ਆਈ ਤਾਜਾ ਵੱਡੀ ਖਬਰ
ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ, ਇੱਕ ਡਾਕਟਰ ਹੀ ਹੈ ਜੋ ਮਨੁੱਖ ਦੀ ਜ਼ਿੰਦਗੀ ਨੂੰ ਬਚਾ ਸਕਦਾ ਹੈ l ਡਾਕਟਰਾਂ ਦੇ ਵੱਲੋਂ ਮਰੀਜ਼ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਪਰ ਕਈ ਵਾਰ ਡਾਕਟਰਾਂ ਵੱਲੋਂ ਆਪਣੇ ਕੰਮ ਦੇ ਨਾਲ ਅਜਿਹੇ ਚਮਤਕਾਰ ਕੀਤੇ ਜਾਂਦੇ ਹਨ, ਜਿਹੜੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ l ਅਜਿਹਾ ਹੀ ਇੱਕ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਡਾਕਟਰ ਦੇ ਵੱਲੋਂ ਦੂਜੀ ਵਾਰ ਇਨਸਾਨ ਦੇ ਸਰੀਰ ਦੇ ਵਿੱਚ ਸੂਰ ਦਾ ਦਿਲ ਟਰਾਂਸਫਾਰਮਰ ਕਰ ਦਿੱਤਾ ਗਿਆ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰੀਕਾ ਦੇਸ਼ ਤੋਂ ਸਾਹਮਣੇ ਆਇਆ, ਜਿੱਥੇ ਡਾਕਟਰਾਂ ਨੇ ਵੱਡਾ ਕਾਰਨਾਮਾ ਕੀਤਾ, ਇਸ ਹਫ਼ਤੇ ਇੱਕ 58 ਸਾਲਾ ਵਿਅਕਤੀ ਦਾ ਸਫਲ ਹਾਰਟ ਟਰਾਂਸਪਲਾਂਟ ਕੀਤਾ ਗਿਆ।
ਇੱਥੇ ਸਭ ਨੂੰ ਹੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਹਾਰਟ ਟਰਾਂਸਪਲਾਂਟ ‘ਚ ਸੂਰ ਦਾ ਦਿਲ ਮੌਤ ਦੇ ਕਰੀਬ ਪੁੱਜੇ ਵਿਅਕਤੀ ਦੇ ਸਰੀਰ ਚ ਟਰਾਂਸਪਲਾਂਟ ਕਰ ਦਿੱਤਾ ਗਿਆ। ਦੱਸਦਿਆ ਕਿ ਦੁਨੀਆ ਵਿਚ ਇਹ ਦੂਜੀ ਵਾਰ ਹੈ, ਜਦੋਂ ਸੂਰ ਦਾ ਅੰਗ ਕਿਸੇ ਮਨੁੱਖੀ ਸਰੀਰ ‘ਚ ਲਾਇਆ ਗਿਆ । ਇਹ ਮੈਡੀਕਲ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗ, ਕਿ ਜਾਨਵਰਾਂ ਦੇ ਅੰਗਾਂ ਨੂੰ ਮਨੁੱਖਾਂ ਵਿੱਚ ਟ੍ਰਾਂਸਪਲਾਂਟ ਕੀਤਾ ਜਾ ਰਿਹਾ ਹੈ ਜਿਸ ਨੂੰ ਡਾਕਟਰੀ ਭਾਸ਼ਾ ਦੇ ਵਿਚ xenotransplantation ਕਿਹਾ ਜਾਂਦਾ ਹੈ, ਮਨੁੱਖੀ ਅੰਗ ਦਾਨ ਦੀ ਪੁਰਾਣੀ ਘਾਟ ਦਾ ਹੱਲ ਪ੍ਰਦਾਨ ਕਰ ਸਕਦਾ, ਇਹ ਸਾਰੀਆਂ ਗੱਲਾਂ ਮਾਹਰ ਡਾਕਟਰਾਂ ਦੇ ਵੱਲੋਂ ਕੀਤੀਆਂ ਗਈਆਂ ਹਨ ।
ਵਰਤਮਾਨ ‘ਚ 1 ਲੱਖ ਤੋਂ ਵੱਧ ਅਮਰੀਕੀ ਅੰਗ ਟ੍ਰਾਂਸਪਲਾਂਟ ਲਈ ਉਡੀਕ ਸੂਚੀ ਵਿੱਚ ਹਨ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੋਵੇਂ ਹਾਰਟ ਟ੍ਰਾਂਸਪਲਾਂਟ ਯੂਨੀਵਰਸਿਟੀ ਆਫ਼ ਮੈਰੀਲੈਂਡ ਸਕੂਲ ਆਫ਼ ਮੈਡੀਸਨ ਦੇ ਮਾਹਿਰਾਂ ਦੁਆਰਾ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਮਰੀਜ਼ ਲਾਰੈਂਸ ਫੌਸੇਟ ਪਹਿਲਾਂ ਤੋਂ ਮੌਜੂਦ ਨਾੜੀ ਰੋਗ ਤੇ ਅੰਦਰੂਨੀ ਖੂਨ ਵਹਿਣ ਵਰਗੀਆਂ ਪੇਚੀਦਗੀਆਂ ਕਾਰਨ ਦਾਨ ਕੀਤੇ ਮਨੁੱਖੀ ਦਿਲ ਲਈ ਅਯੋਗ ਸੀ।
ਜਿਸ ਤੋਂ ਬਾਅਦ ਮਰੀਜ਼ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ ਤੇ ਆਖਿਰੀ ਸਾਹਾਂ ਤੇ ਮਰੀਜ਼ ਲੜਦਾ ਪਿਆ ਸੀ। ਇਸੇ ਦੌਰਾਨ ਡਾਕਟਰਾਂ ਦੇ ਵਲੋਂ ਮਨੁੱਖ ਦੇ ਸ਼ਰੀਰ ‘ਚ ਸੂਰ ਦਾ ਦਿਲ ਲਗਾ ਕੇ ਉਸ ਨੂੰ ਇੱਕ ਨਵਾਂ ਜੀਵਨ ਦਿੱਤਾ ਗਿਆ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …