ਆਈ ਤਾਜਾ ਵੱਡੀ ਖਬਰ
ਅੱਜਕਲ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਮਸ਼ਹੂਰ ਹੁੰਦੇ ਹਨ ਤੇ ਪੈਸੇ ਕਮਾਉਂਦੇ ਹਨ l ਜਿਸ ਕਾਰਨ ਲੋਕ ਵੇਖੋ ਵੱਖਰੇ ਤਰੀਕੇ ਦੀਆਂ ਵੀਡੀਓ ਬਣਾਉਂਦੇ ਰਹਿੰਦੇ ਹਨ ਤੇ ਆਏ ਦਿਨੀਂ ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ਼ ਹੁੰਦੀਆਂ ਰਹਿੰਦੀਆਂ ਹਨl ਪਰ ਹੁਣ ਸੋਸ਼ਲ ਮੀਡੀਆ ਨਾਲ ਸਬੰਧਿਤ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ, ਦਰਅਸਲ ਇੱਕ ਜੋੜੇ ਨੇ ਰੀਲ ਬਣਾਉਣ ਦੇ ਅਜੀਬ ਸ਼ੋਂਕ ਲਈ iPhone ਖ਼ਰੀਦਣ ਲਈ 8 ਮਹੀਨਿਆਂ ਦਾ ਬੱਚਾ ਵੇਚ ਦਿੱਤਾ l
ਇਹ ਅਜੀਬ ਤੇ ਹੈਰਾਨ ਕਰਨ ਵਾਲੀ ਘਟਨਾ ਪੱਛਮੀ ਬੰਗਾਲ ਤੋਂ ਸਾਹਮਣੇ ਆਈ ਹੈ। ਇਥੇ ਕਥਿਤ ਤੌਰ ‘ਤੇ ਇਕ ਜੋੜੇ ਨੇ ਆਈਫੋਨ ਖਰੀਦਣ ਲਈ ਆਪਣੇ ਬੱਚੇ ਨੂੰ ਵੇਚ ਦਿੱਤਾ। ਉਹ ਆਈਫੋਨ ਇਸ ਲਈ ਖਰੀਦਣਾ ਚਾਹੁੰਦੇ ਸਨ ਤਾਂ ਜੋ ਇੰਸਟਾਗ੍ਰਾਮ ਰੀਲਸ ਬਣਾ ਸਕਣ ਤੇ ਮਸ਼ਹੂਰ ਹੋ ਸਕਣ, ਪਰ ਕਿਸੇ ਨੂੰ ਆਹ ਨਹੀਂ ਪਤਾ ਸੀ, ਕਿ ਸਿਰਫ਼ iphone ਲਈ ਲੋਕ ਇੰਨੇ ਗਿਰ ਸਕਦੇ ਹਨ, ਕਿ ਉਹ ਆਪਣੇ ਬੱਚੇ ਤੱਕ ਦਾਅ ਤੇ ਲਾ ਦੇਣਗੇ ।
ਇੱਕ ਰਿਪੋਰਟ ਮੁਤਾਬਕ, ਇਹ ਮਾਮਲਾ ਪੱਛਮੀ ਬੰਗਾਲ ਦੇ ਨਾਰਥ 24 ਪਰਗਨਾ ਜ਼ਿਲ੍ਹੇ ਦਾ ਹੈ, ਜਿੱਥੇ ਪੁਲਸ ਨੇ ਬੱਚੇ ਦੀ ਮਾਂ ਅਤੇ ਮਾਸੂਮ ਨੂੰ ਖਰੀਦਣ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ, ਬੱਚੇ ਦਾ ਪਿਓ ਅਜੇ ਵੀ ਫਰਾਰ ਹੈ। ਮਿਲੀ ਜਾਣਕਾਰੀ ਮੁਤਾਬਕ ਅਚਾਨਕ ਗੁਆਂਢੀਆਂ ਨੂੰ ਜੋੜੇ ਦੇ ਵਿਵਹਾਰ ‘ਚ ਕਾਫੀ ਬਦਲਾਅ ਨਜ਼ਰ ਆਇਆ, ਜਿਸ ਕਾਰਨ ਉਹ ਨੋਟਿਸ ਕਰ ਰਹੇ ਸਨ ਕਿ ਉਨ੍ਹਾਂ ਦਾ 8 ਮਹੀਨਿਆਂ ਦਾ ਬੱਚਾ ਵੀ ਗਾਇਬ ਹੈ। ਸ਼ੱਕ ਹੋਣ ‘ਤੇ ਉਨ੍ਹਾਂ ਨੇ ਪੁਲਸ ਨੇ ਫੋਨ ਕਰ ਦਿੱਤਾ।
ਜਿਸ ਤੋਂ ਬਾਅਦ ਮਾਂ ਨੇ ਕਬੂਲ ਲਿਆ ਕਿ ਉਨ੍ਹਾਂ ਨੇ ਬੱਚੇ ਨੂੰ ਵੇਚ ਦਿੱਤਾ ਅਤੇ ਪੱਛਮੀ ਬੰਗਾਲ ਦੀਆਂ ਵੱਖ-ਵੱਖ ਥਾਵਾਂ ‘ਤੇ ਜਾ ਕੇ ਰੀਲਸ ਬਣਾਉਣ ਲਈ ਪੈਸੇ ਖਰਚ ਕੀਤੇ ਹਨ। ਫਿਲਹਾਲ ਪੁਲਿਸ ਨੇ ਔਰਤ ਦੀ ਗਿਰਫਤਾਰੀ ਤੋਂ ਬਾਅਦ ਬੱਚੇ ਦੇ ਪਿਓ ਦੀ ਭਾਲ ਸ਼ੁਰੂ ਕਰ ਦਿੱਤੀ ਹੈ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …