ਆਈ ਤਾਜਾ ਵੱਡੀ ਖਬਰ
ਮਨੁੱਖ ਵਲੋ ਇਕ ਥਾਂ ਤੋਂ ਦੂਜੀ ਥਾਂ ਦਾ ਸਫ਼ਰ ਤੈਅ ਕਰਨ ਲਈ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਫ਼ਰ ਦੇ ਲਈ ਉਸ ਮਨੁੱਖ ਵੱਲੋਂ ਆਵਾਜਾਈ ਦੇ ਕਈ ਰਸਤੇ ਅਪਣਾਏ ਜਾਂਦੇ ਹਨ। ਸੜਕ ਮਾਰਗ ਤੋਂ ਲੈ ਕੇ ਰੇਲਵੇ, ਸਮੁੰਦਰੀ ਮਾਰਗ ਅਤੇ ਹਵਾਈ ਮਾਰਗ ਦੇ ਰਸਤੇ ਜ਼ਰੀਏ ਮੁਸਾਫਰ ਆਪਣਾ ਸਫ਼ਰ ਤੈਅ ਕਰਦੇ ਹਨ ਅਤੇ ਇਨ੍ਹਾਂ ਰਸਤਿਆਂ ਦੇ ਉੱਪਰ ਚੱਲਣ ਦਾ ਖਰਚ ਵੱਖੋ ਵੱਖ ਹੁੰਦਾ ਹੈ।ਲੰਮੀਆ ਦੂਰੀਆਂ ਵਾਸਤੇ ਮਨੁੱਖ ਵੱਲੋਂ ਯਾਤਰਾ ਕਰਨ ਵਾਲੇ ਮੁਸਾਫਰ ਦੇ ਕੋਲ ਸਮੇਂ ਦੀ ਥੋੜ੍ਹ ਨਹੀਂ ਹੈ ਤਾਂ ਉਹ ਸੜਕ ਮਾਰਗ ਦੇ ਜ਼ਰੀਏ ਇੱਕ ਰੋਮਾਂਚਕ ਸਫ਼ਰ ਨੂੰ ਤੈਅ ਕਰ ਸਕਦਾ ਹੈ।
ਪਰ ਲੰਬੀ ਦੂਰੀ ਦੇ ਲਈ ਸੜਕ ਮਾਰਗ ਦੀ ਵਰਤੋਂ ਕਰਨਾ ਵੱਧ ਖਰਚ ਵਾਲਾ ਸਾਬਤ ਹੁੰਦਾ ਹੈ। ਜਿਸ ਦੌਰਾਨ ਕਈ ਤਰ੍ਹਾਂ ਦੇ ਟੋਲ ਟੈਕਸ ਵੀ ਸਾਨੂੰ ਦੇਣੇ ਪੈਂਦੇ ਹਨ। ਟੋਲ ਪਲਾਜ਼ਿਆ ਦੇ ਬਾਰੇ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਗੱਡੀ ਵਾਲਿਆਂ ਵਿਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਸਾਰੇ ਵਾਹਨਾਂ ਨੂੰ ਟੋਲ ਪਲਾਜ਼ਾ ਤੋਂ ਲੰਘਦੇ ਸਮੇਂ ਟੈਕਸ ਅਦਾ ਕਰਨਾ ਪੈਂਦਾ ਹੈ। ਨਵੇਂ ਲਾਗੂ ਕੀਤੇ ਗਏ ਨਿਯਮਾਂ ਅਨੁਸਾਰ ਵਾਹਨ ਚਾਲਕਾਂ ਨੂੰ ਟੋਲ ਟੈਕਸ ਲਈ ਹੁਣ ਹੋਰ ਵਧੇਰੇ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ । ਵਾਹਨ ਚਾਲਕ ਹੁਣ 10 ਸੈਕਿੰਡ ਦੇ ਅੰਦਰ ਜਾ ਸਕਦੇ ਹਨ। ਪਰ ਪੀਲੇ ਨਿਸ਼ਾਨ ਤੱਕ ਗੱਡੀਆਂ ਦੀ ਲਾਇਨ ਜਾਰੀ ਰਹੇਗੀ। ਫਾਸਟਟੈਗ ਰਾਹੀਂ ਟੋਲ ਪਲਾਜ਼ਿਆਂ ਦੀਆਂ ਸਾਰੀਆਂ ਲੇਨਾ ਤੇ ਟੋਲ ਟੈਕਸ ਆਨਲਾਈਨ ਲਗਾਇਆ ਜਾ ਰਿਹਾ ਹੈ।
ਇਸ ਦੇ ਬਾਵਜੂਦ ਉਨ੍ਹਾਂ ਨੂੰ ਯਾਤਰੀਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਟੋਲ ਪਲਾਜ਼ਾ ਤੇ ਵਾਹਨਾਂ ਦੇ ਜਾਮ ਅਤੇ ਲੰਮੀਆਂ ਕਤਾਰਾਂ ਹਨ। ਇਸ ਸ਼ਿਕਾਇਤ ਤੋਂ ਬਾਅਦ ਸਰਕਾਰ ਵੱਲੋਂ ਇਨ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਵੇਂ ਨਿਯਮ ਬਣਾਏ ਜਾ ਰਹੇ ਹਨ। ਤਾਂ ਜੋ ਲੋਕਾਂ ਨੂੰ ਟੋਲ ਪਲਾਜ਼ਾ ਉਪਰ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ।
ਰਿਪੋਰਟ ਦੇ ਅਨੁਸਾਰ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਜਨਰਲ ਮੈਨੇਜਰ ਸੰਜੇ ਕੁਮਾਰ ਪਟੇਲ ਨੇ ਟੌਲ ਪਲਾਜ਼ਾ ਮੈਨੇਜਮੈਂਟ ਪਾਲਸੀ ਦਿਸ਼ਾ ਨਿਰਦੇਸ਼ 2021 ਜਾਰੀ ਕੀਤੇ ਹਨ। ਜਿਸ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਭਰ ਦੇ ਸਾਰੇ ਟੋਲ ਪਲਾਜ਼ਾ ਤੇ ਇਲੈਕਟ੍ਰੋਨਿਕਸ ਟੋਲ ਕਲੈਕਸ਼ਨ ਸਿਸਟਮ ਲਗਾਏ ਜਾ ਰਹੇ ਹਨ। ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …