Breaking News

ਟਿੱਕਰੀ ਬਾਰਡਰ ਤੋਂ ਇਕ ਔਰਤ ਕੀਤੀ ਗਈ ਕਾਬੂ – ਕਰ ਰਹੀ ਸੀ ਇਸ ਤਰਾਂ ਬਦਨਾਮ ਕਰਨ ਦੀ ਕੋਸ਼ਿਸ਼

ਆਈ ਤਾਜਾ ਵੱਡੀ ਖਬਰ

ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨਾਂ ਵੱਲੋਂ ਸੰਘਰਸ਼ ਆਰੰਭ ਕੀਤੇ ਹੋਏ ਦੋ ਮਹੀਨੇ ਦਾ ਸਮਾਂ ਹੋਣ ਵਾਲਾ ਹੈ। ਪਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਦੇਸ਼ ਦਾ ਹਰ ਵਰਗ ਇਕਜੁੱਟ ਹੋ ਕੇ ਵੱਧ ਚੜ੍ਹ ਕੇ ਯੋਗਦਾਨ ਪਾ ਰਿਹਾ ਹੈ। ਓਥੇ ਹੀ ਕੇਂਦਰ ਸਰਕਾਰ ਇੰਨਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਦੀ ਆ ਰਹੀ ਹੈ। ਹੁਣ ਤੱਕ ਕਿਸਾਨ ਆਗੂ ਕੇਂਦਰ ਸਰਕਾਰ ਵਿਚਕਾਰ ਹੋਈਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ। ਕੜਾਕੇ ਦੀ ਠੰਡ ਵਿੱਚ ਕਈ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠ ਕੇ ਇਸ ਸੰਘਰਸ਼ ਨੂੰ ਨਿਰੰਤਰ ਜਾਰੀ ਰੱਖ ਰਹੇ ਹਨ।

ਉਥੇ ਹੀ ਕਿਸਾਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ 26 ਜਨਵਰੀ ਟਰੈਕਟਰ ਪਰੇਡ ਕਰਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਥੇ ਹੀ ਕੁਝ ਅਜਿਹੇ ਅਨਸਰ ਹਨ, ਜੋ ਇਸ ਅੰਦੋਲਨ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟਿਕਰੀ ਬਾਰਡਰ ਤੋਂ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ ,ਜੋ ਇਸ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਲਈ ਸਰਹੱਦ ਤੇ ਕਿਸਾਨ ਜਥੇ ਬੰਦੀਆਂ ਵੱਲੋਂ ਚੌਕਸੀ ਵਰਤਦੇ ਹੋਏ ਹਰ ਹਰਕਤ ਉਪਰ ਬਾਜ਼ ਨਜ਼ਰ ਰੱਖੀ ਜਾ ਰਹੀ ਹੈ।

ਦੋ ਦਿਨ ਪਹਿਲਾਂ ਹੀ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਲੋ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਦੌਰਾਨ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਸੀ। ਜੀਰਾ ਸਬ-ਡਵੀਜ਼ਨ ਨਾਲ ਸਬੰਧਤ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਔਰਤ ਨੂੰ ਕੱਲ ਰਾਤ ਉਸ ਸਮੇਂ ਧਰਨੇ ਵਾਲੀ ਜਗ੍ਹਾ ਤੋਂ ਕਾਬੂ ਕੀਤਾ ਗਿਆ ਹੈ। ਜੋ ਧਰਨੇ ਵਾਲੀ ਜਗ੍ਹਾ ਤੇ ਆ ਕੇ ਸ਼ੋਰ-ਸ਼ਰਾਬਾ ਕਰ ਰਹੀ ਸੀ। ਇਸ ਔਰਤ ਦੀ ਆਵਾਜ਼ ਸੁਣ ਕੇ ਇੱਕ ਔਰਤ ਬੀਬੀ ਦਰਸ਼ਨ ਕੌਰ ਨੇ ਬਾਹਰ ਆ ਕੇ ਵੇਖਿਆ ਤਾਂ ਇਹ ਔਰਤ ਧਰਨੇ ਵਾਲੀ ਜਗ੍ਹਾ ਉਪਰ ਆਪਣੇ ਕੱਪੜੇ ਪਾੜ ਕੇ ਸੁੱਟ ਰਹੀ ਸੀ।

ਤਾਂ ਜੋ ਇਸ ਕਿਸਾਨੀ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ। ਬੀਬੀ ਦਰਸ਼ਨ ਕੌਰ ਵੱਲੋਂ ਇਸ ਔਰਤ ਨੂੰ ਉਸ ਸਮੇਂ ਤੱਕ ਕਾਬੂ ਕਰਕੇ ਰੱਖਿਆ ਗਿਆ ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚ ਨਾ ਗਈ। ਦਿੱਲੀ ਦੀਆਂ ਸਰਹੱਦਾਂ ਤੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਬਹੁਤ ਸਾਰੇ ਸੂਬਿਆਂ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਜਿਨ੍ਹਾਂ ਨਾਲ ਬਹੁਤ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹਨ। ਜੋ ਅਜਿਹੀਆਂ ਘਟਨਾਵਾਂ ਤੇ ਨਜ਼ਰ ਰੱਖ ਰਹੀਆਂ ਹਨ। ਤਾਂ ਜੋ ਬਾਹਰੋਂ ਆਉਣ ਵਾਲੀ ਕੋਈ ਵੀ ਔਰਤ ਇਸ ਸੰਘਰਸ਼ ਨੂੰ ਬਦਨਾਮ ਨਾ ਕਰ ਸਕੇ। ਇਸ ਸੰਘਰਸ਼ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਭਰਾਵਾਂ ਵਾਲਾ ਪਿਆਰ ਸਭ ਲਈ ਇਕ ਮਿਸਾਲ ਬਣਿਆ ਹੋਇਆ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …