਮੁਸੀਬਤਾਂ ਝੱਲਦਾ …