Breaking News

ਜੇਕਰ ਕਿਸੇ ਦਾ ਹੈ ਤੇਜ਼ ਦਿਮਾਗ ਤਾਂ ਕਰੋ ਇਹ ਕੰਮ, ਜਿੱਤਣ ‘ਤੇ ਮਿਲਣਗੇ 37 ਕਰੋੜ ਰੁਪਏ – ਤਾਜਾ ਵੱਡੀ ਖਬਰ

ਮਿਲਣਗੇ 37 ਕਰੋੜ ਰੁਪਏ

ਵਾਸ਼ਿੰਗਟਨ : ਕੋਰੋਨਾ ਦੇ ਦੌਰ ਵਿਚ ਤੁਹਾਡੇ ਕੋਲ ਕਰੋੜਪਤੀ ਬਣਨ ਦਾ ਮੌਕਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਮਜ਼ਾਕ ਕਰ ਰਹੇ ਹਾਂ ਤਾਂ ਅਜਿਹਾ ਬਿਲਕੁੱਲ ਨਹੀਂ ਹੈ। ਜੇਕਰ ਤੁਹਾਡੇ ਕੋਲ ਬਿਹਤਰੀਨ ਵਿਗਿਆਨੀ ਦਿਮਾਗ ਹੈ ਅਤੇ ਤੁਸੀਂ ਤੇਜ਼ੀ ਨਾਲ ਕੰਮ ਕਰਨ ਵਾਲੀ ਸਸਤੀ ਕੋਵਿਡ-19 ਟੈਸਟ ਕਿੱਟ ਬਣਾਉਣ ਦਾ ਤਰੀਕਾ ਲਭ ਸਕਦੇ ਹੋ ਤਾਂ ਤੁਸੀਂ 5 ਮਿਲੀਅਨ ਡਾਲਰ ਮਤਲਬ 37.39 ਕਰੋੜ ਰੁਪਏ ਜਿੱਤ ਸਕਦੇ ਹੋ।

ਇਨਾਮ ਦੀ ਇਹ ਰਾਸ਼ੀ ਐਕਸਪ੍ਰਾਈਜ਼ (XPrize)ਨਾਮ ਦੀ ਸੰਸਥਾ ਦੇ ਰਹੀ ਹੈ। ਇਹ ਮੁਕਾਬਲਾ 6 ਮਹੀਨੇ ਤੱਕ ਚੱਲੇਗਾ। ਜੇਤੂ ਦਾ ਨਾਮ ਅਗਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿਚ ਘੋਸ਼ਿਤ ਕੀਤਾ ਜਾਵੇਗਾ ਅਤੇ ਇਨਾਮ ਦੀ ਰਾਸ਼ੀ ਸਿੱਧੇ ਉਸ ਦੇ ਅਕਾਊਂਟ ਵਿਚ ਟਰਾਂਸਫਰ ਕਰ ਦਿੱਤੀ ਜਾਵੇਗੀ।

ਗੈਰ-ਸਰਕਾਰੀ ਸੰਸਥ ਐਕਸਪ੍ਰਾਈਜ਼ ਨੇ 2 ਦਿਨ ਪਹਿਲਾਂ ਮਤਲਬ 28 ਜੁਲਾਈ ਨੂੰ ਇਕ ਮੁਕਾਬਲੇ ਦਾ ਐਲਾਨ ਕੀਤਾ ਸੀ। ਇਹ ਮੁਕਾਬਲਾ ਉਹਨਾਂ ਲੋਕਾਂ ਦੇ ਲਈ ਹੈ ਜੋ ਕੋਵਿਡ-19 ਟੈਸਟ ਦੇ ਸਸਤੇ ਅਤੇ ਤੇਜ਼ ਨਤੀਜੇ ਦੇਣ ਵਾਲੇ ਢੰਗ ਦੱਸ ਸਕਦੇ ਹਨ। 6 ਮਹੀਨੇ ਚੱਲਣ ਵਾਲੇ ਇਸ ਮੁਕਾਬਲੇ ਨੂੰ ‘XPrize ਰੈਪਿਡ ਕੋਵਿਡ ਟੈਸਟਿੰਗ’ ਨਾਮ ਦਿੱਤਾ ਗਿਆ ਹੈ। ਉਦੇਸ਼ ਹੈ ਕਿ ਜਲਦੀ ਤੋਂ ਜਲਦੀ ਬਿਹਤਰੀਨ ਅਤੇ ਸਸਤੀ ਕੋਵਿਡ-19 ਟੈਸਟਿੰਗ ਕਿੱਟ ਤਿਆਰ ਹੋਵੇ ਜੋ ਤੇਜ਼ੀ ਨਾਲ ਭਰੋਸੇਵੰਦ ਨਤੀਜਾ ਦੇ ਸਕੇ। ਇਸ ਨਾਲ ਪੂਰੀ ਮਨੁੱਖਤ ਨੂੰ ਫਾਇਦਾ ਹੋਵੇਗਾ।

ਐਕਸਪ੍ਰਾਈਜ਼ ਨੇ ਕਿਹਾ ਕਿ ਅਸੀਂ ਇੰਨੀ ਆਸਾਨ ਅਤੇ ਸਸਤੀ ਟੈਸਟਿੰਗ ਕਿੱਟ ਬਣਾਉਣੀ ਚਾਹੁੰਦੇ ਹਾਂ ਜਿਸ ਨੂੰ ਕੋਈ ਛੋਟਾ ਬੱਚਾ ਵੀ ਵਰਤ ਸਕੇ। ਟੈਸਟ ਦੇ ਨਤੀਜੇ ਆਉਣ ਦਾ ਘੱਟੋ-ਘੱਟ ਸਮਾਂ 15 ਮਿੰਟ ਹੋਣਾ ਚਾਹੀਦਾ ਹੈ। ਹਾਲੇ ਇਕ ਕੋਵਿਡ-19 ਟੈਸਟ ‘ਤੇ ਕਰੀਬ 100 ਡਾਲਰ ਮਤਲਬ 7479 ਰੁਪਏ ਦਾ ਖਰਚ ਆ ਰਿਹਾ ਹੈ।

ਇਹ ਘੱਟ ਕੇ 15 ਡਾਲਰ ਹੋਣਾ ਚਾਹੀਦਾ ਹੈ ਮਤਲਬ 1121 ਰੁਪਏ। ਐਕਸਪ੍ਰਾਈਜ਼ ਨੇ ਕਿਹਾ ਹੈ ਕਿ ਅਸੀਂ ਕੁੱਲ ਮਿਲਾ ਕੇ 5 ਜੇਤੂ ਟੀਮਾਂ ਦੀ ਚੋਣ ਕਰਾਂਗੇ। ਹਰੇਕ ਟੀਮ ਨੂੰ 1 ਮਿਲੀਅਨ ਡਾਲਰ ਮਤਲਬ 7.47 ਕਰੋੜ ਰੁਪਏ ਦਿੱਤੇ ਜਾਣਗੇ ਇਹਨਾਂ ਵਿਚ ਪੀ.ਸੀ.ਆਰ. ਟੈਸਟ ਦੇ ਤਰੀਕੇ ਹੋਣ ਜਾਂ ਐਂਟੀਜੇਨ ਟੈਸਟ ਦੇ। ਬੱਸ ਉਹ ਆਸਾਨ ਅਤੇ ਸਸਤੇ ਹੋਣੇ ਚਾਹੀਦੇ ਹਨ।

ਜਿੱਤਣ ਵਾਲੀ ਹਰੇਕ ਟੀਮ ਨੂੰ ਦੋ ਮਹੀਨਿਆਂ ਤੱਕ ਲਗਾਤਾਰ ਹਰ ਹਫਤੇ ਘੱਟੋ-ਘੱਟ 500 ਕੋਵਿਡ-19 ਟੈਸਟ ਕਰਨੇ ਹੋਣਗੇ ਪਰ ਉਹ ਇਸ ਨੂੰ ਵਧਾ ਕੇ 1000 ਟੈਸਟ ਪ੍ਰਤੀ ਹਫਤਾ ਜਾਂ ਉਸ ਨਾਲੋਂ ਵੀ ਜ਼ਿਆਦ ਕਰ ਸਕਦੇ ਹਨ। ਐਕਸਪ੍ਰਾਈਜ਼ ਦੇ ਸੀ.ਈ.ਓ. ਅਨੁਸ਼ੇਹ ਅੰਸਾਰੀ ਨੇ ਕਿਹਾ ਕਿ ਟੈਸਟਿੰਗ ਦੀ ਕਮੀ ਕਾਰਨ ਕਈ ਕੋਵਿਡ ਮਾਮਲਿਆਂ ਦਾ ਪਤਾ ਨਹੀਂ ਚੱਲਦਾ।ਜੇਕਰ ਲੋਕਾਂ ਨੂੰ ਸਹੀ ਸਮੇਂ ‘ਤੇ ਜਾਂਚ ਰਿਪੋਰਟ ਮਿਲ ਜਾਵੇ ਤਾਂ ਇਲਾਜ ਵਿਚ ਆਸਾਨੀ ਹੋ ਸਕਦੀ ਹੈ।

ਅਨੁਸ਼ੇਹ ਅੰਸਾਰੀ ਨੇ ਕਿਹਾ ਕਿ ਇਸ ਲਈ ਅਸੀਂ ਮੁਕਾਬਲੇ ਵਿਚ ਚਾਰ ਸ਼੍ਰੇਣੀਆਂ ਰੱਖੀਆਂ ਹਨ। ਇਹਨਾਂ ਚਾਰ ਸ਼੍ਰੇਣੀਆਂ ਦੇ ਤਹਿਤ ਮੁਕਾਬਲੇਬਾਜ਼ ਹਿੱਸਾ ਲੈ ਸਕਦੇ ਹਨ। ਇਹ ਸ਼੍ਰੇਣੀਆਂ ਐਟ ਹੋਮ, ਪੁਆਉੰਟ ਆਫ ਕੇਅਰ, ਡਿਸਟ੍ਰੀਬਿਊਟੇਡ ਲੈਬ ਅਤੇ ਹਾਈ-ਥ੍ਰੋਪੁੱਟ ਲੈਬ ਹੈ।

Check Also

ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਇਹ ਬੱਚੀ ਖਾ ਲੈਂਦੀ ਹੈ ਸੋਫਾ ਸ਼ੀਸ਼ਾ ਗੱਦਾ ਅਤੇ ਫਰਨੀਚਰ

ਆਈ ਤਾਜਾ ਵੱਡੀ ਖਬਰ  ਆਮ ਤੌਰ ਤੇ ਅਸੀਂ ਆਪਣੇ ਘਰਾਂ ਵਿੱਚ ਵਧੀਆ ਫਰਨੀਚਰ ਲਗਾਉਣਾ ਪਸੰਦ …