ਆਈ ਤਾਜਾ ਵੱਡੀ ਖਬਰ
ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਦਾ ਹੋਇਆ ਮਨੁੱਖ ਇਕ ਥਾਂ ਤੋਂ ਦੂਜੀ ਥਾਂ ਦਾ ਸਫ਼ਰ ਤੈਅ ਕਰਦਾ ਹੈ। ਇਸ ਸਫ਼ਰ ਦੇ ਲਈ ਉਸ ਮਨੁੱਖ ਵੱਲੋਂ ਆਵਾਜਾਈ ਦੇ ਕਈ ਰਸਤੇ ਅਪਣਾਏ ਜਾਂਦੇ ਹਨ। ਸੜਕ ਮਾਰਗ ਤੋਂ ਲੈ ਕੇ ਰੇਲਵੇ, ਸਮੁੰਦਰੀ ਮਾਰਗ ਅਤੇ ਹਵਾਈ ਮਾਰਗ ਦੇ ਰਸਤੇ ਜ਼ਰੀਏ ਮੁਸਾਫਰ ਆਪਣਾ ਸਫ਼ਰ ਤੈਅ ਕਰਦੇ ਹਨ ਅਤੇ ਇਨ੍ਹਾਂ ਰਸਤਿਆਂ ਦੇ ਉੱਪਰ ਚੱਲਣ ਦਾ ਖਰਚ ਵੱਖੋ ਵੱਖ ਹੁੰਦਾ ਹੈ। ਲੰਮੀਆ ਦੂਰੀਆਂ ਵਾਸਤੇ ਮਨੁੱਖ ਵੱਲੋਂ ਹਵਾਈ ਮਾਰਗ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਵਿਚੋਂ ਕੁਝ ਵਾਸਤੇ ਸਮੁੰਦਰੀ ਮਾਰਗਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਉਥੇ ਹੀ ਥੋੜੀ ਘੱਟ ਲੰਮੀਆਂ ਦੂਰੀਆਂ ਵਾਸਤੇ ਰੇਲ ਮਾਰਗ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਜੇਕਰ ਯਾਤਰਾ ਕਰਨ ਵਾਲੇ ਮੁਸਾਫਰ ਦੇ ਕੋਲ ਸਮੇਂ ਦੀ ਥੋੜ੍ਹ ਨਹੀਂ ਹੈ ਤਾਂ ਉਹ ਸੜਕ ਮਾਰਗ ਦੇ ਜ਼ਰੀਏ ਇੱਕ ਰੋਮਾਂਚਕ ਸਫ਼ਰ ਨੂੰ ਤੈਅ ਕਰ ਸਕਦਾ ਹੈ। ਪਰ ਲੰਬੀ ਦੂਰੀ ਦੇ ਲਈ ਸੜਕ ਮਾਰਗ ਦੀ ਵਰਤੋਂ ਕਰਨਾ ਵੱਧ ਖਰਚ ਵਾਲਾ ਸਾਬਤ ਹੁੰਦਾ ਹੈ। ਜਿਸ ਦੌਰਾਨ ਕਈ ਤਰ੍ਹਾਂ ਦੇ ਟੋਲ ਟੈਕਸ ਵੀ ਸਾਨੂੰ ਦੇਣੇ ਪੈਂਦੇ ਹਨ। ਪਰ ਹੁਣ ਦੇਸ਼ ਦੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸ਼ਹਿਰੀ ਟੋਲ ਪਲਾਜ਼ਿਆਂ ਦੇ ਸੰਬੰਧ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ।
ਲੋਕ ਸਭਾ ਦੇ ਵਿੱਚ ਉਨ੍ਹਾਂ ਬਿਆਨ ਦਿੰਦੇ ਹੋਏ ਆਖਿਆ ਕਿ ਆਉਂਦੇ ਇਕ ਸਾਲ ਤੱਕ ਪੂਰੇ ਦੇਸ਼ ਭਰ ਦੇ ਸ਼ਹਿਰਾਂ ਵਿਚੋਂ ਟੋਲ ਪਲਾਜ਼ੇ ਖ਼ਤਮ ਕਰ ਦਿੱਤੇ ਜਾਣਗੇ ਜਿਸ ਸਬੰਧੀ ਇਕ ਯੋਜਨਾ ਉਪਰ ਕੰਮ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮਿਆਂ ਦੌਰਾਨ ਸੜਕ ਉਪਰ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਤਕਨਾਲੋਜੀ ਦੇ ਜ਼ਰੀਏ ਟੋਲ ਅਦਾ ਕਰਨਾ ਪਵੇਗਾ।
ਇਹ ਐਲਾਨ ਨਿਤਿਨ ਗਡਕਰੀ ਨੇ ਅਮਰੋਹਾ ਤੋਂ ਬਸਪਾ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਵੱਲੋਂ ਸੜਕ ‘ਤੇ ਨਗਰ ਨਿਗਮ ਦੀ ਹੱਦ ਵਿਚ ਟੋਲ ਪਲਾਜ਼ਾ ਲਗਾਉਣ ਦੇ ਮੁੱਦੇ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਜੋਂ ਕੀਤਾ ਗਿਆ। ਨਿਤਿਨ ਗਡਕਰੀ ਨੇ ਆਖਿਆ ਕਿ ਨਵੀਂ ਟੈਕਨਾਲੋਜੀ ਤੋਂ ਬਾਅਦ ਜਦੋਂ ਮੁਸਾਫਰ ਹਾਈਵੇ ਉੱਪਰ ਚੜ੍ਹਨਗੇ ਤਾਂ ਜੀਪੀਐਸ ਦੀ ਮਦਦ ਦੇ ਨਾਲ ਉਨ੍ਹਾਂ ਦੀ ਫੋਟੋ ਲਈ ਜਾਵੇਗੀ ਅਤੇ ਹਾਈਵੇ ਤੋਂ ਉਤਰਨ ਤੋਂ ਬਾਅਦ ਤੈਅ ਕੀਤੀ ਗਈ ਦੂਰੀ ਦਾ ਟੋਲ ਹੀ ਮੁਸਾਫ਼ਰ ਨੂੰ ਅਦਾ ਕਰਨਾ ਪਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …