ਆਈ ਤਾਜਾ ਵੱਡੀ ਖਬਰ
ਸੰਸਾਰ ਦੇ ਵਿਚ ਇਸ ਸਮੇਂ ਅਮਰੀਕਾ ਦੇਸ਼ ਬਹੁਤ ਸਾਰੀਆਂ ਗੱਲਾਂ ਨਾਲ ਪੂਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਥੇ ਇਕ ਪਾਸੇ ਕੋਰੋਨਾ ਦੇ ਵਧੇਰੇ ਮਾਮਲੇ ਨੇ ਅਮਰੀਕਾ ਦੀ ਪਹੁੰਚ ਨੂੰ ਨੰਬਰ ਇਕ ਉਪਰ ਰੱਖਿਆ ਹੋਇਆ ਹੈ ਉਥੇ ਹੀ ਹਾਲ ਹੀ ਦੇ ਮਹੀਨਿਆਂ ਦੌਰਾਨ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਕਾਰਨ ਇਹ ਦੇਸ਼ ਲੋਕਾਂ ਵਿਚ ਚਰਚਾ ਦਾ ਕਾਰਨ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਰ ਹੋ ਚੁੱਕੀ ਹੈ
ਸ਼ਾਇਦ ਇਸ ਹਾਰ ਤੋਂ ਬੌਖਲਾਏ ਹੋਏ ਟਰੰਪ ਕੁਝ ਅਜਿਹੇ ਕਦਮ ਚੁੱਕ ਰਹੇ ਹਨ ਜਿਸ ਉਪਰ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ। ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਟਰੰਪ ਨੇ ਚੀਨ ਦੇ ਖਿਲਾਫ ਸਖਤ ਕਦਮ ਚੁਕਣੇ ਸ਼ੁਰੂ ਕੀਤੇ ਸਨ ਜਿਸ ਅਧੀਨ ਉਨ੍ਹਾਂ ਨੇ ਬਹੁਤ ਸਾਰੀਆਂ ਚੀਨੀ ਕੰਪਨੀਆਂ ਨੂੰ ਬਲੈਕ ਲਿਸਟ ਵਿੱਚ ਪਾ ਦਿੱਤਾ ਸੀ। ਇਸੇ ਲੜੀ ਦੇ ਤਹਿਤ ਹੁਣ ਉਨ੍ਹਾਂ ਨੇ 4 ਹੋਰ ਚੀਨੀ ਕੰਪਨੀਆਂ ਨੂੰ ਬਲੈਕ ਲਿਸਟ ਵਿੱਚ ਪਾ ਦਿੱਤਾ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹਨਾਂ ਕੰਪਨੀਆਂ ਦੇ ਵਿਚ ਚੀਨ ਦੀ ਸਭ ਤੋਂ ਵੱਡੀ ਪ੍ਰੋਸੈਸਰ ਚਿੱਪ ਨਿਰਮਾਤਾ ਕੰਪਨੀ SMIC ਅਤੇ ਤੇਲ ਦੀ ਸਭ ਤੋਂ ਵੱਡੀ ਕੰਪਨੀ CNOOC ਸਮੇਤ 4 ਕੰਪਨੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਵੱਲੋਂ ਜਾਰੀ ਕੀਤੀ ਗਈ ਇਸ ਜਾਣਕਾਰੀ ਮੁਤਾਬਕ ਇਹ ਚੀਨੀ ਕੰਪਨੀਆਂ ਜੋ ਅਮਰੀਕਾ ਵਿੱਚ ਚੱਲ ਰਹੀਆਂ ਹਨ ਇਹਨਾਂ ਦਾ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਸੰਚਾਲਨ ਚੀਨੀ ਫੌਜ ਵੱਲੋਂ ਕੀਤਾ ਜਾ ਰਿਹਾ ਹੈ।
ਹੁਣ ਤੱਕ ਚਾਈਨਾ ਕੰਸਟ੍ਰਕਸ਼ਨ ਤਕਨਾਲੋਜੀ ਕੰਪਨੀ, ਚਾਈਨਾ ਇੰਟਰਨੈਸ਼ਨਲ ਇੰਜਨੀਰਿੰਗ ਕੰਸਲਟਿੰਗ ਕਾਰਪ, ਚਾਈਨਾ ਨੈਸ਼ਨਲ ਆਫਸ਼ੋਰ ਆਇਲ ਕਾਰਪੋਰੇਸ਼ਨ ਅਤੇ ਸੈਮੀਕੰਡਕਟਰ ਮੈਨੂਫੈਕਚਰਿੰਗ ਇੰਟਰਨੈਸ਼ਨਲ ਕਾਰਪੋਰੇਸ਼ਨ ਵਰਗੀਆਂ ਵੱਡੀਆਂ ਚੀਨੀ ਕੰਪਨੀਆਂ ਨੂੰ ਅਮਰੀਕੀ ਪ੍ਰਸ਼ਾਸਨ ਵੱਲੋਂ ਕਾਲੀ ਸੂਚੀ ਵਿੱਚ ਦਰਜ ਕਰ ਦਿੱਤਾ ਗਿਆ ਹੈ। ਇਨ੍ਹਾਂ ਦੇ ਨਾਲ 35 ਹੋਰ ਕੰਪਨੀਆਂ ਨੂੰ ਵੀ ਇਸੇ ਹੀ ਸੂਚੀ ਦੇ ਵਿੱਚ ਰੱਖਿਆ ਗਿਆ ਹੈ। ਮਾਹਿਰਾਂ ਦੇ ਅਨੁਸਾਰ ਅਮਰੀਕਾ ਵੱਲੋਂ ਕਿਸੇ ਵੀ ਦੇਸ਼ ਦੀਆਂ ਕੰਪਨੀਆਂ ਨੂੰ ਬਲੈਕ ਲਿਸਟ ਕਰਨ ਦਾ ਇਹ ਸਭ ਤੋਂ ਵੱਡਾ ਮਾਮਲਾ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਇਹ ਮਸਲਾ ਇਥੇ ਹੀ ਨਹੀਂ ਰੁਕਣ ਵਾਲਾ। ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਖਿਲਾਫ ਹੋਰ ਐਕਸ਼ਨ ਲੈ ਸਕਦੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …