Breaking News

ਟਿਕ ਟੋਕ ਵਰਤਣ ਵਾਲਿਆਂ ਚ ਖੁਸ਼ੀ ,ਇਸ ਜਗ੍ਹਾ ਅਦਾਲਤ ਨੇ ਰੋਕੀ ਟਿਕ ਟੋਕ ਦੀ ਪਾਬੰਦੀ

ਅਦਾਲਤ ਨੇ ਰੋਕੀ ਟਿਕ ਟੋਕ ਦੀ ਪਾਬੰਦੀ

ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਸਾਰੀ ਦੁਨੀਆਂ ਤੇ ਹਾਹਾਕਾਰ ਮਚਾ ਰਿਹਾ ਹੈ। ਇਸ ਲਈ ਦੁਨੀਆਂ ਭਰ ਦੇ ਦੇਸ਼ ਇਸ ਦੇ ਖਿਲਾਫ ਹੋ ਗਏ ਹਨ ਕੇ ਜੇ ਸਹੀ ਸਮੇਂ ਤੇ ਚਾਈਨਾ ਕੋਰੋਨਾ ਵਾਇਰਸ ਦੇ ਬਾਰੇ ਵਿਚ ਲੋਕਾਂ ਨੂੰ ਜਾਗਰੂਕ ਕਰ ਦਿੰਦਾ ਤਾਂ ਏਨੀ ਹਾਹਾਕਾਰ ਕਦੇ ਨਾ ਹੁੰਦੀ ਅਤੇ ਲੱਖਾਂ ਲੋਕਾਂ ਦੀਆਂ ਜਿੰਦਗੀਆਂ ਜਾਣ ਤੋਂ ਬਚ ਜਾਂਦੀਆਂ। ਇਸੇ ਕਰਕੇ ਕਈ ਮੁਲਕ ਚਾਈਨਾ ਤੇ ਕਈ ਤਰਾਂ ਦੀਆਂ ਪਾਬੰਦੀਆਂ ਲਗਾ ਰਹੇ ਹਨ।

ਅਮਰੀਕਾ ਨੇ ਵੀ ਚਾਈਨਾ ਤੇ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਇਹਨਾਂ ਵਿਚ ਇੱਕ ਪਾਬੰਦੀ ਟਿਕ ਟੋਕ ਤੇ ਵੀ ਹੈ। ਪਰ ਅਮਰੀਕਾ ਦੇ ਵਾਸ਼ਿੰਗਟਨ ‘ਚ ਦੇਰ ਰਾਤ ਇਕ ਫੈਡਰਲ ਜੱਜ ਨੇ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਚੀਨੀ ਐਪ ਟਿਕਟੌਕ ਨੂੰ ਐਪ ਸਟੋਰ ‘ਤੇ ਬੈਨ ਕਰਨ ਦੇ ਹੁਕਮਾਂ ‘ਤੇ ਰੋਕ ਲਾ ਦਿੱਤੀ। ਟਰੰਪ ਨੇ ਹਾਲ ਹੀ ‘ਚ ਆਪ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਟਿਕਟੌਕ ਐਪ ਸਟੋਰ ਤੋਂ ਬੈਨ ਕਰਨ ਦੇ ਹੁਕਮ ਦਿੱਤੇ ਸਨ। ਇਸ ‘ਚ ਟਰੰਪ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਐਤਵਾਰ ਤੋਂ ਬਾਅਦ ਐਪਲ ਅਤੇ ਗੂਗਲ ਪਲੇਅ ਸਟੋਰ ਤੋਂ ਟਿਕਟੌਕ ਡਾਊਨਲੋਡ ਨਹੀਂ ਕੀਤਾ ਜਾ ਸਕੇਗਾ।

ਇਸ ਤੋਂ ਪਹਿਲਾਂ ਡੌਨਾਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਦੇ ਹਿੱਤਾਂ ਦਾ ਹਵਾਲਾ ਦਿੰਦਿਆਂ ਦੋਵੇਂ ਟਿਕਟੌਕ ਬੈਨ ਕਰਨ ਦਾ ਫੈਸਲਾ ਲਿਆ ਸੀ। ਟਰੰਪ ਨੇ ਕਿਹਾ ਸੀ ਕਿ ਐਪਸ ਜ਼ਰੀਏ ਯੂਜ਼ਰਸ ਤੋਂ ਵੱਡੀ ਤਾਦਾਦ ‘ਚ ਜਾਣਕਾਰੀ ਲਈ ਜਾ ਰਹੀ ਹੈ। ਇਸ ਡਾਟਾ ਨੂੰ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਐਕਸੈਸ ਕੀਤਾ ਜਾ ਸਕਦਾ ਹੈ।

ਚੀਨ ਚੁੱਕੇਗਾ ਇਹ ਕਦਮ:
ਟਰੰਪ ਦੇ ਬੈਨ ਵਾਲੇ ਹੁਕਮਾਂ ਤੋਂ ਬਾਅਦ ਚੀਨ ਵੱਲੋਂ ਕਿਹਾ ਗਿਆ ਕਿ ਫੈਡਰਲ ਜੱਜ ਨੇ ਪਾਪੂਲਰ ਵੀਡੀਓ-ਸ਼ੇਅਰਿੰਗ ਐਪ TikTok ਦੇ ਡਾਊਨਲੋਡ ‘ਤੇ ਅਮਰੀਕੀ ਸਰਕਾਰ ਦੇ ਬੈਨ ‘ਤੇ ਅਸਥਾਈ ਰੂਪ ਤੋਂ ਰੋਕ ਲਾ ਦਿੱਤੀ ਗਈ। ਪਰ ਮਾਹਿਰਾਂ ਨੇ ਕਿਹਾ ਕਿ ਚੀਨ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਬਚਾਉਣ ਲਈ ਅਮਰੀਕਾ ਦੇ ਆਰਡੀਨੈਂਸ ਨੂੰ ਰੋਕਣ ਲਈ ਅੱਗੇ ਦੀ ਕਾਰਵਾਈ ਕਰੇਗਾ।

ਅਮਰੀਕਾ ‘ਚ ਟਿਕਟੌਕ ਦੇ 10 ਕਰੋੜ ਯੂਜ਼ਰਸ:
ਖਬਰਾਂ ਮੁਤਾਬਕ ਇਸ ਕਾਰਵਾਈ ਤੋਂ ਟਰੰਪ ਨੇ ਕਿਹਾ ਉਨ੍ਹਾਂ ਟਿਕਟੌਕ ਬਾਰੇ ਫੈਸਲਾ ਕਰਨ ਲਈ ਵਾਲਮਾਰਟ ਅਤੇ ਓਰੇਕਲ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਹੈ। ਟਿਕਟੌਕ ਚੀਨੀ ਕੰਪਨੀ ਬਾਇਟਡਾਂਸ ਦਾ ਐਪ ਹੈ। ਅਮਰੀਕਾ ‘ਚ ਟਿਕਟੌਕ ਦੇ ਕਰੀਬ 10 ਕਰੋੜ ਯੂਜ਼ਰਸ ਹਨ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …